ਲੀਅਜ ਬੈਲਜੀਅਮ ਵਿਖੈ ਨਗਰ ਕੀਰਤਨ ਸਜਾਏ ਗਏ

ਲੀਅਜ ਵਿਖੇ ਨਗਰ ਕੀਰਤਨ ਦੀਆ ਕੁਝ ਝਲਕੀਆ ਤਸਵੀਰ

ਬੈਲਜੀਅਮ 1ਮਈ(ਯ.ਸ) ਪਹਾੜੀ ਇਲਾਕੇ ਲੀਅਜ ਵਿਖੇ ਗੁਰਦੁਆਰਾ ਨਾਨਕ ਪ੍ਰਕਾਸ਼ ਵਲੋ ਖਾਲਸੇ ਦੇ ਜਨਮਦਿਨ ਦੇ ਸਬੰਧ ਵਿਚ ਵਿਸਾਖੀ ਦਾ ਦਿਹਾੜਾ ਬੜੀ ਸਰਧਾ ਨਾਲ ਬੈਲਜੀਅਮ ਦੀਆ ਸਮੂਹ ਸੰਗਤਾ ਅਤ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਮਨਾਇਆ ਗਿਆ ਜਿਸ ਵਿਚ ਸ਼ਨੀਚਰਵਾਰ ਨੂੰ ਅਖੰਡਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਯੂ ਕੇ ਤੋ ਆਏ ਭਾਈ ਹਰਬੰਸ ਸਿੰਘ ਦੇ ਢਾਡੀ ਜਥੇ ਵਲੋ ਵੀਰਰਸ ਦੀਆ ਵਾਰਾ ਗਾ ਕੇ ਸੰਗਤਾ ਵਿਚ ਹਾਜਰੀ ਲਗਵਾਈ ਅਤੇ ਐਤਵਾਰ ਨੂੰ ਦੁਪੇਹਰ 12 ਕੁ ਵਜੇ ਗੁਰਦੁਆਰਾ ਸਾਹਿਬ ਤੋ ਸੰਗਤਾ ਦੇ ਭਾਰੀ ਇਕੱਠ ਨਾਲ ਨਗਰ ਕੀਰਤਨ ਦੀ ਅਰੰਭਤਾ ਗੁਰੂ ਗਰੰਥ ਸਾਹਿਬ ਦੀ ਹਜੂਰੀ ਅਤੇ ਪੰਜ ਪਿਆਰਿਆ ਦੀ ਅਗਵਾਈ ਹੇਠ ਹੋਈ ਜੋ ਵੱਖ ਵੱਖ ਬਜਾਰਾ ਤੋ ਹੁਦਾ ਹੋਇਆ ਸ਼ਹਿਰ ਦੇ ਵਿਚਕਾਰ ਇਕ ਖੁਲੀ ਜਗਾ ਤੇ ਠਹਿਰਾਉ ਲਈ ਰੁਕਿਆ ਜਿਥੇ ਮੀਰੀ-ਪੀਰੀ ਗਤਕਾ ਅਖਾੜਾ ਫਰਾਸ ਵਲੋ ਆਪਣੇ ਜੋਹਰ ਦਿਖਾਏ ਅਤੇ ਢਾਡੀ ਹਰਬੰਸ ਸਿੰਘ ਵਲੋ ਢਾਡੀ ਵਾਰਾ ਪੇਸ਼ ਕੀਤੀਆ ਗਈਆ ਸੰਗਤਾ ਵਲੋ ਇਸੇ ਹੀ ਜਗਾ ਤੇ ਵੱਖ ਵੱਖ ਤਰਾ ਦੇ ਲੰਗਰ ਲਾਏ ਹੋਏ ਸਨ ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ ਵਿਚ ਚੱਲਦੇ ਪੰਜਾਬੀ ਸਕੂਲ ਦੇ ਬੱਚੇ ਆਪਣੀ ਖਾਲਸਾਈ ਵਰਦੀ ਵਿਚ ਨਗਰ ਕੀਰਤਨ ਦੀ ਸੋਭਾ ਨੂੰ ਚਾਰ ਚੰਨ ਲਾ ਰਹੇ ਸਨ ਗੁਰਦੁਆਰਾ ਪ੍ਰਭੰਧਕ ਕਮੇਟੀ ਵਲੋ ਨਗਰ ਕੀਰਤਨ ਵਿਚ ਸਹਿਯੋਗ ਦੇਣ ਵਾਲੇ ਸਮੂਹ ਸਿੰਘਾ ਅਤੇ ਸੇਵਾਦਾਰਾ ਦਾ ਸਨਮਾਨ ਵੀ ਕੀਤਾ ਗਿਆ ਗੁਰੂਘਰ ਦੇ ਮੁਖ ਸੇਵਾਦਾਰ ਇੰਦਰ ਸਿੰਘ ਤੋਤੀ ਵਲੌ ਇਸ ਮੋਕੇ ਤੇ ਜਿਥੇ ਸਮ੍ਹੂਹ ਸੰਗਤਾ ਦਾ ਧੰਨਵਾਦ ਕੀਤਾ ਉਥੇ ਨਾਲ ਹੀ ਖਾਲਸਾ ਦੇ ਜਨਮਦਿਨ ਦੀ ਵਧਾਈ ਦਿਤੀ।

Geef een reactie

Het e-mailadres wordt niet gepubliceerd. Vereiste velden zijn gemarkeerd met *