ਪੰਜਾਬੀ ਗਾਇਕੀ ਦੇ ਖੇਤਰ ‘ਚ ਚਮਕਦਾ ਸਿਤਾਰਾ ਢੋਲ ਪਲੇਅਰ ਕਰਮਜੀਤ ਸਿੰਘ

ਚੇਤਨ ਸ਼ਰਮਾ
ਪੰਜਾਬੀ ਗਾਇਕੀ ਅ¤ਜ ਸਿਖ਼ਰਾਂ ‘ਤੇ ਹੈ। ਕਦੇ ਤੂੰਬੀ, ਸਾਰੰਗੀ, ਢੋਲਕੀ, ਹਰਮੋਨੀਅਮ ਅਤੇ ਤਬਲੇ ਆਦਿ ਦੇ ਸਹਾਰੇ ਗਾਇਕ ਸੰਗੀਤ ਦਿਆ ਕਰਦੇ ਸਨ, ਅ¤ਜ ਵ¤ਖੋ-ਵ¤ਖਰੇ ਨਵੇਂ ਸਾਜ਼ ਗਾਇਕੀ ‘ਚ ਆ ਚੁ¤ਕੇ ਹਨ। ਅ¤ਜ ਢੋਲ ਦਾ ਪੰਜਾਬੀ ਗਾਇਕੀ ‘ਚ ਵਿਸ਼ੇਸ਼ ਸਥਾਨ ਹੈ। ਕੋਈ ਵੀ ਪੰਜਾਬੀ ਗਾਣਾ ਢੋਲ ਤੋਂ ਬਿਨ•ਾਂ ਨਹੀਂ ਬਣਦਾ। ਪੰਜਾਬੀ ਤਾਂ ਕੀ ਹਿੰਦੀ ਫ਼ਿਲਮੀ ਗਾਣਿਆਂ ਵਿ¤ਚ ਵੀ ਢੋਲ ਵਿਸ਼ੇਸ਼ ਤੌਰ ‘ਤੇ ਵਜਾਇਆ ਜਾਂਦਾ ਹੈ। ਢੋਲ ਵਜਾਉਣਾ, ਉਹ ਵੀ ਤਾਲ-ਸੁਰ ਵਿ¤ਚ ਵਜਾਉਣਾ, ਨ¤ਚਣ ਵਾਲਿਆਂ ਨੂੰ ਢੋਲ ਦੇ ਡਗੇ ‘ਤੇ ਨਚਾਉਣਾ ਕੁਝ ਖਾਸ ਲੋਕਾਂ ਦੇ ਹਿ¤ਸੇ ਹੀ ਆਇਆ ਹੈ। ਉਹ ਭੰਗੜਾ ਹੀ ਕਾਹਦਾ ਜੀਹਦੇ ‘ਚ ਜੋਸ਼ ਨਾ ਹੋਵੇ ਅਤੇ ਢੋਲ ਜੋਸ਼ ਦਿਵਾਉਣ ਵਾਲਾ ਸਾਜ਼ ਹੈ। ਢੋਲ ਮਾਸਟਰ ਆਪਣੀ ਨਿਪੁੰਨਤਾ ਨਾਲ ਨੌਜਵਾਨ ਮੁੰਡੇ-ਕੁੜੀਆਂ, ਗ¤ਭਰੂ-ਮੁਟਿਆਰਾਂ ਤਾਂ ਕੀ, ਬਜ਼ੁਰਗਾਂ ਨੂੰ ਵੀ ਨ¤ਚਣ ਲਾ ਦਿੰਦਾ ਹੈ। ਗੋਰਿਆਂ ਨੂੰ ਵੀ ਅਕਸਰ ਢੋਲ ਦੀ ਥਾਪ ‘ਤੇ ਨ¤ਚਦੇ ਵੇਖਿਆ ਗਿਆ ਹੈ। ਭੰਗੜਾਂ ਟੋਲੀਆਂ ਨੂੰ ਜੋਸ਼ ਦੇਣ ਵਾਲਾ, ਗਾਇਕਾਂ ਨੂੰ ਸੁਰਤਾਲ ‘ਚ ਨਚਾਉਣ ਵਾਲਾ ਢੋਲ ਪਲੇਅਰ ਕਰਮਜੀਤ ਸਿੰਘ ਉਸਤਾਦ ਗੌਰਵ ਦਾ ਚੇਲਾ ਹੈ, ਜਿਹੜਾ ਗਾਇਕ ਮਨਮੀਤ ਸਿੰਘ ਮੇਵੀ ਨਾਲ ਸਟੇਜ ਪ੍ਰੋਗਰਾਮ ਵੀ ਕਰਦਾ ਹੈ। ਕਰਮਜੀਤ ਢੋਲ ਪਲੇਅਰ ਪੰਜਾਬੀ ਗਾਇਕ ਮਨਮੀਤ ਮੇਵੀ ਤੋਂ ਇਲਾਵਾ ਕਮਲ ਕਟਾਣੀਆ, ਬੁ¤ਕਣ ਜ¤ਟ, ਗੋਲਡੀ ਬਾਵਾ ਅਤੇ ਅਮਰ ਅਰਸ਼ੀ, ਬਲਜਿੰਦਰ ਰਿੰਪੀ ਆਦਿ ਨਾਲ ਆਪਣੀ ਕਲਾ ਦੇ ਜੌਹਰ ਵਿਖਾ ਚੁ¤ਕਾ ਹੈ। ਪ੍ਰਸਿ¤ਧ ਸਮਾਜ ਸੇਵੀ ਸੁਖਵਿੰਦਰ ਸਿੰਘ ਦੇ ਸੂਝਵਾਨ ਪੁ¤ਤਰ ਕਰਮਜੀਤ ਸਿੰਘ ਨੇ ਮਾਤਾ ਕਮਲਜੀਤ ਕੌਰ ਦੀ ਕੁ¤ਖੋਂ 20 ਦਸੰਬਰ 1994 ਨੂੰ ਫਗਵਾੜੇ ‘ਚ ਜਨਮ ਲਿਆ। ਬਾਹਰਵੀਂ ਤ¤ਕ ਪੜ•ਾਈ ਕੀਤੀ, ਕੰਪਿਊਟਰ ਦੀ ਸਿ¤ਖਿਆ ਪ੍ਰਾਪਤ ਕੀਤੀ ਅਤੇ ਆਪਣੇ ਢੋਲ ਦੇ ਡ¤ਗਿਆਂ ਨੂੰ ਆਧੁਨਿਕ ਸੁਰਾਂ ਨਾਲ ਆਪਣੀ ਪੜ•ਾਈ ਦੇ ਨਾਲ ਹੀ ਸਾਂਝ ਪੁਆ ਦਿ¤ਤੀ।
ਕਰਮਜੀਤ ਸਿੰਘ ਨੌਜਵਾਨ ਹੈ। ਉਹਦੇ ‘ਚ ਜੋਸ਼ ਹੈ। ਉਹਦੇ ‘ਚ ਪੰਜਾਬੀ ਬੋਲੀ, ਪੰਜਾਬੀ ਸਭਿਆਚਾਰ ਦੇ ਰਾਖੇ, ਆਪਣੇ ਪਿਤਾ ਸੁ¤ਖਵਿੰਦਰ ਸਿੰਘ ਤੋਂ ਲਏ ਵਿਰਸੇ ਨੂੰ ਸੰਭਾਲ ਕੇ ਰ¤ਖਣ ਦਾ ਉਤਸ਼ਾਹ ਹੈ।
ਸ਼ਾਲਾ! ਉਹ ਪੰਜਾਬੀ ਸਭਿਆਚਾਰ ਦੇ ਖੇਤਰ ‘ਚ ਨਵੀਆਂ-ਨਵੀਆਂ ਪੈੜਾਂ ਪਾਉਂਦਾ ਰਹੇ। ਉਹ ਪੰਜਾਬ ਦੇ ਸਭਿਆਚਾਰ ਦਾ ਅੰਗ ਪੰਜਾਬੀ ਸਾਜ ਢੋਲ ਦੀ ਚੜ•ਦੀ ਕਲਾ ਲਈ ਹਮੇਸ਼ਾ ਤ¤ਤਪਰ ਰਹੇ ਅਤੇ ਹੋਰ ਨੌਜਵਾਨਾਂ ਨੂੰ ਵੀ ਇਸ ਨਾਲ ਜੋੜੇ, ਮੇਰੀ ਇਹੋ ਕਾਮਨਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *