3 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸੀਵਰੇਜ਼ ਪ੍ਰੋਜੈਕਟ ਦਾ ਨਿਰਮਾਣ ਆਰੰਭ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਟੱਕ ਲਾ ਕੀਤਾ

ਕੁਦਰਤ ਨਾਲ ਸਾਂਝ ਪਾ ਕੇ ਹੀ ਮਨੁੱਖ ਖੁਸ਼ ਰਹਿ ਸਕਦਾ ਹੈ-ਸੰਤ ਬਾਬਾ ਬਲਵੀਰ ਸਿੰਘ
ਫਗਵਾੜਾ 1 ਮਈ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਪਿੰਡ ਮਹਿਸਮਪੁਰ ਵਿਖੇ ਜੱਥੇਦਾਰ ਮਹਿੰਦਰ ਸਿੰਘ ਮਹਿਸਮਪੁਰ ਦੀ ਅਗਵਾਈ ਵਿੱਚ ਮਹਿਸਮਪੁਰ ਵੈਲਫੇਅਰ ਕਮੇਟੀ, ਗ੍ਰਾਮ ਪੰਚਾਇਤ, ਪ੍ਰਵਾਸੀ ਵੀਰਾਂ ਅਤੇ ਸਮੂਹ ਪਿੰਡ ਵਾਸੀਆਂ ਦੇ ਵਡਮੁੱਲੇ ਸਹਿਯੋਗ ਨਾਲ ਕਰੀਬ 3 ਕਰੋੜ ਦੀ ਲਾਗਤ ਨਾਲ ਪਿੰਡ ਵਿੱਚ ਸੀਵਰੇਜ਼ ਪ੍ਰੋਜੈਕਟ ਆਰੰਭ ਕੀਤਾ ਗਿਆ।ਇਸ ਸ਼ੁਭ ਕਾਰਜ ਦਾ ਆਰੰਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਬਿੰਡਾ ਜੀ ਦੇ ਅਸਥਾਨ ਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵੱਲੋਂ ਟੱਕ ਲਗਾ ਕੇ ਇਸ ਪ੍ਰੋਜੈਕਟ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਪਿੰਡ ਵਾਸੀਆਂ ਵੱਲੋਂ ਆਪਣੇ ਨਗਰ ਵਿੱਚ ਸੀਵਰੇਜ਼ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਸੀਵਰੇਜ਼ ਦੇ ਪਾਣੀ ਨੂੰ ਅਸੀਂ ਸਿੰਚਾਈ ਲਈ ਵਰਤ ਸਕਦੇ ਹਾਂ ਅਤੇ ਪੀਣ ਵਾਲੇ ਪਾਣੀ ਦੀ ਬਚਤ ਕਰ ਸਕਦੇ ਹਾਂ। ਉਨ੍ਹਾਂ ਨੇ ਪ੍ਰਵਾਸੀ ਵੀਰਾਂ ਨੂੰ ਸੱਦਾ ਦਿੱਤਾ ਕਿ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਅਜਿਹੇ ਸੀਵਰੇਜ਼ ਪ੍ਰੋਜੈਕਟ ਲਗਾਏ ਜਾਣ, ਜਿਸ ਨਾਲ ਕਰੀਬ 18000 ਟਿਊਬ-ਵੈੱਲ ਦੇ ਬਰਾਬਰ ਖੇਤੀਬਾੜੀ ਲਈ ਸਿੰਚਾਈ ਲਈ ਪਾਣੀ ਪ੍ਰਾਪਤ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਕੁਦਰਤ ਨਾਲ ਸਾਂਝ ਪਾ ਕੇ ਹੀ ਮਨੁੱਖ ਖੁਸ਼ ਰਹਿ ਸਕਦਾ ਹੈ। ਨਾਲ ਹੀ ਉਨ੍ਹਾਂ ਨੇ ਪਿੰਡਾਂ ਵਿੱਚ ਇੱਕ ਗੁਰਦੁਆਰੇ ਅਤੇ ਇੱਕ ਹੀ ਸ਼ਮਸ਼ਾਨਘਾਟ ਬਣਾ ਕੇ ਭਾਈਚਾਰਕ ਸਾਂਝਾਂ ਮਜ਼ਬੂਤ ਕਰਨ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਤੇ ਬੋਲਦਿਆਂ ਜੱਥੇਦਾਰ ਮਹਿੰਦਰ ਸਿੰਘ ਨੇ ਕਿਹਾ ਕਿ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹ ਪ੍ਰੋਜੈਕਟ ਸਿਰੇ ਚੜ੍ਹੇਗਾ, ਜਿਸ ਵਿੱਚ ਸੀਵਰੇਜ਼, ਇੰਟਰਲਾਕ ਟਾਈਲਾਂ, ਪਾਰਕ ਅਤੇ ਹੋਰ ਕਾਰਜ ਵੀ ਕੀਤੇ ਜਾਣਗੇ। ਇਸ ਮੌਕੇ ਤੇ ਸਰਪੰਚ ਆਸ਼ਾ ਰਾਣੀ, ਪ੍ਰਧਾਨ ਹਰਜੀਤ ਸਿੰਘ, ਸੁਖਵਿੰਦਰ ਸਿੰਘ ਪੰਚ, ਸੁਰਿੰਦਰ ਕੁਮਾਰ, ਬਲਿਹਾਰ ਸਿੰਘ, ਗੁਰਮੇਲ ਰਾਮ, ਰਮਨ ਲੰਬੜਦਾਰ, ਸੋਖਾ ਰਾਮ ਝੰਮਟ, ਸੁਰਿੰਦਰ ਕੌਰ ਪੰਚ, ਅੰਗਰੇਜ਼ ਸਿੰਘ, ਸੁਖਵੀਰ ਸਿੰਘ, ਮੋਹਣ ਲਾਲ ਪੰਚ, ਨਿਰਮਲਾ, ਰਾਮਜੀ ਦਾਸ, ਸਰਬਜੀਤ, ਹਰਜਿੰਦਰ ਬਿੱਲਾ, ਗੁਰਜੀਤ ਸਿੰਘ, ਹਰਜਿੰਦਰ ਸਿੰਘ ਪੰਚ, ਤਿਲਕਰਾਜ ਪੰਚ, ਕਿਰਨ ਬਾਲਾ ਪੰਚ, ਅਜੀਤ ਸਿੰਘ, ਦਿਲਬਾਗ ਸਿੰਘ, ਬਲਵਿੰਦਰ ਸਿੰਘ, ਸਰਬਜੀਤ ਸਿੰਘ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਬਲਜਿੰਦਰ ਕੁਮਾਰ, ਰੇਸ਼ਮ ਸਿੰਘ, ਗੁਰਬਚਨ ਰਾਮ, ਹਰਭਜਨ ਸਿੰਘ, ਜੀਤਾ ਸਿੰਘ, ਹਰਬਲਾਸ ਝੰਮਟ, ਕੁਲਦੀਪ ਰਾਮ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *