ਬੈਲਜੀਅਮ ਦੇ ਸ਼ਹਿਰ ਕੋਰਟਨਬਰਗ ਵਿਖੇ ਇਕ ਟਰੱਕ ਬੈਂਕ ਦੀ ਇਮਾਰਤ ਵਿਚ ਜਾ ਵਜਿਆ


ਬੈਲਜੀਅਮ 04 ਮਈ (ਯ.ਸ) ਅੱਜ ਸਵੇਰੇ ਇੱਕ ਟਰੱਕ ਕੋਟੇਨਬਰਗ ਵਿਖੇ ਬੈਂਕ ਦੇ ਦਫਤਰ’ ਦੀ ਇਮਾਰਤ ਵਿੱਚ ਜਾ ਵਜਿਆ।. ਇਸ ਦੋਰਾਨ ਇਕ 2 ਸਾਲ ਦੀ ਬੱਚੀ ਦੀ ਮੌਤ ਹੋ ਗਈ। ਉਸ ਦੇ ਪਿਤਾ ਅਜੇ ਵੀ ਹਸਪਤਾਲ ਵਿਚ ਗੰਭੀਰ ਹਾਲਤ ਵਿਚ ਹਨ। ਇਸ ਤੋਂ ਇਲਾਵਾ ਇਕ ਹੋਰ ਵਿਅਕਤੀ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ ਸੀ। ਡਰਾਈਵਰ ਸਮੇਤ ਚਾਰ ਹੋਰ ਜ਼ਖ਼ਮੀ ਹੋਏ ਸਨ। ਭਾਰੀ ਨੁਕਸਾਨ ਹੋਣ ਦੀ ਖਬਰ ਮਿਲੀ ਹੈ। ਕਈ ਪਾਰਕ ਕੀਤੀਆਂ ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਪੜਤਾਲ ਜਾਰੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *