ਕਨੈਡਾ ਵਿੱਚ ਪੱਗ ਬੰਨ ਕੇ ਮੋਟਰਸਾਇਕਲ ਚਲਾਉਣ ਦਾ ਕਨੂੰਨ ਹੋਇਆ ਲਾਗੂ

ਅਲਬਰਟਾ ਕੈਨੇਡਾ ਦੀ ਸਰਕਾਰ ਨੇ ਵੈਸਾਖੀ ਦੇ ਮੌਕੇ ਤੇ 14 ਅਪ੍ਰੈਲ 2018 ਨੂੰ ਐਲਾਨ ਕੀਤਾ ਸੀ ਕਿ ਸਿੱਖ ਮੋਟਰਸਾਈਕਲ ਪਗੜੀ ਪਹਨ ਕੇ ਚਲਾਉਣ ਦੀ ਆਜ਼ਾਦੀ ਹੈ ਅਤੇ ਅੱਜ (1 ਮਈ, 2018) ਸਾਰਕਾਰ ਵਲੋਂ ਪਹਿਲਾ ਦਿਨ ਸੀ ਜਦੋਂ ਸਰਕਾਰ ਨੇ ਰੋਡ ਟੈਸਟ ਦੇਣ ਅਤੇ ਅਲਬਰਟਾ ਕੈਨੇਡਾ ਵਿੱਚ ਮੋਟਰਸਾਈਕਲ ਲਾਇਸੈਂਸ ਪਗੜੀ ਪਹਣ ਕੇ ਲੈਣ ਦੀ ਸ਼ੁੂਰਵਾਤ ਕੀਤੀ । ਇਹ ਕੈਨੇਡਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਦਿੱਤੇ ਜਾਣ ਵਾਲੇ ਧਰਮ ਦੀ ਆਜ਼ਾਦੀ ਸਾਬਤ ਕਰਦਾ ਹੈ.ਇਹ ਬਹੁਤ ਪ੍ਰਸੰਸਾਯੋਗ ਹੈ ਅਤੇ, ਮੈਨੂੰ ਭੁਪਿੰਦਰ ਸਿੰਘ ਇੱਕ ਸਿੱਖ ਹੋਣ ਦੇ ਨਾਤੇ ਸੜਕ ਟੈਸਟ ਦੇਣ ਅਤੇ ਪਾਸ ਕਰਨ ਵਾਲੇ ਪਹਿਲੇ ਵਿਅਕਤੀ ਹੋਣ ਦਾ ਮਾਨ ਪਰਾਪਤ ਹੋਣਾ ਦਿਲ ਨੂੰ ਆਨੰਦ ਦਿੰਦਾ ਹੈ ਅਤੇ ਏਹ ਇਤਿਹਾਸ ਬਣ ਗਿਆ ਹੈ. ਇਹ ਸਭ ਸਾਡੇ ਪ੍ਰੀਮੀਅਰ ਰਹੇਚਲ ਨੈਟਲੀ, ਮ ਲਏ ਰੋਡ ਲੋਓਲਾ, ਮ ਲਏ ਕ੍ਰਿਸਟੀਨਾ ਗ੍ਰੇ, ਮ ਲਏ ਡੈਨੀਜ ਵੁੱਡਲੋਡਰ ਅਤੇ ਦੁਜੇ ਮ ਲਏ ਦੇ ਸਹਿਯੋਗ ਨਾਲ ਸਭ ਸੰਭਵ ਹੋਇਆ ਅਤੇ ਅਜ ਦੇ ਮੇਰੇ ਪ੍ਰੀਖਣ ਕਰਤਾ ਜਸਪਾਲ ਸਿੰਘ ਮੱਲ੍ਹੀ ਜੀ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ।

ਇਹ ਸੰਦੇਸ਼ ਸੰਸਾਰ ਭਰ ਵਿੱਚ ਫੈਲਿਆ ਜਾਣਾ ਚਾਹੀਦਾ ਹੈ ਜਿਵੇਂ ਕੈਨੇਡਾ ਵਿੱਚ ਧਰਮ ਦੀ ਆਜ਼ਾਦੀ ਸਬ ਲਈ ਹੈ ਏਸ ਤਰਾਂ ਸਾਰੇ ਮੁਲਕਾਂ ਵਿੱਚ ਧਰਮ ਦੀ ਆਜ਼ਾਦੀ ਹੋਣੀ ਚਾਹੀਦਾ ਹੈ ਬਿਨਾਂ ਕਿਸੇ ਭੇਦ ਭਾਵ ਦੇ । ਕੋਟ ਕੋਟ ਧਨਵਾਦ ਕਨੇਡਾ ਸਰਕਾਰ ਅਤੇ ਏਥੋਂ ਦੇ ਲੋਕਾਂ ਦਾ ਜਿਨ੍ਹਾਂ ਕਰਾ ਥੋੜ੍ਹਾ ਹੈ ,,,,,,,,,’,,,,,,,

ਦਾਸ : ਭੂਪਿਦਰ ਸਿੰਘ

Geef een reactie

Het e-mailadres wordt niet gepubliceerd. Vereiste velden zijn gemarkeerd met *