ਰੁੜਕੇ ਦੇ ਪ੍ਰਾਇਮਰੀ ਸਕੂਲ ਲਈ ਵਿਦੇਸ਼ਾਂ‘ਚ ਰਹਿੰਦੇ ਨੌਜਵਾਨ ਤੇ ਪਿੰਡ ਵਾਸੀ ਪੱਬਾਂ ਭਾਰ ਸਕੂਲ ਵਿੱਚ ਮਾਂ ਦਿਵਸ ਮਨਾਇਆ ਗਿਆ

ਫਗਵਾੜਾ 14 ਮਈ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਰਕਾਰੀ ਪ੍ਰਾਇਮਰੀ ਸਕੂਲ ਰੁੜਕਾ ਕਲਾਂ ਕੁੜੀਆਂ ਦੀ ਤਰੱਕੀ ਦੀ ਕਹਾਣੀ ਨਿਰੀ ਸਹਿਯੋਗ ਪਿੰਡ ਵਾਸੀਆਂ ਦਾ ਪਿਆਰ ਤੇ ਵਿਦੇਸ਼ਾਂ ਵਿੱਚ ਰਹਿੰਦੇ ਪਿੰਡ ਵਾਸੀਆਂ ਦਾ ਆਪਣੇ ਪਿੰਡ ਤੇ ਸਕੂਲ ਨਾਲ ਮੋਹ ਦੀ ਕਹਾਣੀ ਹੈ ।ਜਿਹਨਾਂ ਦੇ ਯਤਨਾਂ ਤੇ ਉੱਦਮਾਂ ਸਦਕਾ ਹੀ ਪਿੰਡ ਦਾ ਸਕੂਲ ਇਲਾਕੇ ਦੀ ਸ਼ਾਨ ਬਣ ਚੁੱਕਾ ਹੈ ।
ਇਸ ਸਕੂਲ ਨੇ ਵੀ ਆਪਣਾ ਸਫਰ ਬਾਕੀ ਦੇ ਸਕੂਲਾਂ ਵਾਂਗ ਹੀ ਸ਼ੁਰੂ ਕੀਤਾ ।ਇਹ ਵੀ ਇੱਕ ਆਮ ਸਕੂਲ ਸੀ । ਇਸੇ ਪਿੰਡ ਦੇ ਜੰਮਪਲ ਸ਼੍ਰੀ ਬੂਟਾ ਰਾਮ ਬਤੌਰ ਮੁੱਖ ਅਧਿਆਪਕ ਬਣ 2013 ਵਿੱਚ ਇਸ ਸਕੂਲ ਵਿੱਚ ਆਏ ।ਉਹ ਪਹਿਲਾਂ ਵੀ ਇਸੇ ਹੀ ਸਕੂਲ ਤੋਂ ਪ੍ਰਮੋਟ ਹੋ ਕੇ ਮੁੱਖ ਅਧਿਆਪਕ ਦੇ ਅਹੁਦੇ ਤੇ ਪੁੱਜੇ ਸਨ । ਉਹਨਾਂ ਦੇ ਆਉਣ ਨਾਲ ਹੀ ਇਸ ਸਕੂਲ ਦੀ ਨੁਹਾਰ ਬਦਲਣੀ ਸ਼ੁਰੂ ਹੋਈ ।ਹੁਣ ਇਸ ਸਕੂਲ ਵਿੱਚ ਸਰਬਜੀਤ ਸਿੰਘ,ਮੋਨਿਕਾ ਤੇ ਸਿੱਖਿਆ ਪ੍ਰੋਵਾਇਡਰ ਰਣਜੀਤ ਕੌਰ ਜੀ ਸਕੂਲ ਮੁੱਖੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੰਮ ਕਰ ਰਹੇ ਹਨ ।ਇੱਕ ਇੱਕ ਕਰਕੇ ਸਕੂਲ ਦੇ ਪਿਛਲੇ ਸਮਿਆਂ ਦੇ ਬਕਾਏ ਪਏ ਕੰਮਾਂ ਨੂੰ ਪੂਰਾ ਕਰਨ ਲਈ ਪਿੰਡ ਵਾਸੀਆਂ ਤੇ ਵਿਦੇਸ਼ਾਂ ਵਿੱਚ ਰਹਿੰਦੇ ਨੌਜਵਾਨਾਂ ਨਾਲ ਸੰਪਰਕ ਕੀਤਾ ਜਾਣ ਲੱਗਾ ।ਸਕੂਲ ਮੁੱਖੀ ਵੱਲੋਂ ਸਕੂਲ ਦੀ ਮਦਦ ਲਈ ਹਰ ਘਰ ਕੁੰਢਾ ਖੜਕਾਇਆ ਗਿਆ ਤੇ ਮਦਦ ਦੀ ਅਪੀਲ ਕੀਤੀ ਗਈ ਤੇ ਪਿੰਡ ਵਾਸੀਆਂ ਨੇ ਵੀ ਉਹਨਾਂ ਨੂੰ ਨਰਾਜ਼ ਨਹੀ ਕੀਤਾ ਤੇ ਦਿਲ ਖੋਲ ਕੇ ਮਦਦ ਕੀਤੀ ।
ਸਰਦਾਰ ਸੁਖਜੀਤ ਸਿੰਘ ਸੰਧੂ ਤੇ ਉਹਨਾਂ ਦਾ ਸਾਰਾ ਪਰਿਵਾਰ ਸਕੂਲ ਦੀ ਮਦਦ ਲਈ ਅੱਗੇ ਆਇਆ ।ਉਹਨਾਂ ਦੀ ਪਹਿਲ ਹੀ ਸੀ ਕੇ ਸਕੂਲ ਨੂੰ ਪਹਿਲੇ ਪੜਾਅ ਤੱਕ ਡਿਜ਼ੀਟਲ ਕੀਤਾ ਗਿਆ ।ਬੱਚਿਆਂ ਦੇ ਬੈਠਣ ਲਈ ਫ਼ਰਨੀਚਰ ਤੇ ਬੈਟਰੀ ਦਾ ਪ੍ਰਬੰਧ ਕਰਕੇ ਦਿੱਤਾ ।ਸਮੇਂ ਸਮੇਂ ਤੇ ਸਕੂਲ ਦੀ ਵਿੱਤੀ ਮਦਦ ਵੀ ਕੀਤੀ ।ਇਸ ਤੋਂ ਜ਼ਿਆਦਾ ਕੇ ਸਕੂਲ ਮੁੱਖੀ ਦੀ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਸਪੋਰਟ ਕੀਤੀ ।ਜਿਸ ਸਦਕੇ ਹੀ ਸਕੂਲ ਇਲਾਕੇ ਦੀ ਪ੍ਰਮੁੱਖ ਸਰਕਾਰੀ ਸੰਸਥਾ ਵਜੋਂ ਜਾਣਿਆ ਜਾਣ ਲੱਗਾ ਹੈ ।ਉਹਨਾਂ ਦੇ ਉੱਦਮਾਂ ਦੇ ਕਾਰਨ ਹੀ ਉਹਨਾਂ ਨੇ ਸਕੂਲ ਵਿੱਚ ਮਦਦਗਾਰੀ ਚੇਅਰ ਦੀ ਸਥਾਪਨਾ ਕੀਤੀ ਤੇ ਇਸ ਚੇਅਰ ਦੇ ਮਾਰਫ਼ਤ ਪਿਛਲੇ ਮਹੀਨੇ ਵਿੱਚ ਤਕਰੀਬਨ ਇੱਕ ਲੱਖ ਰੁਪੈ ਦੀ ਮਦਦ ਨਾਲ ਵਾਸ਼ਿੰਗ ਏਰੀਆ ਤੇ ਬੱਚੀਆਂ ਦੇ ਪਾਣੀ ਪੀਣ ਦੀ ਸੁਵਿਧਾ ਨੂੰ ਹੋਰ ਨਿਖਾਰਿਆ ਗਿਆ ਹੈ ।ਇਸ ਸਾਲ ਦਾ ਸਕੂਲ ਕਲੈੰਡਰ ਵੀ ਸੁਖਜੀਤ ਸੰਧੂ ਦੀ ਮਦਦ ਨਾਲ ਹੀ ਤਿਆਰ ਕੀਤਾ ਜਾ ਸਕਿਆ ਹੈ ।ਇਸੇ ਹੀ ਚੇਅਰ ਦੀ ਮਦਦ ਨਾਲ ਸੇਵਾ ਮੁਕਤ ਹੋ ਚੁੱਕੇ ਔਰਤ ਅਧਿਆਪਕਾਂ ਦਾ ਮਾਣ ਸਨਮਾਨ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ।ਵਧੀਆ ਕਾਰਗੁਜਾਰੀ ਵਾਲੇ ਬੱਚਿਆਂ ਨੂੰ ਮਾਂ ਦਿਵਸ ਤੇ ਇਸੇ ਹੀ ਚੇਅਰ ਦੇ ਰਾਹੀਂ ਸਾਇਕਲ ਦਿੱਤਾ ਜਾ ਰਿਹਾ ਹੈ । ਜਦ ਸਕੂਲ ਮੁੱਖੀ ਵਿਦੇਸ਼ ਗਏ ਸਨ ਤਦ ਵੀ ਸਕੂਲ ਦੀ ਨਕਦ ਮਦਦ ਕੀਤੀ ਸੀ ।
