ਖਸਰਾ ਤੇ ਰੂਬੇਲਾਦਾਟੀਕਾ ਸਰਕਾਰੀ ਤੇ ਨਿੱਜੀ ਸਕੂਲਾਂ ਸਮੇਤ ਆਊਟਰੀਚ ਸੈਸ਼ਨਾਂ ਵਿੱਚਕੀਤਾ ਗਿਆਸ਼ੁਰੂ

ਫਗਵਾੜਾ 4 ਮਈ(ਅਸ਼ੋਕ ਸ਼ਰਮਾ-ਚੇਤਨ ਸ਼ਰਮਾ)ਮੀਜਲ ਰੂਬੇਲਾ ਦੀ ਰਾਸ਼ਟਰ ਵਿਆਪੀਮੁਹਿੰਮ ਤਹਿਤ ਖਸਰਾ ਅਤੇ ਰੂਬੇਲਾ ਪ੍ਰਤੀ ਸੁਰੱਖਿਆ ਪ੍ਰਦਾਨ ਕਰਨ ਲਈ ਖਸਰਾ ਤੇ ਰੂਬੇਲਾ (ਐਮ. ਆਰ.) ਦਾ ਇੱਕ ਟੀਕਾ ਸਰਕਾਰੀ ਤੇ ਨਿੱਜੀ ਸਕੂਲਾਂ ਸਮੇਤ ਆਊਟਰੀਚ ਸੈਸ਼ਨਾਂ ਵਿੱਚਸ਼ੁਰੂ ਕੀਤਾ ਗਿਆ ਹੈ। ਇਸ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਅੱਜ ਸਾਬਕਾ ਮੰਤਰੀ ਜੋਗਿੰਦਰਸਿੰਘ ਮਾਨ ਜਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਕਪੂਰਥਲਾ ਨੇ ਸਿਵਲ ਹਸਪਤਾਲ ਫਗਵਾੜਾ ਵਿਖੇਪੁੱਜ ਕਿ ਮੀਜਲ ਰੂਬੇਲਾ ਪ੍ਰਤੀ ਕੰਮ ਕਰ ਰਹੀਆਂ ਟੀਮਾਂ ਨੂੰ ਉਤਸ਼ਾਹਿਤ ਕਰ ਰਵਾਨਾ ਕੀਤਾ।ਇਸ ਮੌਕੇ ਉਹਨਾਂ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਕਿ ਅੱਜਕਲ੍ਹ ਟੀਕਿਆਂ ਪ੍ਰਤੀ ਜੋ ਸੋਸ਼ਲਮੀਡੀਆ ਤੇ ਗੁੰਮਰਾਹ ਕਰਨ ਵਾਲੀਆਂ ਕਰਨ ਵਾਲੀਆਂ ਪੋਸਟਾਂ ਤੋਂ ਫੈਲਾਈਆਂ ਜਾ ਰਹੀਆਂ ਹਨਉਹਨਾ ਗਲਤ ਅਫਵਾਹਾਂ ਤੋਂ ਸੁਚੇਤ ਰਹਿ ਕੇ ਉਕਤ ਟੀਕੇ ਆਪਣੇ ਬੱਚਿਆਂ ਨੂੰ ਜਰੂਰ ਲਗਾਉਣ।ਉਨ੍ਹਾਂ ਅੱਗੇ ਕਿਹਾ ਕਿ ਉਕਤ ਟੀਕਾ ਉਹਨਾਂ ਦੇ ਬਚਿਆਂ ਲਈ ਲਾਹੇਵੰਦ ਹੈ ਜੋ ਮੀਜਲ ਰੂਬੇਲਾਦੀ ਬਿਮਾਰੀ ਤੋਂ ਮੁਕਤ ਕਰਨ ਲਈ ਬਹੁਤ ਕਾਰਗਰ ਸਿੱਧ ਹੋਵੇਗਾ। ਇਸ ਮੌਕੇ ਸੀਨੀਅਰ ਮੈਡੀਕਲਅਫਸਰ ਡਾ ਦਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ 13 ਸੂਬਿਆਂ ਵਿੱਚ 8 ਕਰੋੜ ਬੱਚਿਆ ਨੂੰਇਹ ਟੀਕਾ ਲਗਾਇਆ ਜਾ ਚੁੱਕਾ ਹੈ ਤੇ ਉਹਨਾਂ ਅਖੀਰ ਵਿੱਚ ਸਥਾਨਕ ਲੋਕਾਂ ਇਹ ਟੀਕਾ ਲਗਾਉਣਦੀ ਅਪੀਲ ਕੀਤੀ ਹੈ। ਇਸ ਮੌਕੇ ਡਾ ਦਵਿੰਦਰ ਸਿੰਘ ਐਸਐਮਓ ਸਿਵਲ ਹਸਪਤਾਲ ਫਗਵਾੜਾ, ਡਾਪ੍ਰਭਜੋਤ ਕੌਰ, ਹੈਲਥ ਇੰਸਪੈਕਟਰ ਕੰਵਲਜੀਤ ਸਿੰਘ, ਐਲਐਚਬੀ,ਦਲਬੀਰ ਕੋਰ,
ਅਮਨਦੀਪ ਕੋਰ, ਪਰਵਿੰਦਰ ਕੋਰ, ਮਨਪ੍ਰੀਤ ਕੌਰ, ਨਿਰਵੈਰ ਸਿੰਘ, ਮਲਕੀਤ ਚੰਦ ਆਦਿ ਹਾਜਰ ਸਨ

Geef een reactie

Het e-mailadres wordt niet gepubliceerd. Vereiste velden zijn gemarkeerd met *