ਦੁਕਾਨ ਲੁਟਣ ਆਏ ਚੋਰਾ ਨੂੰ ਬਹਾਦਰੀ ਨਾਲ ਭਜਾ ਦਿਤਾ ਕਮਲਪ੍ਰੀਤ ਕੌਰ ਨੇ

ਬੈਲਜੀਅਮ 5 ਮਈ(ਅਮਰਜੀਤ ਸਿੰਘ ਭੋਗਲ) ਅਮਨ ਸ਼ਾਪ ਬਰੱਸਲਜ ਜੋ ਕਿ ਕਰਿਆਨਾ ਸ਼ਰਾਬ ਅਤੇ ਸਿਗਰਟਾ ਦੀ ਹੈ ਵਿਖੇ ਦੋ ਚੋਰਾ ਵਲੋਂ ਪੰਜ ਵੱਜ ਕੇ ਪੰਤਾਲੀ ਮਿੰਟ ਤੇ ਰਿਵਾਲਵਰ ਦੀ ਨੋਕ ਨਾਲ ਦੁਕਾਨ ਲੁਟਣ ਦਾ ਜਤਨ ਕੀਤਾ ਪਰ ਬੜੀ ਬਹਾਦਰੀ ਨਾਲ ਪੰਜਾਬਣ ਕਮਲਪ੍ਰੀਤ ਕੌਰ 25 ਸਾਲਾ ਜੋ ਕਿ ਦੁਕਾਨ ਦੀ ਮਾਲਕ ਹੈ ਨੇ ਚੋਰਾ ਨੂੰ ਬੜੀ ਬੁਰੀ ਤਰਾ ਨਾਲ ਭਜਾ ਦਿਤਾ ਕਮਲਪ੍ਰੀਤ ਕੌਰ ਮੁਤਾਬਕ ਚੋਰ ਫਰਾਂਸ ਦੀ ਭਾਸ਼ਾ ਵਿਚ ਉਸ ਕੋਲੋ ਪੇਸੇ ਸਿਗਰਟਾ ਅਤੇ ਹੋਰ ਕੀਮਤੀ ਸਮਾਨ ਮੰਗਦੇ ਸਨ ਪਰ ਉਸ ਵਲੋ ਚੋਰਾ ਨੂੰ ਸਮਾਨ ਦੇਣ ਦੀ ਬਜਾਏ ਪਿਛੇ ਪਈਆ ਕੋਲੇ ਦੀਆ ਬੋਤਲਾ ਚੱਕ ਕੇ ਮਾਰਨੀਆ ਸੁਰੂ ਕਰ ਦਿਤੀਆ ਜਿਸ ਨਾਲ ਚੋਰ ਨੇ ਉਸ ਦੇ ਵਿਰੋਧ ਵਿਚ ਬੋਤਲਾ ਦਾ ਡਾਲਾ ਮਾਰਿਆ ਪਰ ਕਮਲਪ੍ਰੀਤ ਕੋਰ ਬਿਨਾਂ ਡਰ ਦੇ ਉਸ ਤੋ ਬਚਦੀ ਹੋਈ ਬਚਾਉ ਬਚਾਉ ਕਰਦੀ ਰਹੀ ਜਿਸ ਨਾਲ ਮਜਬੂਰਨ ਚੋਰਾ ਨੂੰ ਭੱਜਣਾ ਪਿਆ ਪਿਆ ਮੋਕੇ ਤੇ ਪੁਹਚੀ ਪੁਲੀਸ ਨੇ ਮਾਮਲਾ ਦਰਜ ਕਰਕੇ ਚੋਰਾ ਦੀ ਭਾਲ ਜਾਰੀ ਕਰ ਦਿਤੀ ਹੈ ਇਸ ਬਹਾਦਰ ਲੜਕੀ ਦੀ ਬਹਾਦਰੀ ਤੋ ਪੁਲੀਸ ਵੀ ਹੈਰਾਨ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *