ਸਿਲੇਬਸ ‘ਚੋ ਸਿ¤ਖ ਇਤਿਹਾਸ ਨੂੰ ਗਾਇਬ ਕਰਨਾ ਸਿ¤ਖ ਕੌਮ ਨਾਲ ਵ¤ਡਾ ਧੋਖਾ-ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ

-ਕਿਹਾ ਅਜ਼ਾਦੀ ਲਈ 98 ਫੀਸਦੀ ਕੁਰਬਾਨੀਆ ਦੇਣ ਵਾਲੇ ਸਿੱਖਾਂ ਦੇ ਇਤਿਹਾਸ ਨੂੰ ਮਿਟਾਉਣ ਦੀ ਕੋਸ਼ਿਸ਼ ਬੇਹੱਦ ਮੰਦਭਾਗੀ ਘਟਨਾ
ਕਪੂਰਥਲਾ, 6 ਮਈ,ਪੱਤਰ ਪ੍ਰੇਰਕ
ਪੰਜਾਬ ਸਰਕਾਰ ਵਲੋਂ ਸਕੂਲ ਸਿ¤ਖਿਆ ਬੋਰਡ ਦੀਆਂ 12ਵੀਂ ਕਲਾਸ ਦੀਆਂ ਕਿਤਾਬਾਂ ਵਿਚੋਂ ਸਿ¤ਖ ਇਤਿਹਾਸ ਨੂੰ ਕ¤ਢ ਕੇ ਇਸ ਦੀ ਜਗ੍ਹਾਂ ਹੋਰ ਇਤਿਹਾਸ ਪਾ ਦਿ¤ਤੇ ਜਾਣ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੇ ਜ਼ਿਲ੍ਹਾ ਪ੍ਰਧਾਨ ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਨੇ ਕਿਹਾ ਕਿ ਸਰਕਾਰਾਂ ਵਲੋਂ ਸਿ¤ਖੀ ਵਿਰਾਸਤ, ਸਿ¤ਖ ਕੌਮ ਦੇ ਸਰਦਾਰਾਂ ਦੀ ਦੇਣ ਤੇ ਇਤਿਹਾਸ ਨੂੰ ਛੁਟਿਆਉਣ ਦੀ ਕੋਝੀ ਚਾਲ ਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਦਾ ਸਿ¤ਖ ਭਾਈਚਾਰੇ ਨਾਲ ਕੀਤਾ ਜਾ ਰਿਹਾ ਮੌਜੂਦਾ ਵਰਤਾਰਾ ਸਿ¤ਖ ਭਾਈਚਾਰੇ ਅੰਦਰ ਪਨਪ ਰਹੀ ਬੇਗਾਨਗੀ ਦੀ ਭਾਵਨਾ ਨੂੰ ਹੋਰ ਪਰਪ¤ਕ ਕਰਨ ਦਾ ਵਸੀਲਾ ਬਣੇਗਾ ਜੇ ਹਿੰਦੁਸਤਾਨ ਦੇ ਇਤਿਹਾਸ ਵਿ¤ਚੋਂ ਸਿ¤ਖਾਂ ਦਾ ਇਤਿਹਾਸ ਅਤੇ ਪੰਜਾਬ ਦਾ ਇਤਿਹਾਸ ਕ¤ਢ ਦਿ¤ਤਾ ਜਾਵੇ ਤਾਂ ਹਿੰਦੁਸਤਾਨ ਦਾ ਇਤਿਹਾਸ ‘ਅਪਾਹਜ‘ ਨਜ਼ਰ ਆਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ 98 ਫ਼ੀਸਦੀ ਕੁਰਬਾਨੀਆਂ ਸਿ¤ਖਾਂ ਜਾਂ ਪੰਜਾਬੀਆਂ ਨੇ ਦਿ¤ਤੀਆਂ ਹਨ, ਪਰ ਮੰਦਭਾਗੀ ਗ¤ਲ ਹੈ ਕਿ ਅ¤ਜ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲਿਆਂ ਦੇ ਇਤਿਹਾਸ ਨੂੰ ਮਿਟਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਿ¤ਖਾਂ ਨੂੰ ਪੰਜਾਬ ਤੋਂ ਬਾਹਰ ਅਤੇ ਵਿਦੇਸ਼ੀ ਧਰਤੀ ‘ਤੇ ਮੁਸ਼ਕਲਾਂ ਆਉਣ ਤਾਂ ਗ¤ਲ ਸਾਹਮਣੇ ਆਉਦੀ ਹੈ, ਪਰ ਪੰਜਾਬ ਦੀ ਧਰਤੀ ‘ਤੇ ਉਸ ਨਾਲ ਬੇਗਾਨਗੀ ਭਰਿਆ ਸਲੂਕ ਹੋਵੇ ਤਾਂ ਗ¤ਲ ਜਰਨੀ ਔਖੀ ਹੋ ਜਾਂਦੀ ਹੈ। ਪੰਜਾਬ ਦੇ ਸਿ¤ਖਿਆ ਬੋਰਡ ਨੇ ਪੰਜਾਬ ਦੀ ਇਹ ਜਿਮੇਵਾਰੀ ਹੈ ਕਿ ਉਹ ਵਿਦਿਆਰਥੀਆਂ ਨੂੰ ਪੰਜਾਬ ਦੇ ਸ਼ਾਨਾਮ¤ਤੇ ਇਤਿਹਾਸ ਅਤੇ ਗੁਰੁ ਸਾਹਿਬਾਨ ਦੀਆਂ ਸਿ¤ਖਿਆਂਵਾਂ ਬਾਰੇ ਜਾਣੂ ਕਰਵਾਵੇ, ਪਰ ਜੇਕਰ ਉਹ ਸਿ¤ਖ ਇਤਿਹਾਸ ਨਾਲ ਸਬੰਧਿਤ ਹਿ¤ਸੇ ਨੂੰ ਬਾਹਰ ਕ¤ਢ ਮਾਰੇ ਤਾਂ ਬੋਰਡ ਖਿਲਾਫ ਸਿ¤ਖਾਂ ਵਿ¤ਚ ਨਾਰਾਜ਼ਗੀ ਪੈਦਾ ਹੋਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਨੂੰ ਪੜ੍ਹਾਏ ਜਾਣ ਵਾਲੇ ਇਤਿਹਾਸ ਦੇ ਸਿਲੇਬਸ ਵਿ¤ਚ ਗੁਰੂ ਨਾਨਕ ਦੇਵ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿ¤ਖਿਆਵਾਂ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ ਦੇ ਸਮੇਂ ਦੌਰਾਨ ਸਿ¤ਖ ਧਰਮ ਦਾ ਵਿਕਾਸ, ਗੁਰੂ ਅਰਜਨ ਦੇਵ ਅਤੇ ਉਨ੍ਹਾਂ ਦੀ ਸ਼ਹੀਦੀ, ਗੁਰੂ ਹਰਗੋਬਿੰਦ ਅਤੇ ਸਿ¤ਖ ਪੰਥ ਦਾ ਰੂਪਾਂਤਰਣ, ਗੁਰੂ ਹਰਿ ਰਾਏ ਅਤੇ ਗੁਰੂ ਹਰਿ ਕ੍ਰਿਸ਼ਨ, ਗੁਰੂ ਗੋਬਿੰਦ ਸਿੰਘ, ਬੰਦਾ ਸਿੰਘ ਬਹਾਦਰ, ਦਲ ਖਾਲਸਾ ਦਾ ਉਥਾਨ ਅਤੇ ਇਸ ਦੀ ਯੁ¤ਧ ਪ੍ਰਣਾਲੀ, ਸਿ¤ਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿ¤ਤਾਂ, ਐਂਗਲੋ ਸਿ¤ਖ ਸਬੰਧ, ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਪ੍ਰਬੰਧ ਆਦਿ ਨੂੰ 12ਵੀਂ ਦੇ ਸਿਲੇਬਸ ‘ਚੋਂ ਕ¤ਢਣ ਕਾਰਨ ਨੌਜਵਾਨ ਸਿੱਖ ਪੀੜੀ ਆਪਣੇ ਵਿਲੱਖਣ ਇਤਿਹਾਸ ਤੋਂ ਦੂਰ ਹੋ ਜਾਵੇਗੀ। ਜੋ ਕੌਮ ਤੇ ਪੰਜਾਬੀਆ ਲਈ ਵੱਡੀ ਹਾਨੀ ਹੈ। ਉਨ੍ਹਾਂ ਸੂਬਾ ਸਰਕਾਰ ਤੋ ਪੁਰਜ਼ੋਰ ਮੰਗ ਕੀਤੀ ਹੈ ਕਿ ਸਿ¤ਖ ਇਤਿਹਾਸ ਤੇ ਪੰਜਾਬ ਦੇ ਇਤਿਹਾਸ ਨੂੰ ਬਾਰ੍ਹਵੀਂ ਦੇ ਸਿਲੇਬਸ ਵਿ¤ਚ ਦੁਬਾਰਾ ਸ਼ਾਮਲ ਕੀਤਾ ਜਾਵੇ।

Geef een reactie

Het e-mailadres wordt niet gepubliceerd. Vereiste velden zijn gemarkeerd met *