ਜਨਰਲ ਸਮਾਜ ਮੰਚ ਨੇ 16 ਮਈ ਨੂੰ ਫਗਵਾੜਾ ’ਚ ਬੁਲਾਇਆ ਵਿਸ਼ਾਲ ਆਮ ਇਜਲਾਸ

* ਵ¤ਡਾ ਐਲਾਨ ਲਿਆ ਸਕਦਾ ਹੈ ਪੰਜਾਬ ਦੀ ਸਿਆਸਤ ’ਚ ਭੂਚਾਲ
* ਕੋਰ ਕਮੇਟੀ ਦੀ ਮੀਟਿੰਗ ’ਚ ਹੋਇਆ ਫੈਸਲਾ
ਫਗਵਾੜਾ 12 ਮਈ (ਅਸ਼ੋਕ ਸ਼ਰਮਾ) ਜਨਰਲ ਸਮਾਜ ਮੰਚ ਦੀ ਕੋਰ ਕਮੇਟੀ ਦੀ ਇਕ ਮੀਟਿੰਗ ਸਥਾਨਕ ਪ੍ਰਧਾਨ ਐਡਵੋਕੇਟ ਵਿਜੇ ਸ਼ਰਮਾ ਦੇ ਦਫਤਰ ਵਿਖੇ ਹੋਈ। ਇਸ ਮੀਟਿੰਗ ਵਿਚ ਸਰਬ ਸੰਮਤੀ ਨਾਲ 16 ਮਈ ਦਿਨ ਬੁ¤ਧਵਾਰ ਨੂੰ ਫਗਵਾੜਾ ਵਿਖੇ ਆਮ ਇਜਲਾਸ ਬੁਲਾਉਣ ਦਾ ਫੈਸਲਾ ਲਿਆ ਗਿਆ। ਮੀਟਿੰਗ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜਨਰਲ ਸਮਾਜ ਮੰਚ ਪੰਜਾਬ ਦੇ ਪ੍ਰਧਾਨ ਸ੍ਰ. ਫਤਿਹ ਸਿੰਘ ਅਤੇ ਜਨਰਲ ਸਕ¤ਤਰ ਸ੍ਰੀ ਗਿਰੀਸ਼ ਸ਼ਰਮਾ ਨੇ ਦ¤ਸਿਆ ਕਿ ਪਿਛਲੇ ਕਰੀਬ ਦੋ ਮਹੀਨੇ ਤੋਂ ਸ਼ਹਿਰ ਵਿਚ ਦਲਿਤ ਅਤੇ ਜਨਰਲ ਸਮਾਜ ਦਰਮਿਆਨ ਤਨਾਅ ਬਣਿਆ ਹੋਇਆ ਹੈ ਪਰ ਪੰਜਾਬ ਸਰਕਾਰ ਨਿਰਪ¤ਖ ਹੋਣ ਦੀ ਬਜਾਏ ਦਲਿਤ ਸਮਾਜ ਦੇ ਦੋਸ਼ੀਆਂ ਦਾ ਬਚਾਅ ਕਰ ਰਹੀ ਹੈ। ਜਨਰਲ ਸਮਾਜ ਨਾਲ ਸਬੰਧਤ ਲੋਕਾਂ ਅਤੇ ਉਹਨਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਪੁਲਿਸ ਕਾਰਵਾਈ ਸਿਰਫ ਕੇਸ ਦਰਜ ਕਰਕੇ ਜਾਂਚ ਕਰਨ ਤ¤ਕ ਸੀਮਿਤ ਹੈ। ਜਿਸ ਕਰਕੇ ਜਨਰਲ ਸਮਾਜ ਆਪਣੇ ਆਪ ਨੂੰ ਅਸੁਰ¤ਖਿਅਤ ਮਹਿਸੂਸ ਕਰ ਰਿਹਾ ਹੈ। ਇਸ ਸਥਿਤੀ ਨਾਲ ਨਜਿ¤ਠਣ ਦੇ ਉਦੇਸ਼ ਨੂੰ ਮੁ¤ਖ ਰ¤ਖਦੇ ਹੋਏ ਕੋਰ ਕਮੇਟੀ ਨੇ 16 ਮਈ ਨੂੰ ਬਾਅਦ ਦੁਪਿਹਰ 3 ਵਜੇ ਗੁਪਤਾ ਪੈਲੇਸ ਜੀ.