ਮਾਂ ਦਿਵਸ ’ਤੇ ਵਿਸ਼ੇਸ਼

ਮਾਂ ਦੇ ਪੈਰਾਂ ਹੇਠ ਰੱਬ ਵਸਦਾ
ਬੱਚੇ ਆਪਣੀ ਮਾਂ ਦੇ ਕੀਤੇ ਉਪਕਾਰਾਂ ਨੂੰ ਸਾਰੀ ਉਮਰ ਨਹੀਂ ਉਤਾਰ ਸਕਦੇ
ਅੱਜ ਅਸੀਂ 8 ਮਈ ਨੂੰ ਮਾਂ ਦਿਵਸ ਵਜੋਂ ਮਨਾ ਰਹੇ ਹਾਂ। ਮਾਂ ਜੋ ਕਿ ਜਗਤ ਜਨਨੀ ਹੈ ਤੇ ਸਾਡੇ ਸਮਾਨ ਵਿੱਚ ਮਾਂ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ। ਮਾਂ ਸ਼ਬਦ ਉਹ ਸ਼ਬਦ ਹੈ, ਜੋ ਇਨਸਾਨ ਆਪਣੀ ਉਮਰ ਦੇ ਜਿਸ ਵੀ ਪੜਾਅ ’ਚ ਹੋਵੇ, ਹਰ ਉਸ ਮੁਕਾਮ ’ਤੇ ਮਾਂ ਸ਼ਬਦ ਜ਼ੁਬਾਨਤੇ ਰਹਿੰਦਾਂ ਹੀ ਹੈ। ਜਨਮ ਤੋਂ ਬਾਅਦ ਜਦੋਂ ਬੱਚਾ ਆਪਣੇ ਮੂੰਹੋ ਪਹਿਲਾਂ ਸ਼ਬਦ ਮਾਂ ਬੋਲਦਾ ਹੈ । ਇੱਕ ਮਾਂ ਆਪਣੇ ਬੱਚਿਆਂ ਲਈ ਲੱਖ ਤਸੀਹੇ ਝੱਲ ਕੇ ਉਸ ਨੂੰ ਇੱਕ ਸੁੰਦਰ ਜਗਤ ਦੇਖਣ ਦਾ ਅਵਸਰ ਪ੍ਰਦਾਨ ਕਰਦੀ ਹੈ। ਮਾਂ ਦਿਵਸ ’ਤੇ ਸਾਡੇ ਵੱਲੋਂ ਵੱਖ ਵੱਖ ਪਰਿਵਾਰਾਂ ਨਾਲ ਕੀਤੀ ਗੱਲ ’ਤੇ ਉਨ•ਾਂ ਦੇ ਮਾਂ ਪ੍ਰਤੀ ਕੀ ਵਿਚਾਰ ਨੇ ਆਓ ਜਾਣਦੇ ਹਾਂ:

* ਪ੍ਰਸਿੱਧ ਲੇਖਿਕਾ ਅਧਿਆਪਕਾ ਅੰਜੂ ਸੂਦ ਦੇ ਹੋਣਹਾਰ ਸਪੁੱਤਰ ਵਿਦਿਆਰਥੀ ਕੇਸਵ ਦਾ ਅੱਜ ਮਾਂ ਦਿਵਸ ’ਤੇ ਕਹਿਣਾ ਹੈ ਕਿ ਉਸ ਦੀ ਮਾਂ ਸੰਸਾਰ ਦੀ ਸਭ ਤੋਂ ਚੰਗੀ ਮਾਂ ਹੈ। ਉਹ ਆਪਣੇ ਕਿੱਤੇ ਨੂੰ ਸਮਰਪਿਤ ਹੁੰਦਿਆਂ ਵੀ ਉਨ•ਾਂ ਮਾਂ ਦੀ ਭੂਮਿਕਾ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਇਆ ਹੈ। ਉਨ•ਾਂ ਕਿਹਾ ਕਿ ਮਾਂ ਆਪਣੇ ਬੱਚਿਆਂ ਦਾ ਜਿਸ ਤਰ•ਾਂ ਦਾ ਵੀ ਪਾਲਜ਼ ਪੋਸ਼ਣ ਕਰਦੀ ਹੈ, ਉਸ ਤੋਂ ਸਿੱਧ ਹੁੰਦਾ ਹੈ ਕਿ ਦੁਨੀਆਂ ਵਿੱਚ ਉਸ ਤੋਂ ਵੱਡਾ ਕੋਈ ਵੀ ਗੁਰੂ ਨਹੀਂ ਹੈ। ਕੇਸਵ ਨੇ ਕਿਹਾ ਮਾਂ ਜਿੰਨ•ਾਂ ਵੀ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ, ਉਸ ਤੋਂ ਵਧ ਕੇ ਬੱਚਿਆਂ ਨੂੰ ਆਪਣੀ ਮਾਂ ਨੂੰ ਪਿਆਰ ਅਤੇ ਸਤਿਕਾਰ ਦੇਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਉਸਦੀ ਮਾਂ ਉਸ ਲਈ ਆਦਰਸ਼ ਮਾਂ ਹੈ।
——-
* ਹੋਮਿਓਪੈਥੀ ਦੇ ਮਸ਼ਹੂਰ ਡਾ. ਅਮਿਤਾ ਦੀ ਧੀ ਜਸਮੀਨ ਕੌਰ ਦਾ ਕਹਿਣਾ ਹੈ ਕਿ ਉਸ ਦੀ ਮਾਂ ਉਸ ਲਈ ਇੱਕ ਪ੍ਰੇਰਣਾ ਸਰੋਤ ਹੈ। ਉਸਦੀ ਮਾਂ ਉਸਦੇ ਖਾਣ ਪੀਣ ਦਾ ਹਮੇਸ਼ਾਂ ਧਿਆਨ ਰੱਖਦੀ ਹੈ। ਜੇਕਰ ਉਸਦੀ ਮਾਂ ਉਸ ਤੇ ਸਖ਼ਤੀ ਨਾ ਕਰੇ ਤਾਂ ਉਹ ਆਪਣੇ ਸਕੂਲ ਦਾ ਘਰ ਦਾ ਕੰਮ ਨਾ ਕਰਕੇ ਖੇਡ ਵਿੱਚ ਜਿਆਦਾ ਮਸਤ ਰਹੇ। ਉਸ ਨੇ ਕਿਹਾ ਕਿ ਉਹ ਵੀ ਆਪਣੀ ਮਾਂ ਡਾ. ਅਮਿਤਾ ਵਾਂਗ ਵੱਡੀ ਹੋ ਕੇ ਸਮਾਜ ਸੇਵੀ ਕੰਮਾਂ ਨੂੰ ਤਰਜੀਹ ਦੇਵੇਗੀ ਅਤੇ ਵਧੀਆ ਪੜ•ਾਈ ਕਰਕੇ ਆਪਣੀ ਜ਼ਿੰਦਗੀ ’ਚ ਤਰੱਕੀ ਨੂੰ ਸਰ ਕਰੇਗੀ। ਅਖ਼ੀਰ ਜਸਮੀਨ ਨੇ ਕਿਹਾ ਕਿ ਪ੍ਰਮਾਤਮਾ ਉਸਦੀ ਮਾਂ ਨੂੰ ਦੁਨੀਆਂ ਦੀ ਹਰ ਖੁਸ਼ੀ ਦੇਵੇ।

——-
* ਉਘੀ ਸਮਾਜ ਸੇਵਿਕਾ ਮੈਡਮ ਸੋਨੀਆ ਦੀ ਸਪੁੱਤਰੀ ਬੀਸੀਏ ਦੀ ਵਿਦਿਆਰਥਣ ਪਾਇਲ ਦਾ ਕਹਿਣਾ ਹੈ, ਉਸ ਦੀ ਮਾਂ ਉਸ ਲਈ ਰੱਬ ਤੋਂ ਘੱਟ ਨਹੀਂ ਹੈ, ਉਸ ਨੇ ਕਿਹਾ ਕਿ ਉਸਦੀ ਅਨੁਸ਼ਾਸ਼ਨ ਪੱਕੀ, ਸੁਭਾਅ ਦੀ ਨਰਮ ਅਤੇ ਹਰ ਮੁਸ਼ਕਲ ਵਿੱਚ ਉਸ ਨਾਲ ਖੜਦੀ ਹੈ ਅਤੇ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ। ਪਾਇਲ ਨੇ ਕਿਹਾ ਕਿ ਉਸ ਦੀ ਮਾਂ ਉਸ ਲਈ ਰੋਲ ਮਾਡਲ ਹੈ ਅਤੇ ਉਹ ਵੀ ਹਰ ਕੰਮ ਆਪਣੀ ਮਾਂ ਤੋਂ ਪੁੱਛੇ ਬਿਨ•ਾ ਨਹੀਂ ਕਰਦੀ।
ਅਰਦਾਸ ਕਰਦੇ ਹੋਏ ਪਾਇਲ ਨੇ ਕਿਹਾ ਕਿ ਪ੍ਰਮਾਤਮਾਂ ਦੀ ਮਾਂ ਨੂੰ ਹਮੇਸ਼ਾਂ ਚੜ•ਦੀ ਕਲਾ ’ਚ ਰੱਖੇ।
——
* ਲੇਖਿਕਾ ਪਰਮਜੀਤ ਕੌਰ ਸੋਢੀ ਦੀ ਨੂੰਹ ਸਹਿਜਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਸ ਦੀ ਸੱਸ ਉਸ ਲਈ ਮਾਂ ਤੋਂ ਘੱਟ ਨਹੀਂ ਹੈ ਕਿਉਂਕਿ ਜਦੋਂ ਉਹ ਵਿਆਹਕੇ ਆਪਣੇ ਸਹੁਰੇ ਘਰ ਆਈ ਹੈ, ਉਸ ਨੂੰ ਆਪਣੀ ਸੱਸ ਮਾਂ ਪਰਮਜੀਤ ਕੌਰ ਸੋਢੀ ਤੋਂ ਵੀ ਮਾਂ ਵਰਗਾ ਪਿਆਰ ਹੀ ਮਿਲਿਆ ਹੈ। ਸਹਿਜਪ੍ਰੀਤ ਕੌਰ ਨੇ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹੈ ਕਿ ਹਰ ਨੂੰਹ ਨੂੰ ਉਸਦੀ ਸੱਸ ਮਾਂ ਪਰਮਜੀਤ ਕੌਰ ਵਰਗੀ ਸੱਸ ਮਿਲੇ। ਉਨ•ਾਂ ਕਿਹਾ ਕਿ ਉਹ ਵੀ ਉਨ•ਾਂ ਦੇ ਕਹੇ ’ਤੇ ਫੁੱਲ ਚੜਾਉਂਦੀ ਹੈ। ਉਨ•ਾਂ ਅੱਜ ਮਾਂ ਦਿਵਸ ’ਤੇ ਉਨ•ਾਂ ਨੂੰ ਸਲਾਮ ਕਰਦੇ ਹੋਏ ਉਨ•ਾਂ ਦੀ ਲੰਮੀ ਉਮਰ ਦੀ ਕਾਮਨਾਂ ਕੀਤੀ।
—–
* ਵਿਦਿਆਰਥੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਸਦੀ ਮਾਂ ਮਨਜੀਤ ਕੌਰ ਉਸ ਲਈ ਰੱਬ ਹੈ, ਜੋ ਪਿਆਰ ਉਸ ਨੂੰ ਮਾਂ ਕੋਲੋਂ ਮਿਲਿਆ ਹੈ ਸ਼ਾਇਦ ਹੀ ਉਨ•ਾਂ ਪਿਆਰ ਕਿਸੇ ਹੋਰ ਤੋਂ ਮਿਲਦਾ ਹੋਵੇ। ਉਸਦੀ ਮਾਂ ਉਸ ਲਈ ਜਿੱਥੇ ਰੱਬ ਹੈ ਉ¤ਥੇ ਉਹ ਉਸ ਲਈ ਇੱਕ ਰੋਲ ਮਾਡਲ ਵੀ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਆਪਣੀ ਜ਼ਿੰਦਗੀ ’ਚ ਜੋ ਉਹ ਸਿੱਖ ਰਿਹਾ ਹੈ ਜਾਂ ਸਿੱਖਣਾ ਹੈ ਉਹ ਆਪਣੀ ਮਾਂ ਤੋਂ ਵਿਰਸੇ ’ਚ ਮਿਲ ਰਿਹਾ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜਿਸ ਤਰ•ਾਂ ਉਸਦੀ ਮਾਂ ਉਸ ਨੂੰ ਮਣਾਂਮੂਹੀ ਪਿਆਰ ਦੇ ਰਹੀ ਹੈ, ਉਸੇ ਤਰ•ਾਂ ਉਹ ਵੀ ਆਪਣੀ ਮਾਂ ਨੂੰ ਹਮੇਸ਼ਾਂ ਖੁਸ਼ੀਆਂ ਅਤੇ ਪਿਆਰ ਦੇਵੇਗਾ।

ਲੇਖਕ ਗੁਰਭਿੰਦਰ ਸਿੰਘ ਗੁਰੀ

Geef een reactie

Het e-mailadres wordt niet gepubliceerd. Vereiste velden zijn gemarkeerd met *