ਕਵਿਤਾ

ਨਾ ਜਾਣੇ ਕਿਉਂ ਉਦਾਸ ਹੋ ਜਾਂਦਾ ਹਾਂ ਮੈਂ,
ਕਦੇ ਕਦੇ ਨਿਰਾਸ਼ ਹੋ ਜਾਂਦਾ ਹਾਂ ਮੈਂ,
ਨਾ ਜਾਣੇ ਕਿਉਂ ਉਦਾਸ ਹੋ ਜਾਂਦਾ ਹਾਂ ਮੈਂ,
ਪਾਇਆ ਵੀ ਬਹੁਤਾ ਖੋਇਆ ਵੀ ਬਹੁਤਾ,
ਨਾ ਪਾਉਣ ਦੀ ਪਿਆਸ ਹੋ ਜਾਂਦਾ ਹਾਂ ਮੈਂ,
ਕੁੱਝ ਪੱਲੇ ਵੀ ਨਹੀਂ ਜੋ ਛੱਡ ਸਕਿਆ,
ਹੱਥ ਅੱਡਿਆਂ ਲਈ ਖ਼ਾਸ ਹੋ ਜਾਂਦਾ ਹਾਂ ਮੈਂ,
ਲੁੱਕ ਨਾ ਸਕਿਆ ਝੂਠੇ ਪਰਦਿਆਂ ਓਹਲੇ,
ਖੁੱਲੇ• ਹੱਥਾਂ ਦੀ ਤਾਸ਼ ਹੋ ਜਾਂਦਾ ਹਾਂ ਮੈਂ,
ਬੀਤੇ ਕੱਲ• ਦੀ ਯਾਦ ਨੂੰ ਸੰਭਾਲ ਰੱਖਿਆ,
ਆਉਂਦੇ ਕੱਲ• ਲਈ ਕਾਸ਼ ਹੋ ਜਾਂਦਾ ਹਾਂ ਮੈਂ,
ਸ਼ਿਵ ਦੇ ਬਿਰਹੋਂ ਦੀ ਕਿਸੇ ਰਚਨਾ ਵਾਂਗ,
ਹੱਕ ਮੰਗਦਾ ਹੋਇਆ ਪਾਸ ਹੋ ਜਾਂਦਾ ਹਾਂ ਮੈਂ,
ਸਾਹਾਂ ਸਾਹਾਂ ਦੀ ਹੁੰਦੀ ਐ ਬਹਿਸੂਭੱਟੂ,
ਬਿਨ ਜਜ਼ਬਾਤਾਂ ਹੱਡੀ ਮਾਸ ਹੋ ਜਾਂਦਾ ਹਾਂ ਮੈਂ,
ਕਦੇ ਕਦੇ ਨਿਰਾਸ਼ ਹੋ ਜਾਂਦਾ ਹਾਂ ਮੈਂ,
ਨਾ ਜਾਣੇ ਕਿਉਂ ਉਦਾਸ ਹੋ ਜਾਂਦਾ ਹਾਂ ਮੈਂ,

ਹਰਮਿੰਦਰ ਸਿੰਘ ਭੱਟ

Geef een reactie

Het e-mailadres wordt niet gepubliceerd. Vereiste velden zijn gemarkeerd met *