ਟੀ. ਰੋਡ ਫਗਵਾੜਾ ਵਿਖੇ ਆਮ ਇਜਲਾਸ ਬੁਲਾਉਣ ਦਾ ਫੈਸਲਾ ਲਿਆ ਹੈ। ਉਹਨਾਂ ਦ¤ਸਿਆ ਕਿ ਇਸ ਆਮ ਇਜਲਾਸ ਵਿਚ ਪੰਜਾਬ ਸਰਕਾਰ ਨੂੰ ਆਖਰੀ ਚੇਤਾਵਨੀ ਦਿ¤ਤੀ ਜਾਵੇਗੀ ਕਿ 2 ਅਪ੍ਰੈਲ ਦੇ ਭਾਰਤ ਬੰਦ ਤੋਂ ਲੈ ਕੇ ਹੁਣ ਤਕ ਦਲਿਤ ਸਮਾਜ ਨਾਲ ਸਬੰਧਤ ਆਗੂਆਂ ਅਤੇ ਗੁੰਡਾ ਅਨਸਰਾਂ ਉਪਰ ਦਰਜ ਪਰਚਿਆਂ ਤੇ ਠੋਸ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਤੁਰੰਤ ਗਿਰਫਤਾਰ ਕੀਤਾ ਜਾਵੇ ਨਹੀਂ ਤਾਂ ਜਨਰਲ ਸਮਾਜ ਦੇ ਹਜਾਰਾਂ ਲੋਕ ਸੜਕਾਂ ਤੇ ਆ ਕੇ ਸੰਘਰਸ਼ ਕਰਨ ਲਈ ਤਿਆਰ ਬੈਠੇ ਹਨ। ਉਹਨਾਂ ਦ¤ਸਿਆ ਕਿ ਇਸ ਆਮ ਇਜਲਾਸ ਵਿਚ ਜਨਰਲ ਸਮਾਜ ਨਾਲ ਸਬੰਧਤ ਵ¤ਖ ਵ¤ਖ ਸਭਾਵਾਂ ਦੇ ਨੁਮਾਇੰਦੇ ਅਤੇ ਸਿਆਸੀ, ਧਾਰਮਿਕ ਤੇ ਸਮਾਜਿਕ ਜ¤ਥੇਬੰਦੀਆਂ ਦੇ ਆਗੂ ਵ¤ਡੀ ਗਿਣਤੀ ਵਿਚ ਸ਼ਿਰਕਤ ਕਰਨਗੇ। ਉਹਨਾਂ ਫਗਵਾੜਾ ਬਲਾਕ ਦੇ ਸ਼ਹਿਰੀ ਅਤੇ ਪੇਂਡੂ ਖੇਤਾਂ ਵਿਚ ਰਹਿੰਦੇ ਜਨਰਲ ਸਮਾਜ ਦੇ ਆਮ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਉਕਤ ਆਮ ਇਜਲਾਸ ਵਿਚ ਹਾਜਰੀ ਲਗਵਾ ਕੇ ਆਪਸੀ ਇਕਜੁ¤ਟਤਾ ਦਿਖਾਉਣ ਤਾਂ ਜੋ ਸਰਕਾਰ ਨੂੰ ਨੀਂਦ ਤੋਂ ਜਗਾਉਣ ਦਾ ਇਹ ਉਪਰਾਲਾ ਸਫਲ ਹੋ ਸਕੇ। ਉਹਨਾਂ ਇਹ ਇਸ਼ਾਰਾ ਵੀ ਦਿ¤ਤਾ ਕਿ ਆਮ ਇਜਲਾਸ ਦੇ ਮੰਚ ਤੋਂ ਪੰਜਾਬ ਦੀ ਸਿਆਸਤ ਦੀ ਦਿਸ਼ਾ ਬਦਲਣ ਵਾਲਾ ਕੋਈ ਵ¤ਡਾ ਐਲਾਨ ਵੀ ਹੋ ਸਕਦਾ ਹੈ। ਇਸ ਮੌਕੇ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸ੍ਰੀ ਅਸ਼ੋਕ ਸੇਠੀ, ਨਰੇਸ਼ ਭਾਰਦਵਾਜ, ਪ੍ਰਿੰਸੀਪਲ ਨਿਰਮਲ ਸਿੰਘ, ਰਾਕੇਸ਼ ਦੁ¤ਗਲ, ਰਮੇਸ਼ ਸਚਦੇਵਾ, ਐਡਵੋਕੇਟ ਕਸ਼ਮੀਰ ਸਿੰਘ ਮ¤ਲੀ, ਹਰਜਿੰਦਰ ਸਿੰਘ ਖਾਲਸਾ ਅਤੇ ਵਿਨੋਦ ਵਰਮਾਨੀ ਆਦਿ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *