ਮੀਜ਼ਲ -ਰੂਬੇਲਾ (ਐਮ. ਆਰ.) ਟੀਕੇ ਲਗਾਉਣ ਨਾਲ ਕਈ ਖਤਰਨਾਕ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ-ਅਸ਼ੋਕ ਮਹਿਰਾ

ਵਿਦਿਆਰਥੀ ਅਤੇ ਮਾਪਿਆਂ ਨੇ ਦਿਖਾਇਆ ਉਤਸ਼ਾਹ- ਪ੍ਰਿੰਸੀਪਲ ਜੋਰਾਵਰ ਸਿੰਘ
ਫਗਵਾੜਾ 3 ਮਈ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਿਹਤ ਵਿਭਾਗ ਵਲੋਂ ਚਲਾਈ ਟੀਕਾ ਕਰਨ ਮੁੰਹਿਮ ਤਹਿਤ ਅੱਜ ਕੈਂਬਰਿਜ਼ ਇੰਟਰਨੈਸ਼ਨਲ ਸਕੂਲ, ਫਗਵਾੜਾ ਵਿੱਚ ਮੀਜ਼ਲ – ਰੂਬੇਲਾ ਦੇ ਟੀਕੇ ਵਿਦਿਆਰਥੀਆਂ ਨੂੰ ਮਾਪਿਆਂ ਦੀ ਸਹਿਮਤੀ ਨਾਲ ਲਗਵਾਏ ਗਏ। ਪਿੰ੍ਰਸੀਪਲ ਜੋਰਾਵਰ ਸਿੰਘ ਜੀ, ਸ੍ਰ: ਦਵਿੰਦਰ ਸਿੰਘ ਜੀ ਐਸ. ਐਮ. ਓ. ਸਿਵਲ ਹਸਪਤਾਲ ਫਗਵਾੜਾ ਅਤੇ ਅਸ਼ੋਕ ਮਹਿਰਾ ਸਟੇਟ ਕੋ-ਆਰਡੀਨੇਟਰ ਪੁਨਰਜੋਤ ਫਗਵਾੜਾ ਵਲੋਂ ਸਾਂਝੇ ਤੌਰ ਤੇ ਵਿਦਿਆਿਰਥੀਆਂ ਅਤੇ ਮਾਪਿਆਂ ਨੂੰ ਇਸ ਮੁਹਿੰਮ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ ਗਈ ਤਾਂ ਜੋ ਸਾਡਾ ਭਵਿੱਖ (ਵਿਦਿਆਰਥੀ) ਨੂੰ ਕਈ ਖਤਰਨਾਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਇਸ ਟੀਕੇ ਨਾਲ ਕਈ ਖਤਰਨਾਕ ਬਿਮਾਰੀਆਂ ਜਿਵੇਂ ਨੇਤਰਹੀਣਤਾ, ਨਮੂਨੀਆ, ਪੇਟ ਅਤੇ ਹੋਰ ਬਿਮਾਰੀਆਂ ਤੋਂ ਬੱਚਿਆਂ ਨੂੰ ਬਚਾਇਆ ਜਾ ਸਕਦਾ ਹੈ ਜੋ ਕਈ ਵਾਰੀ ਜਾਨਲੇਵਾ ਵੀ ਸਿੱਧ ਹੁੰਦੀਆਂ ਹਨ। ਭਾਰਤ ਸਰਕਾਰ ਵਲੋਂ ਇਸ ਮੁਹਿੰਮ ਤਹਿਤ 12 ਰਾਜਾਂ ਵਿੱਚ 8 ਕਰੋੜ ਬੱਚਿਆਂ ਨੂੰ ਇਹ ਟੀਕੇ ਪਹਿਲਾਂ ਹੀ ਲਗਵਾਏ ਗਏ ਹਨ ਤੇ ਹੁਣ ਪੂਰੇ ਪੰਜਾਬ ਵਿੱਚ ਬੱਚਿਆਂ ਨੂੰ ਬਿਲਕੁਲ ਮੁਫਤ ਟੀਕੇ ਸਕੂਲ਼ਾਂ ਵਿੱਚ ਲਗਵਾਏ ਜਾ ਰਹੇ ਹਨ। ਅਸ਼ੋਕ ਮਹਿਰਾ ਜੀ ਨੇ ਸਾਰੀਆਂ ਸਮਾਜਿਕ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਸ਼ੋਸ਼ਲ ਮੀਡੀਆ ਤੇ ਫੈਲਾਈਆਂ ਜਾ ਰਹੀਆਂ ਝੂਠੀਆਂ ਖਬਰਾਂ ਦਾ ਖੰਡਨ ਕਰਕੇ ਉਹ ਅੱਗੇ ਆ ਕੇ ਪਿੰਡਾਂ ਸ਼ਹਿਰਾਂ ਵਿੱਚ ਲੋਕਾਂ ਨੂੰ ਇਸ ਮੁਹਿੰਮ ਪ੍ਰਤੀ ਜਾਗਰੂਕ ਕਰਨ। ਇਹ ਟੀਕੇ ਸਾਰੀ ਦੁਨੀਆਂ ਵਿੱਚ ਬੱਚਿਆਂ ਨੂੰ ਘਾਤਕ ਬਿਮਾਰੀਆਂ ਦੇ ਬਚਾਅ ਲਈ ਲਗਵਾਏ ਜਾਂਦੇ ਹਨ। ਹਰ ਦਵਾਈ ਦੀ ਤਰਾਂ ਇਹਨਾਂ ਟੀਕਿਆਂ ਦੇ ਮਾਮੂਲੀ ਸਾਈਡ ਇਫੈਕਟ ਹੋ ਸਕਦੇ ਹਨ। ਜਿਵੇਂ ਖਾਰਿਸ਼ ਜਾਂ ਟੀਕੇ ਦੇ ਡਰ ਤੋਂ ਘਬਰਾਹਟ ਜਾਂ ਮਾਮੂਲੀ ਬੁਖਾਰ ਪਰ ਅਨੁਪਾਤ ਅਨੁਸਾਰ ਬਹੁਤ ਘੱਟ ਬੱਚਿਆਂ ਨੂੰ। ਜੇਕਰ ਇਸ ਦੇ ਫਾਇਦੇ ਦੇਖੀਏ ਤਾਂ ਬਹੁਤ ਹੀ ਘਾਤਕ ਬਿਮਾਰੀਆਂ ਤੋਂ ਇਸ ਟੀਕਾਕਰਨ ਰਾਂਹੀ ਬਚਿਆ ਜਾ ਸਕਦਾ ਹੈ। ਅਸ਼ੋਕ ਮਹਿਰਾ ਜੀ ਨੇ ਸਿਹਤ ਵਿਭਾਗ ਦੀ ਟੀਮ ਅਤੇ ਕੈਂਬਰਿਜ ਸਕੂਲ ਦੀ ਮੈਨੇਜਮੈਂਟ ਦੇ ਨਾਲ ਆਪਣੀ ਬੇਟੀ ਮੁਸਕਾਨ ਮਹਿਰਾ ਦੇ ਇਹ ਟੀਕਾ ਲਗਵਾਉਣ ਲਈ ਸਿਹਤ ਵਿਭਾਗ ਅਤੇ ਡੀ. ਸੀ. ਸਾਹਿਬ ਦਾ ਧੰਨਵਾਦ ਕੀਤਾ।

Geef een reactie

Het e-mailadres wordt niet gepubliceerd. Vereiste velden zijn gemarkeerd met *