ਭਾਰਤੀ ਜੀਵਨ ਬੀਮਾ ਨਿਗਮ ਫਗਵਾੜਾ ਵਲੋਂ ਪਿੰਡ ਲ¤ਖਪੁਰ ਵਿਖੇ ਬੀਮਾ ਸਹੂਲਤਾਂ ਦੇਣ ਲਈ ਖੋਲਿ•ਆ ਦਫਤਰ


ਫਗਵਾੜਾ  (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਭਾਰਤੀ ਜੀਵਨ ਬੀਮਾ ਨਿਗਮ ਫਗਵਾੜਾ ਵਲੋਂ ਪਿੰਡ ਲ¤ਖਪੁਰ ਵਿਖੇ ਪੇਂਡੂ ਇਲਾਕਿਆਂ ਦੇ ਲੋਕਾਂ ਨੂੰ ਬੀਮਾ ਸਹੂਲਤਾਂ ਦੇਣ ਲਈ ਦਫਤਰ ਖੋਲਿ•ਆ ਗਿਆ। ਦਰਫਤਰ ਦਾ ਉਦਘਾਟਨ ਵਿਸ਼ੇਸ਼ ਤੌਰ ਤੇ ਪੁ¤ਜੇ ਸੀਨੀਅਰ ਬ੍ਰਾਂਚ ਮੈਨੇਜਰ ਫਗਵਾੜਾ ਰੇਸ਼ਮ ਲਾਲ ਅਤੇ ਰਾਜੇਸ਼ ਲਖਨਪਾਲ ਅਸਿਸਟੈਂਟ ਬ੍ਰਾਂਚ ਮੈਨੇਜਰ ਨੇ ਕੀਤਾ। ਉਹਨਾਂ ਨਵੀਂਆਂ ਪਾਲਸੀਆਂ ਜਿਵੇਂ ਜੀਵਨ ਲਕਸ਼ੇਅ ਪਾਲਿਸੀ, ਮੈਚਿਓਰਿਟੀ ਤੇ ਬੀਮਾ ਧਨ ਦੇ ਨਾਲ ਸਮਾਜਿਕ ਸੁਰ¤ਖਿਆ ਅਧੀਨ ਚਲਦੀਆਂ ਸਕੀਮਾਂ, ਬੀਮਾ ਗ੍ਰਾਮ ਅਤੇ ਬੀਮਾ ਸਕੂਲ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿ¤ਤੀ ਜਿਸ ਅਧੀਨ ਪਿੰਡ ਦੀ ਪੰਚਾਇਤ ਨੂੰ ਇਕ ਲ¤ਖ ਰੁਪਏ ਤਕ ਅਤੇ ਸਕੂਲ ਨੂੰ 35 ਹਜਾਰ ਰੁਪਏ ਤਕ ਗ੍ਰਾਂਟ ਦਿ¤ਤੀ ਜਾਂਦੀ ਹੈ। ਉਹਨਾਂ ਲੋਕਾਂ ਨੂੰ ਆਪਣੇ ਅਤੇ ਆਪਣੇ ਬ¤ਚਿਆਂ ਦੇ ਚੰਗੇ ਭਵਿ¤ਖ ਲਈ ਐਲ.ਆਈ.ਸੀ. ਦੀਆਂ ਸਕੀਮਾਂ ਅਧੀਨ ਬਚਤ ਕਰਨ ਅਤੇ ਆਪਣੀ ਜਿੰਦਗੀ ਦਾ ਰਿਸਕ ਕਵਰ ਕਰਨ ਹਿਤ ਪ੍ਰੇਰਿਆ। ਉਹਨਾਂ ਦ¤ਸਿਆ ਕਿ ਇਸ ਦਫਤਰ ਵਿਚ ਐਲ.ਆਈ.ਸੀ. ਦੇ ਬੀਮਾ ਸਲਾਹਕਾਰ ਰਾਮਪਾਲ ਸਾਹਨੀ ਆਪਣੀਆਂ ਸੇਵਾਵਾਂ ਦੇਣਗੇ। ਉਹਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਰਾਮਪਾਲ ਸਾਹਨੀ ਦੀਆਂ ਸੇਵਾਵਾਂ ਦਾ ਵ¤ਧ ਤੋਂ ਵ¤ਧ ਲਾਭ ਉਠਾਉਣ। ਇਸ ਮੌਕੇ ਰਾਮਪਾਲ ਸਾਹਨੀ ਨੇ ਪਿੰਡ ਵਾਸੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਕਾਫੀ ਲੰਬੇ ਸਮੇਂ ਤੋਂ ਭਾਰਤੀ ਜੀਵਨ ਬੀਮਾ ਕੰਪਨੀ ਨਾਲ ਜੁੜੇ ਹਨ। ਇਸ ਕੰਪਨੀ ਦਾ ਲੋਕਾਂ ਵਿਚ ਵਿਸ਼ਵਾਸ ਹੀ ਹੈ ਕਿ ਬੀਮਾ ਦੇ ਖੇਤਰ ਵਿਚ ਐਲ.ਆਈ.ਸੀ. ਦੇਸ਼ ਦੀ ਸਭ ਤੋਂ ਵ¤ਡੀ ਕੰਪਨੀ ਦਾ ਰੁਤਬਾ ਰ¤ਖਦੀ ਹੈ। ਇਸ ਮੌਕੇ ਹੈਡ ਗ੍ਰੰਥੀ ਗਿਆਨੀ ਅਵਤਾਰ ਸਿੰਘ, ਸਰਪੰਚ ਨਿਰਮਲਜੀਤ ਲ¤ਖਪੁਰ, ਸਤਵਿੰਦਰ ਸਿੰਘ ਪੰਚਾਇਤ ਮੈਂਬਰ, ਵਰਿੰਦਰ ਸਿੰਘ ਬੈਂਕ ਮੈਨੇਜਰ, ਸੁਖਵਿੰਦਰ ਸਿੰਘ ਦੁਸਾਂਝ, ਮੋਹਨ ਸਿੰਘ, ਭਾਰਤ ਭੂਸ਼ਣ ਸੋਨੀ, ਡਾ. ਜਰਨੈਲ ਸਿੰਘ, ਕੁਲਵਿੰਦਰ ਸਿੰਘ ਮਲਕਪੁਰ, ਨਰਿੰਦਰ ਕੁਮਾਰ ਮਿੰਟੂ, ਰਣਬੀਰ ਸਿੰਘ ਦੁਸਾਂਝ, ਅਮਰੀਕ ਚੰਦ, ਵਸਨਦੀਪ ਮ¤ਟੂ ਸਾਹਨੀ ਤੋਂ ਇਲਾਵਾ ਪਿੰਡ ਵਾਸੀ ਵ¤ਡੀ ਗਿਣਤੀ ਵਿਚ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *