ਆਈ.ਐਮ.ਏ. ਫਗਵਾੜਾ ਨੇ ਕਰਵਾਇਆ ਸਿਹਤ ਸਬੰਧੀ ਸੈਮੀਨਾਰ

ਐਮ.ਆਰ. ਵੈਕਸਿਨ ਬਾਰੇ ਸੋਸ਼ਲ ਮੀਡੀਆ ਤੇ ਫੈਲਾਇਆ ਜਾ ਰਿਹਾ ਭਰਮ ਗਲਤ ਪ੍ਰਚਾਰ-ਡਾ. ਐਸ. ਰਾਜਨ
ਫਗਵਾੜਾ 4 ਮਈ (ਅਸ਼ੋਕ ਸ਼ਰਮਾ- ਚੇਤਨ ਸ਼ਰਮਾ) ਡਾਕਟਰਾਂ ਦੀ ਜ¤ਥੇਬੰਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਸ਼ਾਖਾ ਪ੍ਰਧਾਨ ਡਾ. ਐਸ. ਰਾਜਨ ਦੀ ਅਗਵਾਈ ਹੇਠ ਸਿਹਤ ਸਬੰਧੀ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪਟੇਲ ਹਸਪਤਾਲ ਜਲੰਧਰ ਤੋਂ ਪਧਾਰੇ ਇਸਤਰੀ ਰੋਗਾਂ ਦੇ ਮਾਹਿਰ ਡਾ. ਜਾਸਮੀਨ ਕੌਰ ਅਤੇ ਸਾਹ ਸਬੰਧੀ ਰੋਗਾਂ ਦੇ ਮਾਹਿਰ ਡਾ. ਸੌਰਭ ਗੋਇਲ ਨੇ ਹਾਜਰੀਨ ਨੂੰ ਵ¤ਖ ਵ¤ਖ ਰੋਗਾਂ ਦੇ ਇਲਾਜ ਵਿਚ ਵਰਤੀਆਂ ਜਾਣ ਵਾਲੀਆਂ ਆਧੁਨਿਕ ਤਕਨੀਕਾਂ ਬਾਰੇ ਵਿਸਥਾਰ ਨਾਲ ਦ¤ਸਿਆ। ਡਾ. ਐਸ. ਰਾਜਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅ¤ਜਕਲ ਸਿਹਤ ਵਿਭਾਗ ਵਲੋਂ ਸਕੂਲਾਂ ਵਿਚ ਬ¤ਚਿਆਂ ਨੂੰ ਲਗਾਏ ਜਾ ਰਹੇ ਮੀਜਲ ਅਤੇ ਰੁਬੈਲਾ ਤੋਂ ਬਚਾਅ ਦੇ ਟੀਕਿਆਂ ਬਾਰੇ ਸੋਸ਼ਲ ਮੀਡੀਆ ਤੇ ਗਲਤ ਪ੍ਰਚਾਰ ਕਰਕੇ ਭਰਮ ਫੈਲਾਇਆ ਜਾ ਰਿਹਾ ਹੈ ਜਿਸ ਨੂੰ ਅਣਦੇਖਿਆ ਕਰਨ ਦੀ ਲੋੜ ਹੈ ਕਿਉਂਕਿ ਐਮ.ਆਰ. ਵੈਕਸਿਨ ਨਾਲ ਸਰੀਰ ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ। ਉਹਨਾਂ ਸਮੂਹ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੋਲੀਓ ਦੀ ਤਰ•ਾਂ ਹੀ ਮੀਜਲ ਅਤੇ ਰੁਬੈਲਾ ਨੂੰ ਵੀ ਜੜ• ਤੋਂ ਮੁਕਾਉਣ ਲਈ 9 ਮਹੀਨੇ ਤੋਂ 15 ਸਾਲ ਤ¤ਕ ਦੀ ਉਮਰ ਦੇ ਬ¤ਚਿਆਂ ਨੂੰ ਐਮ.ਆਰ. ਵੈਕਸਿਨ ਦੇ ਇੰਜੈਕਸ਼ਨ ਲਗਵਾਉਣਾ ਲਾਜਮੀ ਹੈ ਇਸ ਵਿਚ ਕੋਤਾਹੀ ਨਾ ਵਰਤੀ ਜਾਵੇ ਤਾਂ ਜੋ ਬ¤ਚਿਆਂ ਦੀ ਸਿਹਤ ਸੁਰ¤ਖਿਆ ਯਕੀਨੀ ਬਣਾਈ ਜਾ ਸਕੇ। ਜ¤ਥੇਬੰਦੀ ਵਲੋਂ ਪਤਵੰਤਿਆਂ ਨੂੰ ਯਾਦਗਾਰੀ ਚਿੰਨ• ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਅਖੀਰ ਵਿਚ ਆਈ.ਐਮ.ਏ. ਸਕ¤ਤਰ ਡਾ. ਮਮਤਾ ਗੌਤਮ ਨੇ ਸਮੂਹ ਹਾਜਰੀਨ ਦਾ ਪਹੁੰਚਣ ਲਈ ਧੰਨਵਾਦ ਕੀਤਾ।

Geef een reactie

Het e-mailadres wordt niet gepubliceerd. Vereiste velden zijn gemarkeerd met *