ਮੋਦੀ ਸਰਕਾਰ ਨੂੰ ਸ¤ਤਾ ਤੋਂ ਵਾਂਝਿਆਂ ਕਰਨ ਲਈ ਬਸਪਾ ਨਾਲ ਜੁੜੇ ਗਰੀਬ ਅਤੇ ਘ¤ਟ ਗਿਣਤੀ ਸਮਾਜ -ਐਡਵੋਕੇਟ ਕੁਲਦੀਪ ਭ¤ਟੀ

* ਰਾਕੇਸ਼ ਕੁਮਾਰ ਬਣੇ ਬਸਪਾ ਅਠੌਲੀ ਯੁਨਿਟ ਪ੍ਰਧਾਨ
ਫਗਵਾੜਾ 8 ਮਈ (ਅਸ਼ੋਕ ਸ਼ਾਰਮਾ-ਪਰਵਿੰਦਰ ਜੀਤ ਸਿੰਘ) ਬਹੁਜਨ ਸਮਾਜ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੀ ਇਕ ਹੰਗਾਮੀ ਮੀਟਿੰਗ ਪਿੰਡ ਅਠੌਲੀ ਵਿਖੇ ਸ੍ਰੀ ਨਿਰਮਲ ਨਿਗਾਹ ਦੇ ਗ੍ਰਹਿ ਵਿਖੇ ਹੋਈ। ਮੀਟਿੰਗ ਵਿਚ ਬਸਪਾ ਪੰਜਾਬ ਦੇ ਸਕ¤ਤਰ ਸ੍ਰੀਮਤੀ ਰਚਨਾ ਦੇਵੀ ਅਤੇ ਐਡਵੋਕੇਟ ਕੁਲਦੀਪ ਭ¤ਟੀ ਜਿਲ•ਾ ਜਨਰਲ ਸਕ¤ਤਰ ਬਸਪਾ ਕਪੂਰਥਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ 2019 ਦੀਆਂ ਲੋਕਸਭਾ ਚੋਣਾਂ ਨੂੰ ਦੇਖਦੇ ਹੋਏ ਜਿਲ•ੇ ਵਿਚ ਬਸਪਾ ਨੂੰ ਮਜਬੂਤ ਬਨਾਉਣ ਲਈ ਚੁ¤ਕੇ ਜਾਣ ਵਾਲੇ ਜਰੂਰੀ ਕਦਮਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਬਸਪਾ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸ੍ਰੀਮਤੀ ਰਚਨਾ ਦੇਵੀ ਅਤੇ ਐਡਵੋਕੇਟ ਕੁਲਦੀਪ ਭ¤ਟੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਰ.ਐਸ.ਐਸ. ਦੇ ਏਜੰਡੇ ਨੂੰ ਲਾਗੂ ਕਰ ਰਹੀ ਹੈ ਜਿਸ ਕਰਕੇ ਪੂਰੇ ਦੇਸ਼ ਵਿਚ ਐਸ.ਸੀ., ਐਸ.ਟੀ. ਅਤੇ ਘ¤ਟ ਗਿਣਤੀਆਂ ਉ¤ਪਰ ਅਤਿਆਚਾਰ ਵਧੇ ਹਨ। ਉਹਨਾਂ ਦੇਸ਼ ਦੇ ਸਮੂਹ ਗਰੀਬਾਂ, ਘ¤ਟ ਗਿਣਤੀਆਂ ਅਤੇ ਐਸ.ਸੀ.ਐਸ.ਟੀ. ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਦੁ¤ਖਾਂ ਤੋਂ ਛੁਟਕਾਰਾ ਪਾਉਣ ਲਈ ਬਸਪਾ ਦੇ ਨੀਲੇ ਝੰਡੇ ਹੇਠਾਂ ਇਕ¤ਠੇ ਹੋਣ ਤਾਂ ਜੋ ਇਕਜੁ¤ਟਤਾ ਨਾਲ ਕੇਂਦਰ ਦੀ ਮੋਦੀ ਸਰਕਾਰ ਨੂੰ ਅਗਲੇ ਸਾਲ ਦੀਆਂ ਲੋਕਸਭਾ ਚੋਣਾਂ ਵਿਚ ਸ¤ਤਾ ਤੋਂ ਦੂਰ ਕੀਤਾ ਜਾ ਸਕੇ। ਇਸ ਮੀਟਿੰਗ ਦੌਰਾਨ ਰਾਕੇਸ਼ ਕੁਮਾਰ ਨੂੰ ਪਿੰਡ ਅਠੌਲੀ ਯੁਨਿਟ ਦਾ ਪ੍ਰਧਾਨ ਨਿਯੁਕਤ ਕਰਕੇ ਪਿੰਡ ਪ¤ਧਰ ਤੇ ਬਸਪਾ ਦੀ ਵਿਚਾਰਧਾਰਾ ਨਾਲ ਵੋਟਰਾਂ ਨੂੰ ਜਾਣੂ ਕਰਵਾਉਣ ਦਾ ਨਿਰਦੇਸ਼ ਦਿ¤ਤਾ ਗਿਆ। ਇਸ ਮੌਕੇ ਤਹਿਸੀਲ ਵਾਇਸ ਪ੍ਰਧਾਨ ਸੁਰਜੀਤ ਭੁ¤ਲਾਰਾਈ, ਸੰਤੋਖ ਲਾਲ ਢ¤ਡਾ ਇੰਚਾਰਜ ਫਗਵਾੜਾ, ਤਹਿਸੀਲ ਸਕ¤ਤਰ ਪਰਮਜੀਤ ਗੰਢਵਾਂ, ਸਤਨਾਮ ਬਿਰਹਾ, ਅਰਜੁਨ ਦਾਸ, ਗੁਰਦੀਪ ਨਿਗਾਹ, ਸ਼ਰਧਾ ਰਾਮ ਪੰਚ, ਰਣਜੀਤ ਕੌਰ, ਓਮ ਲਾਲ, ਹੰਸਰਾਜ, ਅਮਰਜੀਤ, ਗੁਰਪ੍ਰੀਤ, ਹਰਮੇਸ਼ ਕਾਲਾ ਮੇਹਟਾਂ, ਇੰਦਰਜੀਤ, ਪ੍ਰਦੀਪ ਨਿਗਾਹ, ਧਰਮਪ੍ਰੀਤ, ਮੋਹਿਤ ਆਦਿ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *