ਜਨਰਲ ਸਮਾਜ ਦੀ ਚੁ¤ਪੀ ਨੂੰ ਕਮਜ਼ੋਰੀ ਨਾ ਸਮਝੇ ਕੈਪਟਨ ਸਰਕਾਰ-ਜਨਰਲ ਸਮਾਜ ਮੰਚ

ਫਗਵਾੜਾ 10 ਮਈ (ਚੇਤਨ ਸ਼ਰਮਾ) ਜਨਰਲ ਸਮਾਜ ਮੰਚ ਦੀ ਇਕ ਅਚਨਚੇਤ ਮੀਟਿੰਗ ਬੀਤੀ ਦੇਰ ਸ਼ਾਮ ਸਥਾਨਕ ਸ੍ਰੀਨਾਥ ਪੈਲੇਸ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਮੰਚ ਦੇ ਸਥਾਨਕ ਪ੍ਰਧਾਨ ਐਡਵੋਕੇਟ ਵਿਜੇ ਸ਼ਰਮਾ ਨੇ ਕੀਤੀ ਜਦਕਿ ਪੰਜਾਬ ਪ੍ਰਧਾਨ ਸ੍ਰ. ਫਤਿਹ ਸਿੰਘ ਅਤੇ ਸ੍ਰੀ ਅਸ਼ੋਕ ਸੇਠੀ ਜਨਰਲ ਸਕ¤ਤਰ ਫਗਵਾੜਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੀਟਿੰਗ ਦੌਰਾਨ 13 ਅਪ੍ਰੈਲ ਨੂੰ ਫਗਵਾੜਾ ਦੇ ਪੇਪਰ ਚੌਕ ਦਾ ਨਾਮ ਬਦਲਣ ਨੂੰ ਲੈ ਕੇ ਦੋ ਧਿਰਾਂ ਵਿਚ ਹੋਏ ਆਪਸੀ ਟਕਰਾਅ ਅਤੇ ਪੁਲਿਸ, ਪ੍ਰਸ਼ਾਸਨ ਵਲੋਂ ਮਾਮਲੇ ਵਿਚ ਕੀਤੀ ਗਈ ਇਕ ਤਰਫਾ ਕਾਰਵਾਈ ਦੇ ਰੋਸ ਵਜੋਂ 24 ਅਪ੍ਰੈਲ ਨੂੰ ਬੰਗਾ ਰੋਡ ਤੇ ਦਿ¤ਤੇ ਧਰਨੇ ਤੋਂ ਬਾਅਦ ਦੇ ਹਲਾਤਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਦੌਰਾਨ ਜਨਰਲ ਸਮਾਜ ਨਾਲ ਸਬੰਧਤ ਸੌ ਤੋਂ ਵ¤ਧ ਹਾਜਰਾਂ ਨੇ ਸੀਨੀਅਰ ਮੈਂਬਰਾਂ ਤੋਂ ਅਨੇਕਾਂ ਤਿ¤ਖੇ ਸਵਾਲ ਕੀਤੇ ਜਿਸਦਾ ਜਵਾਬ ਦਿੰਦੇ ਹੋਏ ਸ੍ਰ. ਫਤਿਹ ਸਿੰਘ, ਐਡਵੋਕੇਟ ਵਿਜੇ ਸ਼ਰਮਾ, ਅਸ਼ੋਕ ਸੇਠੀ, ਸੁਰਿੰਦਰ ਸਿੰਘ ਵਾਲੀਆ, ਰਾਕੇਸ਼ ਦੁ¤ਗਲ, ਰਮੇਸ਼ ਸਚਦੇਵਾ ਅਤੇ ਸਤਨਾਮ ਸਿੰਘ ਅਰਸ਼ੀ ਨੇ ਕਿਹਾ ਕਿ ਜਨਰਲ ਸਮਾਜ ਮੰਚ ਆਪਣੇ ਸਟੈਂਡ ਤੇ ਹੁਣ ਵੀ ਮਜਬੂਤੀ ਨਾਲ ਕਾਇਮ ਹੈ। ਪੰਜਾਬ ਸਰਕਾਰ ਨੇ 13 ਅਪ੍ਰੈਲ ਦੇ ਘਟਨਾਕ੍ਰਮ ਨੂੰ ਲੈ ਕੇ ਜੋ ਐਸ.ਆਈ.ਟੀ. ਗਠਿਤ ਕੀਤੀ ਹੈ ਉਸਦੀ ਕਾਰਗੁਜਾਰੀ ਤੇ ਬਰੀਕੀ ਨਾਲ ਨਜਰ ਰ¤ਖੀ ਜਾ ਰਹੀ ਹੈ ਅਤੇ ਮੰਚ ਦਾ ਮੁਢਲਾ ਫਰਜ਼ ਐਸ.ਆਈ.