ਨੋਡਲ ਅਫਸਰ ਦੀ ਅਗਵਾਈਹੇਠ1150 ਬੱਚਿਆਂ ਨੂੰਲਗਾਏ ਗਏ ਟੀਕੇ

ਫਗਵਾੜਾ 4 ਮਈ(ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਪੰਜਾਬ ਭਰ ਵਿੱਚ ਮੀਜਲ ਰੂਬੇਲਾ ਅਭਿਆਨ ਨੂੰ ਸਫਲਬਣਾਉਣ ਲਈ ਸਿਵਲ ਸਰਜਨਕਪੂਰਥਲਾ ਡਾਕਟਰ ਹਰਪ੍ਰੀਤ ਸਿੰਘ ਕਾਹਲੋਂ ਦੇ ਹੁਕਮਾਂ ਅਤੇ ਡੀਆਈਓਕਪੂਰਥਲਾ ਡਾ ਆਸ਼ਾ ਮਾਂਗਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ 9 ਮਹੀਨੇ ਤੋਂ 15 ਸਾਲ ਤੱਕ ਦੀ ਉਮਰਦੇ ਬੱਚਿਆਂ ਨੂੰ ਮੀਜਲ ਰੂਬੇਲਾ ਬਿਮਾਰੀ ਤੋਂ ਬਚਾਉਣ ਸਬੰਧੀ ਟੀਕਾਕਰਨ ਮੁਹਿੰਮ ਤਹਿਤਅੱਜ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਫਗਵਾੜਾ ਡਾ.ਦਵਿੰਦਰ ਸਿੰਘ ਦੀ ਯੋਗ ਅਗਵਾਈਹੇਠ ਅਤੇ ਨੋਡਲ ਅਫਸਰ ਡਾ.ਨਰੇਸ਼ ਕੁੰਦਰਾ ਦੀ ਸੁਚੱਜੀ ਦੇਖ-ਰੇਖ ਹੇਠ ਸੁਪਰਵਾਈਜ਼ਰ ਡਾਪਰਮਜੀਤ ਕੋਰ ਸੈਣੀ ਐਲ.ਐਚ.ਬੀ. ਦਲਬੀਰ ਕੌਰ, ਅਮਨਦੀਪ ਕੋਰ, ਪਰਵਿੰਦਰ ਕੋਰ, ਮਨਪ੍ਰੀਤਕੌਰ, ਅਤੇ ਵਰਕਰ ਆਸ਼ਾ ਮੋਨਿਕਾ, ਸੋਨਾ, ਕਿਰਨ, ਖੁਸ਼ਦੀਪ, ਇਕਬਾਲ, ਪਰਮਜੀਤ ਕੋਰ,ਹਰਦੁਪਕੋਰ, ਨਿਸ਼ਾ, ਕਿਰਨ, ਸਰੋਜ ਦੇਵੀ, ਗੁਰਜੀਤ ਕੋਰ, ਰਜਨੀ, ਸੀਮਾ, ਮਮਤਾ, ਸੰਦੀਪ, ਕੂੰਤੀਆਦਿ ਦੇ ਯਤਨਾਂ ਸਦਕਾ ਟੀ.ਡਬਲਯੂ.ਈ.ਆਈ. ਸੀਨੀਅਰ ਸੈਕੰਡਰੀ ਸਕੂਲ ਜੇਸੀਟੀ ਫਗਵਾੜਾ ਵਿਖੇਟੀਕਾਕਰਨ ਅਭਿਆਨ ਤਹਿਤ 1150 ਬੱਚਿਆਂ ਨੂੰ ਟੀਕੇ ਲਗਾਏ ਗਏ। ਸਕੂਲ ਦੇ ਬੱਚਿਆ ‘ਚ ਇਹਨਾਂਟੀਕਿਆਂ ਦੇ ਪ੍ਰਤੀ ਐਨਾ ਉਤਸ਼ਾਹ ਵੇਖਣ ਨੂੰ ਮਿਲਿਆ ਕਿ ਉਹਨਾਂ ਇਹ ਟੀਕੇ ਬਹੁਤ ਹੀਅਨੁਸ਼ਾਸਨਿਕ ਤਰੀਕੇ ਨਾਲ ਲਗਾਏ। ਇਸ ਮੌਕੇ ਡਾ ਪਰਮਜੀਤ ਕੌਰ ਸੈਣੀ ਨੇ ਆਖਿਆ ਕਿ ਸਕੂਲਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਉਹਨਾਂ ਦੀ ਟੀਮ ਨੂੰ ਸਹਿਯੋਗ ਮਿਲਿਆਂ ਜਿਸ ਸਦਕਾਵਿਦਿਆਰਥੀਆਂ ਨੇ ਉਕਤ ਟੀਕੇ ਲਗਾਏ ਅਤੇ ਸਾਰੇ ਟੀਕਾ ਲਗਾਉਣ ਉਪਰੰਤ ਪੂਰੀ ਤਰ੍ਹਾਂ ਨਾਲਤੰਦਰੁਸਤ ਸਨ। ਇਸ ਮੌਕੇ ਪ੍ਰਿੰਸੀਪਲ ਅਸੀਮ ਨੇ ਕਿਹਾ ਕਿ ਕੁਝ ਗਲਤ ਅਨਸਰ ਸੋਸ਼ਲ ਮੀਡੀਏਰਾਹੀ ਇਸ ਟੀਕੇ ਪ੍ਰਤੀ ਗਲਤ ਅਫਵਾਹ ਫੈਲਾਅ ਰਹੇ ਹਨ। ਅਤੇ ਜੋ ਕਿ ਸਰਾਸਰ ਗਲਤ ਹੈ।ਉਨ੍ਹਾਂ ਬਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਇਹਨਾਂ ਟੀਕਿਆਂ ਦੇ ਪ੍ਰਤੀ ਸੁਚੇਤਰਹਿਣਾ ਚਾਹੀਦਾ ਹੈ ਤਾਂ ਜੋ ਮੀਜਲ ਰੂਬੇਲਾ ਬਿਮਾਰੀ ਤੋਂ ਆਪਣੇ ਬੱਚਿਆਂ ਨੂੰ ਮੁਕਤ ਕਰਵਾਸਕੀਏ।ਇਸ ਮੌਕੇ ਉਕਤ ਮੁਹਿੰਮ ਨੂੰ ਸਫਲ ਬਣਾਉਣ ਲਈ ਕੀਰਤੀ ਸ਼ਰਮਾ, ਅਸ਼ੋਕ ਕੁਮਾਰ, ਡੀ ਪੀ, ਅਰਵਿੰਦ ਕੁਮਾਰ, ਧਰਮਵੀਰ, ਬਲਦੇਵ ਸਿੰਘ, ਸੋਨਾ, ਸੋਨੀਆਂ ਠਾਕੁਰ, ਸੋਨੀਆ ਕਲੇਰ, ਰੰਜਨਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।

Geef een reactie

Het e-mailadres wordt niet gepubliceerd. Vereiste velden zijn gemarkeerd met *