ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ’ਚ ਦਾਖਲੇ ਸ਼ੁਰੂ

ਕਪੂਰਥਲਾ, 3 ਮਈ,
ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਜੋ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਹੈ । ਵਿਚ ਬੀ.ਏ., ਬੀ.ਕਾਮ, ਬੀ.ਬੀ.ਏ, ਬੀ.ਸੀ.ਏ., ਬੀ.ਐਸ.ਸੀ ਨਾਨ ਮੈਡੀਕਲ ਲਈ ਰਜਿਸਟਰੇਸ਼ਨ ਸ਼ੁਰੂ ਹੋ ਚੁ¤ਕੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕਾਸਲ ਲਾਇਲਪੁਰ ਖ਼ਾਲਸਾ ਕਾਲਜ ਵਿ¤ਦਿਅਕ ਸੰਸਥਾਵਾਂ ਨੇ ਦ¤ਸਿਆ ਕਿ ਲਾਇਲਪੁਰ ਖ਼ਾਲਸਾ ਕਾਲਜ ਵਿ¤ਦਿਅਕ ਸੰਸਥਾ 100 ਸਾਲ ਪੁਰਾਣੀ ਹੈ ਤੇ ਇਸ ਸੰਸਥਾ ਨੇ ਉ¤ਚ ਪ¤ਧਰ ਦੇ ਅਧਿਕਾਰੀ, ਵਿਗਿਆਨੀ, ਖਿਡਾਰੀ ਤੇ ਵ¤ਖ-ਵ¤ਖ ਖੇਤਰਾਂ ਵਿਚ ਉ¤ਚੇ ਮੁਕਾਮ ‘ਤੇ ਪਹੁੰਚ ਚੁ¤ਕੇ ਵਿਅਕਤੀ ਪੈਦਾ ਕੀਤੇ ਹਨ । ਉਨ੍ਹਾਂ ਕਿਹਾ ਕਿ ਕਾਰਜ ਦੀ ਪ੍ਰਬੰਧਕ ਕਮੇਟੀ ਵਲੋਂ ਲੋੜਵੰਦ ਬ¤ਚਿਆਂ ਲਈ ਵਜ਼ੀਫ਼ੇ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਸਹੂਲਤਾਂ ਮੁਹ¤ਈਆ ਕਰਵਾਈਆਂ ਜਾਂਦੀਆਂ ਹਨ । ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਸਰਵਪ¤ਖੀ ਵਿਕਾਸ ਲਈ ਵਿਸ਼ੇਸ਼ ਯੋਜਨਾ ਲਾਗੂ ਕੀਤੀਆਂ ਜਾਂਦੀਆਂ ਹਨ । ਉਨ੍ਹਾਂ ਕਿਹਾ ਕਿ ਪ੍ਰਬੰਧਕ ਕਮੇਟੀ ਵਲੋਂ ਵਿ¤ਦਿਅਕ ਖੇਤਰ ਨੂੰ ਸਮਰਪਿਤ ਉਚੇਰੀ ਯੋਗਤਾ ਪ੍ਰਾਪਤ ਸਟਾਫ਼ ਕਾਲਜ ਵਿਚ ਤਾਇਨਾਤ ਕੀਤਾ ਗਿਆ ਹੈ ਤੇ ਆਉਣ ਵਾਲੇ ਸਮੇਂ ਵਿਚ ਕਪੂਰਥਲਾ ਤੇ ਇਸ ਦੇ ਆਸ ਪਾਸ ਦੇ ਖੇਤਰਾਂ ਦੇ ਵਿਦਿਆਰਥੀਆਂ ਲਈ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਚਾਨਣ ਮੁਨਾਰਾ ਸਾਬਤ ਹੋਵੇਗਾ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਲੜਕੇ ਤੇ ਲੜਕੀਆਂ ਨੂੰ ਕਾਲਜ ਵਿਚ ਦਾਖਲ ਕਰਵਾਉਣ ।

Geef een reactie

Het e-mailadres wordt niet gepubliceerd. Vereiste velden zijn gemarkeerd met *