ਟੀ. ਨੂੰ ਹਰ ਤਰ•ਾਂ ਨਾਲ ਸਹਿਯੋਗ ਕਰਦਿਆਂ ਇਨਸਾਫ ਲੈਣਾ ਹੈ ਪਰ ਜੇਕਰ ਸਰਕਾਰ ਦੇ ਦਬਾਅ ਹੇਠ ਕੋਈ ਫਰਜੀ ਰਿਪੋਰਟ ਤਿਆਰ ਕਰਕੇ ਦੂਸਰੀ ਧਿਰ ਦੇ ਦੋਸ਼ੀਆਂ ਨੂੰ ਕਲੀਨ ਚਿਟ ਅਤੇ ਜਨਰਲ ਸਮਾਜ ਦੇ ਨਿਰਦੋਸ਼ ਵਿਅਕਤੀਆਂ ਨੂੰ ਨਜਾਇਜ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੁੜ ਤੋਂ ਤਿ¤ਖਾ ਸੰਘਰਸ਼ ਕੀਤਾ ਜਾਵੇਗਾ। ਉਹਨਾਂ ਸਮੂਹ ਜਨਰਲ ਸਮਾਜ ਨੂੰ ਅਪੀਲ ਕੀਤੀ ਕਿ ਮੰਚ ਦੇ ਸੀਨੀਅਰ ਅਹੁਦੇਦਾਰਾਂ ਤੇ ਭਰੋਸਾ ਰ¤ਖਦੇ ਹੋਏ ਸ਼ਾਂਤੀ ਪੂਰਵਕ ਸਹਿਯੋਗ ਕਰਨ ਤਾਂ ਜੋ ਇਨਸਾਫ ਦੀ ਇਸ ਲੜਾਈ ਨੂੰ ਜਾਰੀ ਰ¤ਖਿਆ ਜਾ ਸਕੇ। ਮੰਚ ਦੇ ਅਹੁਦੇਦਾਰਾਂ ਨੇ ਕੈਪਟਨ ਸਰਕਾਰ ਨੂੰ ਸਖਤ ਤਾੜਨਾ ਵੀ ਕੀਤੀ ਕਿ ਜਨਰਲ ਸਮਾਜ ਦੀ ਚੁ¤ਪੀ ਨੂੰ ਕਮਜੋਰੀ ਨਾ ਸਮਝਿਆ ਜਾਵੇ ਕਿਉਂਕਿ ਇਸ ਦੇ ਗੰਭੀਰ ਨਤੀਜੇ ਹੋਣਗੇ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਨਰੇਸ਼ ਭਾਰਦਵਾਜ, ਜਤਿੰਦਰ ਵਰਮਾਨੀ, ਸੁਨੀਲ ਪਰਾਸ਼ਰ, ਸੰਜੀਵ ਸ਼ਰਮਾ, ਹਰੀ ਓਮ ਸ਼ਰਮਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮਨੀਸ਼ ਪ੍ਰਭਾਕਰ, ਰਵਿੰਦਰ ਸ਼ਰਮਾ, ਮਨੀਸ਼ ਸੂਦ, ਅਮਿਤ ਛਾਬੜਾ, ਅਸ਼ੋਕ ਸ਼ਰਮਾ, ਸਰਜੀਵਨ ਲਤਾ ਸ਼ਰਮਾ, ਪ੍ਰਿਤਪਾਲ ਕੌਰ ਤੁਲੀ, ਤ੍ਰਿਪਤਾ ਸ਼ਰਮਾ, ਸ਼ਵਿੰਦਰ ਨਿਸ਼ਚਲ, ਭਾਰਤੀ ਸ਼ਰਮਾ, ਨਿ¤ਕੀ ਸ਼ਰਮਾ, ਤੇਜਸਵੀ ਭਾਰਦਵਾਜ, ਅਨੁਰਾਗ ਮਾਨਖੰਡ, ਸੁਖਬੀਰ ਸਿੰਘ ਕਿੰਨੜਾ, ਮੋਹਨ ਸਿੰਘ ਸਾਂਈ, ਹਰਜਿੰਦਰ ਸਿੰਘ ਖਾਲਸਾ, ਰਜਿੰਦਰ ਕੁਮਾਰ ਪਾਲਾ, ਕਮਲ ਕੌਸ਼ਲ, ਚੇਤਨ ਸ਼ਰਮਾ, ਸੰਦੀਪ ਸ਼ਰਮਾ, ਗੌਰਵ ਭਾਰਦਵਾਜ, ਵਿਨੇ ਕੁਮਾਰ, ਨਿਤਿਨ ਕੁਮਾਰ ਤੋਂ ਇਲਾਵਾ ਵ¤ਡੀ ਗਿਣਤੀ ਵਿਚ ਜਨਰਲ ਸਮਾਜ ਦੇ ਲੋਕ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *