ਗੜ੍ਹੇਮਾਰੀ ਤੇ ਬੇਮੌਸਮੀ ਬਾਰਸ਼ ਕਾਰਨ ਤਬਾਹ ਹੋਇਆ ਫਸਲਾਂ ਦਾ ਸਰਕਾਰ ਕਿਸਾਨਾਂ ਨੂੰ ਤਰੁੰਤ ਦੇਵੇ ਮੁਆਵਜ਼ਾ-ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ

-ਕਿਹਾ ਕਿ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਕਰ ਰਹੀਆਂ ਹਨ ਕਿਸਾਨਾਂ ਨਾਲ ਮਤਰੇਈ ਮਾਂ ਵਰਗਾ ਸਲੂਕ
ਕਪੂਰਥਲਾ, 3 ਮਈ,
ਬੀਤੀ ਦਿਨੀ ਬੇਮੌਸਮੀ ਬਾਰਿਸ਼ ਨਾਲ ਹੋਈ ਗੜ੍ਹੇਮਾਰੀ ਨੇ ਕਹਿਰ ਬਰਸਾਇਆ ਅਤੇ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਝੰਬ ਸੁ¤ਟੀ, ਜਿਸ ਕਾਰਨ ਪਹਿਲਾਂ ਹੀ ਘਾਟੇ ਵਿਚ ਜਾ ਰਹੀ ਕਿਸਾਨੀ ਦਾ ਭਾਰੀ ਆਰਥਕ ਨੁਕਸਾਨ ਹੋਇਆ ਹੈ। ਕਪੂਰਥਲਾ ਤੇ ਜ¦ਧਰ ਜ਼ਿਲ੍ਹਿਆ ਦੇ ਕਿਸਾਨਾਂ ਖਾਸ ਕਰਕੇ ਸੁਲਤਾਨਪੁਰ ਲੋਧੀ ਤੇ ਸ਼ਾਹਕੋਟ ਇਲਾਕੇ ਦੇ ਕਿਸਾਨਾਂ ਦੀ ਪੱਕੀ ਤਿਆਰ ਖਰਬੂਜੇ ਤੇ ਤਰਬੂਜ ਅਤੇ ਬਹਾਰ ਰੁੱਤ ਦੀ ਮੱਕੀ ਤੇ ਪਛੇਤੀ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਕਣਕ ਦੀਆਂ ਬ¤ਲੀਆਂ ‘ਚੋਂ ਦਾਣੇ ਗੜ੍ਹੇਮਾਰੀ ਕਾਰਨ ਟੁ¤ਟ ਕੇ ਜਮੀਨ ‘ਤੇ ਬਿਖ਼ਰ ਗਏ ਅਤੇ ਕੇਵਲ ਖੇਤਾਂ ਵਿਚ ਦਾਣਿਆਂ ਤੋਂ ਖਾਲੀ ਬ¤ਲੀਆਂ ਹੀ ਖੜ੍ਹੀਆਂ ਸਨ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੇ ਜ਼ਿਲ੍ਹਾ ਪ੍ਰਧਾਨ ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਏ ਕਿਸਾਨਾਂ ਦੀ ਬਾਂਹ ਫੜਨ ਅਤੇ ਸਪੈਸ਼ਲ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਤਰੁੰਤ ਮੁਆਵਜ਼ਾ ਦੇਣ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾਂ ਆਪਣੇ ਆਪ ਨੂੰ ਕਿਸਾਨਾਂ ਦੀਆਂ ਹਮਦਰਦ ਪਾਰਟੀਆਂ ਦੱਸਿਆ ਹੈ ਪਰ ਕਦੇ ਵੀ ਸੰਕਟ ਵਿਚ ਫਸੇ ਕਿਸਾਨਾਂ ਦੀ ਬਾਂਹ ਨਹੀ ਫੜੀ। ਉਨ੍ਹਾਂ ਕਿਹਾ ਕਿ ਕਿਸਾਨਾਂ ਪਹਿਲਾ ਹੀ ਭਾਰੀ ਆਰਥਿਕ ਘਾਟੇ ਕਾਰਨ ਕਿਰਜਾਈ ਹੋਇਆ ਪਿਆ ਹੈ ਉਪਰੋ ਸਰਕਾਰਾਂ ਕਿਸਾਨਾਂ ਦੀ ਸਾਰ ਲੈਣ ਦੀ ਬਜਾਏ ਕਿਸਾਨੀ ਮੱਦਿਆ ਤੇ ਸਿਰਫ ਰਾਜਨੀਤਿਕ ਰੋਟੀਆ ਹੀ ਸੇਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵਿਦੇਸ਼ਾਂ ਦੀ ਤਰਜ਼ ਤੇ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਤਾਂ ਹੀ ਕਿਸਾਨ ਆਰਥਿਕ ਸੰਕਟ ਵਿਚੋਂ ਬਾਹਰ ਨਿਕਲ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਹੁਣ ਫਰਜ ਬਣਦਾ ਹੈ ਕਿ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਈਆ ਹਨ ਉਨ੍ਹਾਂ ਨੂੰ ਗਿਰਦਾਵਰੀ ਕਰਵਾ ਕੇ ਤੁਰੰਤ ਮੁਆਵਜਾ ਦਿ¤ਤਾ ਜਾਵੇ। ਸਰਕਾਰ ਨੂੰ ਪ੍ਰਤੀ ਏਕੜ ਕਿਸਾਨਾਂ ਨੂੰ 50 ਹਜਾਰ ਰੁਪਏ ਦੇ ਹਿਸਾਬ ਨਾਲ ਮੁਆਵਜਾ ਦੇਵੇ।ਜੇਕਰ ਸਰਕਾਰ ਨੇ ਇਸ ਔਖੀ ਘੜੀ ਵਿ¤ਚ ਕਿਸਾਨਾਂ ਦੀ ਬਾਂਹ ਨਾ ਫ਼ੜੀ ਤਾਂ ਕਿਸਾਨਾਂ ਵ¤ਲੋਂ ਕੀਤੀ ਜਾ ਰਹੀਆਂ ਖੁਦਕਸ਼ੀਆਂ ਦੀ ਲੜੀ ਹੋਰ ਕਾਫ਼ੀ ਜਿਆਦਾ ਲੰਬੀ ਹੋ ਜਾਵੇਗੀ।

Geef een reactie

Het e-mailadres wordt niet gepubliceerd. Vereiste velden zijn gemarkeerd met *