ਇੰਨ ਫਲਾਂਨਦਰਨ ਫੀਲਡ ਮਿਊਜ਼ੀਅਮ ਈਪਰ ਦਾ 20ਵਾਂ ਸਥਾਪਨਾਂ ਦਿਵਸ ਮਨਾਇਆ ਗਿਆ


ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਵਿਚਲੇ ਇੰਨ ਫਲਾਂਨਦਰਨ ਫੀਲਡ ਮਿਊਜੀਅਮ ਦਾ 20ਵਾਂ ਸਥਾਪਨਾ ਦਿਵਸ ਪਿਛਲੇ ਦਿਨੀ ਮਨਾਇਆ ਗਿਆ। ਇਸ ਮੌਕੇ ਫਲਾਨਦਰਨ ਦੇ ਮੁੱਖ ਮੰਤਰੀ ਗੀਰਤ ਬੋਰਗਿਉਸ, ਈਪਰ ਸ਼ਹਿਰ ਦੇ ਮੇਅਰ ਜਾਨ ਦੂਰੇਨਜ, ਸਾਬਕਾ ਮੇਅਰ ਲੁੱਕ ਦਿਹਾਨੇ ਅਤੇ ਇਤਿਹਾਸਕਾਰ ਦੋਮੀਨਿਕ ਦਿਨਦੋਵਿਨ, ਸਾਬਕਾ ਗਵਰਨਰ ਪਾਉਲ ਬਰਾਇਨ, ਸਿੱਖ ਭਾਈਚਾਰੇ ਵੱਲੋਂ ਵਿਸ਼ਵ ਯੁੱਧ ਬਾਰੇ ਕਈ ਕਿਤਾਬਾਂ ਦੇ ਲੇਖਕ ਇਤਿਹਾਸਕਾਰ ਭੁਪਿੰਦਰ ਸਿੰਘ ਹੌਲੈਂਡ, ਸਰਦਾਰ ਰਣਜੀਤ ਸਿੰਘ, ਬੀਬੀ ਸੁਰਿੰਦਰ ਕੌਰ, ਬੀਬੀ ਗੁਰਪ੍ਰੀਤ ਕੌਰ ਅਤੇ ਮਨਜੋਤ ਸਿੰਘ ਸਾਮਲ ਹੋਏ। ਜਿਕਰਯੋਗ ਹੈ ਕਿ ਇਸ ਮਿਊਜੀਅਮ ਨੂੰ ਹੁਣ ਤੱਕ 70 ਮੁਲਕਾਂ ਦੇ 40 ਲੱਖ 60 ਹਜਾਰ ਯਾਤਰੀ ਦੇਖ ਚੁੱਕੇ ਹਨ। ਪਿਛਲੇ ਚਾਰ ਸਾਲਾਂ ਤੋਂ ਪਹਿਲੇ ਵਿਸ਼ਵ ਯੁੱਧ ਦੇ ਮਨਾਏ ਜਾ ਰਹੇ 100 ਸਾਲਾਂ ਸਮਾਗਮਾਂ ਕਾਰਨ ਹਰ ਸਾਲ 2 ਲੱਖ ਯਾਤਰੀ ਈਪਰ ਸ਼ਹਿਰ ਆਂਉਦੇ ਹਨ ਜਿਹੜੇ ਮੀਨਨ ਗੇਟ ਸਮਾਰਕ ਤੋਂ ਇਲਾਵਾ ਵੱਖ-ਵੱਖ ਸਮਸਾਂਨ ਘਾਟਾਂ ਅਤੇ ਇੰਨ ਫਲਾਨਦਰਨ ਫੀਲਡ ਮਿਊਜ਼ੀਅਮ ਦਾ ਦੌਰਾ ਕਰਕੇ ਵਿਸ਼ਵ ਯੁੱਧ ਬਾਰੇ ਵੱਡਮੁੱਲੀ ਜਾਣਕਾਰੀ ਪ੍ਰਾਪਤ ਕਰਦੇ ਹਨ। ਪਹਿਲੇ ਵਿਸ਼ਵ ਯੁੱਧ ਵਿੱਚ ਕਨੇਡੀਅਨ ਫੋਜ ਵਿੱਚ ਡਾਕਟਰੀ ਸੇਵਾਵਾਂ ਨਿਭਾਉਣ ਵਾਲੇ ਕਵੀ ਜੋਹਨ ਮੈਕਕਰੇ ਵੱਲੋਂ ਲਿਖੀ ਮਸ਼ਹੂਰ ਕਵਿਤਾ ‘’ਇੰਨ ਫਲਾਂਨਦਰਨ ਫੀਲਡ’’ ਦੇ ਨਾਂਮ ‘ਤੇ ਇਸ ਮਿਊਜ਼ੀਅਮ ਦਾ ਨਾਂ ਰੱਖਿਆ ਹੋਇਆ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *