ਏ.ਐਨ.ਐਮ. ਪਰਮਜੀਤ ਕੌਰ ਦੀ ਦੇਖਰੇਖ ਹੇਠ ਵਿਦਿਆਰਥੀਆਂ ਨੂੰ ਐਮ.ਆਰ. ਟੀਕੇ ਲਗਾਏ ਗਏ

ਫਗਵਾੜਾ   (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਐਸ.ਐਮ.ਓ. ਪਾਂਸ਼ਟ ਡਾ. ਅਨਿਲ ਕੁਮਾਰ ਦੀ ਅਗਵਾਈ ਹੇਠ ਬਲਾਕ ਫਗਵਾੜਾ ਦੇ ਸਰਕਾਰੀ ਪ੍ਰਾਈਮਰੀ ਸਕੂਲ ਪੰਡੋਰੀ ਦੇ ਵਿਦਿਆਰਥੀਆਂ ਨੂੰ ਮੀਜਲ ਅਤੇ ਰੁਬੇਲਾ ਤੋਂ ਬਚਾਅ ਲਈ ਟੀਕਾਕਰਣ ਕੀਤਾ ਗਿਆ। ਟੀਕਾਕਰਣ ਦਾ ਸ਼ੁਭ ਅਰੰਭ ਸਕੂਲ ਦੇ ਹੈਡ ਟੀਚਰ ਕਮਲ ਗੁਪਤਾ ਅਤੇ ਉਹਨਾਂ ਦੀ ਧਰਮ ਪਤਨੀ ਮੈਡਮ ਸੀਮਾ ਗੋਇਲ ਨੇ ਆਪਣੀ ਚਾਰ ਸਾਲ ਦੀ ਬ¤ਚੀ ਨੂੰ ਪਹਿਲਾ ਟੀਕਾ ਲਗਵਾ ਕੇ ਸ਼ੁਰੂ ਕਰਵਾਈ। ਉਹਨਾਂ ਆਮ ਲੋਕਾਂ ਅਪੀਲ ਕੀਤੀ ਕਿ ਉਹ ਬਿਨਾ ਕਿਸੇ ਡਰ ਅਤੇ ਝਿਝਕ ਤੋਂ ਆਪਣੇ ਬ¤ਚਿਆਂ ਨੂੰ ਐਮ.ਆਰ. ਟੀਕੇ ਲਗਵਾਉਣ। ਇਸ ਮੌਕੇ ਏ.ਐਨ.ਐਮ. ਪਰਮਜੀਤ ਕੌਰ ਦੀ ਦੇਖਰੇਖ ਹੇਠ ਵਿਦਿਆਰਥੀਆਂ ਨੂੰ ਐਮ.ਆਰ. ਟੀਕੇ ਲਗਾਏ ਗਏ। ਉਹਨਾਂ ਦ¤ਸਿਆ ਕਿ ਖਸਰਾ ਜਿਸਨੂੰ ਮੀਜਲ ਵੀ ਕਿਹਾ ਜਾਂਦਾ ਹੈ ਇਹ ਇਕ ਵਾਇਰਲ ਰੋਗ ਹੈ ਜਿਸ ਨਾਲ ਰੋਗੀ ਨੂੰ ਬੁਖਾਰ, ਸ਼ਰੀਰ ਉ¤ਤੇ ਦਾਣੇ, ਅ¤ਖਾਂ ਵਿਚ ਲਾਲੀ, ਦਸਤ, ਦਿਮਾਗੀ ਬਿਮਾਰ, ਨਿਮੋਨੀਆ ਦੀ ਸ਼ਿਕਾਇਤ ਹੋ ਜਾਂਦੀ ਹੈ। ਇਸ ਤੋਂ ਇਲਾਵਾ ਬ¤ਚਿਆਂ ਨੂੰ ਜਨਮ ਤੋਂ ਬਾਅਦ ਅੰਨਾ ਪਨ, ਬੋਲਾ ਪਨ, ਗੂੰਗਾ ਪਨ ਅਤੇ ਦਿਮਾਗੀ ਕਮਜੋਰੀ ਦੀ ਸਮ¤ਸਿਆ ਆ ਸਕਦੀ ਹੈ। ਇਸ ਬਿਮਾਰੀ ਤੋਂ ਬਚਣ ਲਈ 9 ਮਹੀਨੇ ਤੋਂ 15 ਸਾਲ ਦੇ ਬ¤ਚਿਆਂ ਦਾ ਟੀਕਾਕਰਣ ਜਰੂਰੀ ਹੈ। ਇਸ ਮੌਕੇ ਪਰਮਜੀਤ ਰਾਮ, ਜਸਵਿੰਦਰ ਸਿੰਘ, ਆਸ਼ਾ ਵਰਕਰ ਬਲਜਿੰਦਰ ਕੌਰ, ਆੰਗਨਬਾੜੀ ਵਰਕਰ ਸ਼ੀਲਾ ਦੇਵੀ ਆਦਿ ਵੀ ਹਾਜਰ ਸਨ। ਇਸੇ ਤਰ•ਾਂ ਹੀ ਸਰਕਾਰੀ ਹਾਈ ਸਕੂਲ ਸਾਹਨੀ ਵਿਖੇ ਏ.ਐਨ.ਐਮ. ਰੂਬੀ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਐਮ.ਆਰ. ਟੀਕੇ ਲਗਾਏ ਗਏ। ਮੁ¤ਖ ਅਧਿਆਪਕ ਸਤਨਾਮ ਸਿੰਘ ਨੂੰ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਬ¤ਚਿਆਂ ਦੀ ਸਿਹਤਮੰਦੀ ਲਈ ਮੀਜਲ ਅਤੇ ਰੁਬੇਲਾ ਦੇ ਟੀਕੇ ਜਰੂਰ ਲਗਵਾਉਣ। ਇਸ ਮੌਕੇ ਆੰਗਨਬਾੜੀ ਵਰਕਰ ਨੀਲਮ, ਆਸ਼ਾ ਵਰਕਰ ਸ਼ੈਲੀ ਤੋਂ ਇਲਾਵਾ ਸੁਰਿੰਦਰ ਸਿੰਘ ਰਵਿੰਦਰ ਪਾਲ, ਨੀਲਮ ਕੁਮਾਰੀ, ਊਸ਼ਾ ਰਾਣੀ, ਲਖਵਿੰਦਰ ਕੌਰ, ਮੈਡਮ ਸੁਮੀਤ, ਸ਼ਿਵਾਲੀ ਸ਼ਰਮਾ, ਸੁਖਦੇਵ ਸਿੰਘ ਗੰਢਮ, ਰਣਦੀਪ ਸਿੰਘ ਰਾਣਾ ਆਦਿ ਵੀ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *