ਸਰਬ ਨੌਜਵਾਨ ਸਭਾ ਨੇ ਸਿਵਲ ਹਸਪਤਾਲ ਫਗਵਾੜਾ ਵਿਖੇ ਜ਼ਰੂਰਤਮੰਦ ਮਰੀਜ਼ਾਂ ਨੂੰ ਵੰਡੀਆਂ ਮੁਫ਼ਤ ਦਵਾਈਆਂ

ਦਵਾਈਆਂ ਦੀ ਵੰਡ ਵੱਡਾ ਪਰਉਪਕਾਰ, ਸਭਨਾਂ ਨੂੰ ਹਿੱਸਾ ਪਾਉਣਾ ਚਾਹੀਦੈ-ਕੋਹਲੀ
ਸਰਬੱਤ ਦੇ ਭਲੇ ਦੇ ਕੰਮ ਨਾਲ ਮਿਲਦੀ ਹੈ ਮਨ ਨੂੰ ਸਤੁੰਸ਼ਟੀ – ਬੀ.ਆਰ. ਕਟਾਰੀਆ
ਫਗਵਾੜਾ 2 ਮਈ (ਅਸ਼ੋਕ ਸ਼ਰਮਾ- ਚੇਤਨ ਸ਼ਰਮਾ) ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਚੜ•ਦੀ ਕਲਾ ਸਿ¤ਖ ਆਰਗਨਾਈਜੇਸ਼ਨ ਯੂ.ਕੇ. ਦੇ ਸਹਿਯੋਗ ਨਾਲ ਆਓ ਪੁੰਨ ਕਮਾਈਏ ਲੜੀ ਤਹਿਤ ਜ਼ਰੂਰਤਮੰਦ ਮਰੀਜ਼ਾਂ ਲਈ ਸ਼ੁਰੂ ਕੀਤੀ ਦਵਾਈਆਂ ਦੀ ਮੁਫ਼ਤ ਸੇਵਾ ਦਾ ਪ੍ਰੋਜੈਕਟ ਸਥਾਨਕ ਸਿਵਲ ਹਸਪਤਾਲ ਫਗਵਾੜਾ ਵਿਖੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸਬੰਧੀ ਆਯੋਜਿਤ ਸਮਾਗਮ ਵਿਚ ਬਤੌਰ ਮੁ¤ਖ ਮਹਿਮਾਨ ਇੰਜੀ. ਸ਼੍ਰੀ ਅਸ਼ਵਨੀ ਕੋਹਲੀ ਸੀਨੀ. ਵਾਈਸ ਪ੍ਰਧਾਨ ਪੰਜਾਬ ਚੈਂਬਰ ਆਫ਼ ਸਮਾਲ ਐਕਸਪੋਰਟਰ (ਰਜਿ.) ਨੇ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸਮਾਜ ਸੇਵਕ ਬੀ.ਆਰ.ਕਟਾਰੀਆ ਯੂ.ਕੇ. ਸ਼ਾਮਿਲ ਹੋਏ। ਇਸ ਮੌਕੇ ਲੋੜਵੰਦ ਮਰੀਜਾਂ ਨੂੰ ਦਵਾਈਆਂ ਦੀ ਵੰਡ ਕਰਦਿਆਂ ਇੰਜੀ. ਅਸ਼ਵਨੀ ਕੋਹਲੀ ਨੇ ਕਿਹਾ ਕਿ ਸਮਾਜ ਸੇਵਾ ਦੇ ਖੇਤਰ ਵਿਚ ਸਰਬ ਨੌਜਵਾਨ ਸਭਾ ਦਾ ਯੋਗਦਾਨ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਮੈਂ ਸਭਾ ਦੇ ਇਸ ਨੇਕ ਕਾਰਜ ਵਿੱਚ ਹਰ ਸਮੇਂ ਸਭਾ ਦੇ ਨਾਲ ਹਾਂ। ਇਸ ਮੌਕੇ ਅਸ਼ਵਨੀ ਕੋਹਲੀ ਨੇ ਕਿਹਾ ਕਿ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਦੀ ਵੰਡ ਵੱਡਾ ਪਰਉਪਕਾਰ ਹੈ ਅਤੇ ਸਭਨਾਂ ਨੂੰ ਇਸ ਵਿੱਚ ਯਥਾਯੋਗ ਹਿੱਸਾ ਪਾਉਣਾ ਚਾਹੀਦਾ ਹੈ। ਉਨ•ਾਂ ਨੇ ਸਰਬ ਨੌਜਵਾਨ ਸਭਾ ਦੀ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡਣ ਦੇ ਉਪਰਾਲੇ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ ਅਤੇ ਆਪਣੇ ਵਲੋਂ ਇਸ ਯੱਗ ਵਿਚ 5000 ਰੁਪਏ ਦਾ ਬਣਦਾ ਯੋਗਦਾਨ ਵੀ ਪਾਇਆ। ਇਸ ਮੌਕੇ ਪ੍ਰਵਾਸੀ ਭਾਰਤੀ ਬੀ.ਆਰ.ਕਟਾਰੀਆ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸਰਬੱਤ ਦੇ ਭਲੇ ਦੇ ਕੰਮ ਕਰਨ ਨਾਲ ਮਨੁੱਖ਼ੀ ਮਨ ਨੂੰ ਸਤੁੰਸ਼ਟੀ ਮਿਲਦੀ ਹੈ। ਉਨ•ਾਂ ਕਿਹਾ ਕਿ ਮਾਨਵਤਾ ਦੀ ਸੇਵਾ ਕਰਨਾ ਮਨੁੱਖ ਦਾ ਵੱਡਾ ਕਰਤੱਵ ਹੈ। ਇਸ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਪ੍ਰੋਜੈਕਟ ਲਈ ਸਮਾਜ ਸੇਵਿਕਾ ਸੁਮਨ ਸ਼ਰਮਾ, ਸ਼ਿਵ ਹਾਂਡਾ, ਮੋਨੂੰ ਸਰਵਟਾ ਨੇ ਵੀ ਆਪਣਾ ਬਣਦਾ ਯੋਗਦਾਨ ਪਾਇਆ। ਇਸ ਮੌਕੇ ਐਸ.ਐਮ.ਓ. ਸ੍ਰ. ਦਵਿੰਦਰ ਸਿੰਘ ਨੇ ਆਪਣੇ ਸੰਬੋਧਨ ’ਚ ਸਰਬ ਨੌਜਵਾਨ ਸਭਾ ਦੀ ਇਸ ਪ੍ਰੋਜੈਕਟ ਲਈ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਤਰ•ਾਂ ਦੇ ਕਾਰਜ ਸਭਾ ਤੋਂ ਸੇਧ ਲੈ ਕੇ ਹੋਰ ਵੀ ਸੰਸਥਾਂਵਾਂ ਨੂੰ ਕਰਨੇ ਚਾਹੀਦੇ ਹਨ ਤਾਂ ਜੋ ਜ਼ਰੂਰਤਮੰਦ ਮਰੀਜ਼ਾਂ ਦਾ ਵੱਧ ਤੋਂ ਵੱਧ ਭਲਾ ਹੋ ਸਕੇ। ਸਟੇਜ ਸਕ¤ਤਰ ਦੀ ਸੇਵਾ ਪ੍ਰਿੰਸੀਪਲ ਗੁਰਮੀਤ ਪਲਾਹੀ ਨੇ ਬਾਖੂਬੀ ਨਿਭਾਈ। ਇਸ ਮੌਕੇ ਬਾਬਾ ਬਿੱਲਾ ਜੀ ਬਸੰਤ ਨਗਰ, ਸੁਮਨ ਸ਼ਰਮਾ ਸਮਾਜ ਸੇਵਿਕਾ, ਸ਼ਿਵ ਹਾਂਡਾ ਜ਼ਿਲ•ਾ ਸੰਚਾਲਕ ਆਰ.ਐਸ.ਐਸ,ਬਲਜਿੰਦਰ ਸਿੰਘ ਸਰਪੰਚ ਫਤਿਹਗੜ•, ਰੋਹਿਤ ਪ੍ਰਭਾਕਰ ਆਰ.ਐਸ.ਐਸ, ਬਿਕਰਮਜੀਤ ਵਾਲੀਆ,ਮੋਨੂੰ ਸਰਵਟਾ,ਰਵੀ ਚੌਹਾਨ,ਉਂਕਾਰ ਜਗਦੇਵ, ਹਰਵਿੰਦਰ ਸੈਣੀ, ਰਾਜੀਵ ਦੀਕਸ਼ਿਤ,ਪ੍ਰਿਤਪਾਲ ਕੌਰ ਤੁਲੀ,ਤੇਜਵਿੰਦਰ ਦੁਸਾਂਝ, ਸਰਬਰ ਗੁਲਾਮ ਸੱਬਾ,ਕੁਲਵੀਰ ਬਾਵਾ, ਅਨੂਪ ਦੁ¤ਗਲ,ਗਾਇਕ ਮਨਮੀਤ ਮੇਵੀ, ਡਾ. ਨਰੇਸ਼ ਬਿ¤ਟੂ, ਗੁਰਦੀਪ ਸਿੰਘ ਤੁਲੀ,ਵਿਜੇ ਜੈਨ ਆਦਿ ਵੀ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *