ਐਸ.ਐਮ.ਓ.ਪਾਂਸ਼ਟ ਡਾ. ਅਨਿਲ ਕੁਮਾਰ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਖਸਰਾ ਅਤੇ ਰੁਬੇਲਾ ਬਿਮਾਰੀਆਂ ਤੋਂ ਬਚਾਅ ਲਈ ਕੀਤਾ ਟੀਕਾਕਰਣ


ਫਗਵਾੜਾ  (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਐਸ.ਐਮ.ਓ. ਪਾਂਸ਼ਟ ਡਾ. ਅਨਿਲ ਕੁਮਾਰ ਦੀ ਅਗਵਾਈ ਹੇਠ ਬਲਾਕ ਫਗਵਾੜਾ ਦੇ ਸਰਕਾਰੀ ਹਾਈ ਸਕੂਲ ਖਲਵਾੜਾ ਦੇ ਵਿਦਿਆਰਥੀਆਂ ਨੂੰ ਖਸਰਾ ਅਤੇ ਰੁਬੇਲਾ ਬਿਮਾਰੀਆਂ ਤੋਂ ਬਚਾਅ ਲਈ ਟੀਕਾਕਰਣ ਕੀਤਾ ਗਿਆ। ਇਸ ਮੌਕੇ ਏ.ਐਨ.ਐਮ. ਪਰਮਜੀਤ ਕੌਰ ਦੀ ਦੇਖਰੇਖ ਹੇਠ ਵਿਦਿਆਰਥੀਆਂ ਨੂੰ ਐਮ.ਆਰ. ਟੀਕੇ ਲਗਾਏ ਗਏ। ਟੀਕਾਕਰਣ ਦਾ ਸ਼ੁਭ ਅਰੰਭ ਸਕੂਲ ਦੀ ਮੁ¤ਖ ਅਧਿਆਪਕਾ ਜਯੋਤੀ ਕੁਮਾਰੀ ਨੇ ਆਪਣੀ ਢਾਈ ਸਾਲ ਦੀ ਬੇਟੀ ਅਵਰੀਨ ਦੇ ਪਹਿਲਾ ਟੀਕਾ ਲਗਵਾ ਕੇ ਸ਼ੁਰੂ ਕਰਵਾਈ। ਉਹਨਾਂ ਆਮ ਲੋਕਾਂ ਅਪੀਲ ਕੀਤੀ ਕਿ ਉਹ ਐਮ.ਆਰ. ਬਾਰੇ ਸੋਸ਼ਲ ਮੀਡੀਆ ਤੇ ਕੀਤੇ ਜਾ ਰਹੇ ਦੁਸ਼ਪ੍ਰਚਾਰ ਦੇ ਪ੍ਰਭਾਵ ਵਿਚ ਨਾ ਆਉਂਦੇ ਹੋਏ ਇਹ ਜਰੂਰੀ ਟੀਕੇ ਆਪਣੇ ਬ¤ਚਿਆਂ ਨੂੰ ਜਰੂਰ ਲਗਵਾਉਣ। ਏ.ਐਨ.ਐਮ. ਮੈਡਮ ਪਰਮਜੀਤ ਕੌਰ ਨੇ ਦ¤ਸਿਆ ਕਿ ਖਸਰਾ ਇਕ ਵਾਇਰਲ ਬਿਮਾਰੀ ਹੈ ਜਿਸ ਨਾਲ ਰੋਗੀ ਨੂੰ ਬੁਖਾਰ, ਸ਼ਰੀਰ ਉ¤ਤੇ ਦਾਣੇ, ਅ¤ਖਾਂ ਵਿਚ ਲਾਲੀ, ਦਸਤ, ਦਿਮਾਗੀ ਬਿਮਾਰ, ਨਿਮੋਨੀਆ ਦੀ ਸ਼ਿਕਾਇਤ ਹੋ ਜਾਂਦੀ ਹੈ। ਇਸ ਤੋਂ ਇਲਾਵਾ ਬ¤ਚਿਆਂ ਨੂੰ ਜਨਮ ਤੋਂ ਬਾਅਦ ਅੰਨਾ ਪਨ, ਬੋਲਾ ਪਨ, ਗੂੰਗਾ ਪਨ ਅਤੇ ਦਿਮਾਗੀ ਕਮਜੋਰੀ ਦੀ ਸਮ¤ਸਿਆ ਆ ਸਕਦੀ ਹੈ। ਇਸ ਬਿਮਾਰੀ ਤੋਂ ਬਚਣ ਲਈ 9 ਮਹੀਨੇ ਤੋਂ 15 ਸਾਲ ਦੇ ਬ¤ਚਿਆਂ ਦਾ ਟੀਕਾਕਰਣ ਜਰੂਰੀ ਹੈ। ਸਰਕਾਰ ਵਲੋਂ ਪਹਿਲੇ ਪੜਾਅ ਵਿਚ ਸਕੂਲੀ ਵਿਦਿਆਰਥੀਆਂ ਦਾ ਟੀਕਾਕਰਣ ਕੀਤਾ ਜਾ ਰਿਹਾ ਹੈ। ਇਸ ਮੌਕੇ ਮੈਡਮ ਅਤਿਕਾ ਧੀਰ, ਰਚਨਾ ਦੇਵੀ, ਆਸ਼ਾ ਰਾਣੀ, ਰਣਜੀਤ ਸਿੰਘ, ਆੰਗਨਬਾੜੀ ਵਰਕਰ ਬਲਵਿੰਦਰ ਕੌਰ, ਆਸ਼ਾ ਵਰਕਰ ਊਸ਼ਾ ਰਾਣੀ ਤੋਂ ਇਲਾਵਾ ਬ¤ਚਿਆਂ ਦੇ ਮਾਤਾ-ਪਿਤਾ ਵੀ ਹਾਜਰ ਸਨ। ਇਸੇ ਤਰ•ਾਂ ਹੀ ਸਰਕਾਰੀ ਪ੍ਰਾਇਮਰੀ ਸਕੂਲ ਅਕਾਲਗੜ• ਵਿਖੇ ਵੀ ਏ.ਐਨ.ਐਮ. ਮੈਡਮ ਕੁਲਵਿੰਦਰ ਕੌਰ ਦੀ ਅਗਵਾਈ ਹੇਠ ਸਕੂਲੀ ਵਿਦਿਆਰਥੀਆਂ ਨੂੰ ਮੀਜਲ ਅਤੇ ਰੁਬੇਲਾ ਤੋਂ ਬਚਾਅ ਲਈ ਐਮ.ਆਰ. ਟੀਕਾਕਰਣ ਕੀਤਾ ਗਿਆ। ਇਸ ਮੌਕੇ ਸਕੂਲ ਇੰਚਾਰਜ ਮੈਡਮ ਪਰਮਜੀਤ ਕੌਰ, ਆੰਗਨਬਾੜੀ ਵਰਕਰ ਜਸਵਿੰਦਰ ਕੌਰ, ਆਸ਼ਾ ਵਰਕਰ ਜਸਵਿੰਦਰ ਕੌਰ ਸੈਣੀ, ਮਾਸਟਰ ਵਿਕਾਸਦੀਪ, ਸਲੀਮਾ, ਅਨੀਤਾ ਰਾਣੀ, ਗੁਰਦੀਪ ਸਿੰਘ, ਅਮਰਜੀਤ ਕੌਰ, ਜਸਵਿੰਦਰ ਕੌਰ ਤੋਂ ਇਲਾਵਾ ਬ¤ਚਿਆਂ ਮਾਪੇ ਅਤੇ ਪਿੰਡ ਦੇ ਪਤਵੰਤੇ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *