ਡੀ.ਏ.ਵੀ.ਕਾਲਜ ਫਗਵਾੜਾ ਦੇ ਸ਼੍ਰੀ ਹੀਰਾ ਲਾਲ ਜੀ ਦੀ ਰਿਟਾਇਰਮੈਂਟ ਪਾਰਟੀ

ਫਗਵਾੜਾ 30 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ)ਅੱਜ ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜ ਫਗਵਾੜਾ ਵਿਖੇ ਪਿਛਲੇ 13 ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸ੍ਰੀ ਹੀਰਾ ਲਾਲ ਜੀ ਨੂੰ ਰਿਟਾਇਰਮੈਂਟ ਮੌਕੇ ਕਾਲਜ ਸਟਾਫ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਸ੍ਰੀ ਹੀਰਾ ਲਾਲ ਦਾ ਕਾਲਜ ਪਹੁੰਚਣ ‘ਤੇ ਫੁੱਲਾਂ ਦੇ ਹਾਰ ਅਤੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ ਗਿਆ।ਪ੍ਰੋ:ਵਿਜੈ ਸ਼ਰਮਾ ਵਲੋਂ ਸ਼੍ਰੀ ਹੀਰਾ ਲਾਲ ਦੁਆਰਾ ਇਸ ਕਾਲਜ ਵਿੱਚ ਉਨ੍ਹਾਂ ਦੁਆਰਾ ਕੀਤੇ ਗਏ ਕੰਮਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਨਾਂ ਦੀ ਕਮੀ ਕਾਲਜ ਨੂੰ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ।ਇਸ ਮੌਕੇ ‘ਤੇ ਕਾਲਜ ਦੇ ਪ੍ਰਿੰ:ਡਾ: ਕਿਰਨਜੀਤ ਰੰਧਾਵਾ ਨੇ ਸ਼੍ਰੀ ਹੀਰਾ ਲਾਲ ਅਤੇ ਉਹਨਾਂ ਦੇ ਨਾਲ ਆਏ ਹੋਏ ਪਰਿਵਾਰਿਕ ਮੈਂਬਰਾਂ ਦਾ ਫੁੱਲਾਂ ਦੇ ਗੁਲਦਸਤੇ ਨਾਲ ਨਿੱਘਾ ਸਵਾਗਤ ਕਰਦਿਆਂ ਅਤੇ ਸ੍ਰੀ ਹੀਰਾ ਲਾਲ ਜੀ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਦੀ ਤਾਰੀਫ ਕਰਦਿਆਂ ਉਨਾਂ ਦੇ ਅਲਗੇਰੇ ਭੱਿਵੱਖ ਦੀ ਸ਼ੁੱਭ-ਕਾਮਨਾ ਕੀਤੀ।ਡਾ: ਸਤੀਸ਼ ਸ਼ਰਮਾ , ਡਾਇਰੈਕਟਰ ਡੀ.ਏ.ਵੀ.ਕਾਲਜ ਮੈਨੇਜਿੰਗ ਕਮੇਟੀ, ਨਵੀਂ ਦਿੱਲੀ ਵੱਲੋ ਉਨਾਂ ਨੂੰ ਸਨਮਾਨ ਚਿੰਨ੍ਹ ਦਿੱਤਾ ਗਿਆ।ਇਸ ਮੌਕੇ ਕਾਲਜ ਦਾ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਮੌਜੂਦ ਰਿਹਾ।

Geef een reactie

Het e-mailadres wordt niet gepubliceerd. Vereiste velden zijn gemarkeerd met *