ਪ੍ਰਦੀਪ ਕੌਲਧਾਰ ਵੀ ਸਕੂਲ ਦਾ ਹਿੱਸਾ ਬਣ ਕੇ ਸਕੂਲ ਦੀ ਮਦਦ ਕਰ ਰਿਹਾ ਹੈ ।ਇਹ ਵੀਂ ਪਿੰਡ ਦਾ ਹੀ ਨੌਜਵਾਨ ਹੈ ਜੋ ਕੇ ਵਿਦੇਸ਼ ਵਿੱਚ ਰਹਿੰਦਾ ਹੋਇਆ ਪਿੰਡ ਦੇ ਸਾਰੇ ਕੰਮਾਂ ਵਿੱਚ ਮਦਦ ਕਰਦਾ ਹੈ ।ਸਕੂਲ ਤੇ ਸਕੂਲ ਮੁੱਖੀ ਨਾਲ ਇਸ ਦਾ ਖਾਸ ਲਗਾਅ ਹੈ ।ਸਮੇਂ ਸਮੇਂ ਤੇ ਸਕੂਲ ਦੀ ਬਹੁੱਤ ਸਾਰੀ ਮਦਦ ਕੀਤੀ ਹੈ ।ਪਿਛਲੇ ਸਮੇਂ ਦੌਰਾਨ ਇਹਨਾਂ ਦੀ ਪਹਿਲ ਨਾਲ ਤੇ ਇਹਨਾਂ ਦੇ ਪਿਤਾ ਦੀ ਯਾਦ ਵਿੱਚ ਸਕੂਲ ਵਿੱਚ ਦੂਜੀ ਮਦਦਗਾਰੀ ਚੇਅਰ ਦੀ ਸਥਾਪਨਾ ਕੀਤੀ ਗਈ
ਇਸ ਵਿਅਕਤੀ ਤੇ ਭਾਰਤ ਰਤਨ ਬਾਬਾ ਸਾਹਿਬ ਡਾ.ਬੀ.ਆਰ ਅੰਬੇਡਕਰ ਜੀ ਦਾ ਬਹੁਤ ਪ੍ਰਭਾਵ ਹੈ ਉਸੇ ਸੋਚ ਤੇ ਧਾਰਨਾ ਤੇ ਚੱਲਦੇ ਹੋਏ ਇਹਨਾਂ ਨੇ ਸਕੂਲ ਨੂੰ ਚਾਰ ਕੰਪਿਊਟਰ ਹੁਣ ਜਹੇ ਤੇ ਇੱਕ ਕੰਪਿਊਟਰ ਪਿਛਲੇ ਸਾਲ ਦੌਰਾਨ ਲੈ ਕੇ ਦਿੱਤਾ ਸੀ ।ਸਕੂਲ ਦਾ ਪਹਿਲਾਂ ਵਿੱਦਿਅਕ ਕਲੈੰਡਰ ਵੀ ਇਹਨਾਂ ਦੇ ਸਹਿਯੋਗ ਨਾਲ ਹੀ ਕੱਢਿਆ ਜਾ ਸਕਿਆ ਸੀ ।ਇਸ ਚੇਅਰ ਦੀ ਮਦਦ ਨਾਲ ਹੀ ਸੇਵਾ ਮੁਕਤ ਹੋ ਚੁੱਕੇ ਮਰਦ ਅਧਿਆਪਕਾਂ ਦਾ ਮਾਣ ਸਨਮਾਨ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ।
ਗੁਰਮੇਲ ਸਿੰਘ ਸੰਧੂ ਜੀ ਨੇ ਸਕੂਲ ਦੇ ਵਿਕਾਸ ਵਿੱਣ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ ਪਿਛਲੇ ਦੋ ਸਾਲਾਂ ਤੋਂ ਸਕੂਲ ਦੀਆਂ ਸਾਰੀਆਂ ਗਤੀਵਿਧੀਆਂ ਵਿੱਚ ਉਹਨਾਂ ਦਾ ਖਾਸ ਯੋਗਦਾਨ ਰਿਹਾ ਹੈ ।ਪਿਛਲੇ ਦੋ ਸਾਲਾਂ ਤੋਂ

ਸਕੂਲ ਨੇ ਆਪਣਿਆ ਬੱਚਿਆਂ ਦਾ ਸਲਾਨਾ ਇਨਾਮ ਵੰਡ ਸਮਾਗਮ ਬਿਨਾਂ ਕਿਸੇ ਲਾਗਤ ਦੇ ਕਰਵਾਇਆ ਜਾਂਦਾ ਹੈ ।ਨਾਲ ਹੀ ਹਰ ਸਾਲ 25 ਬੱਚੀਆਂ ਨੂੰ ਸਕੂਲ ਬੈਗ ਜਿਹਨਾਂ ਨੇ ਸਾਲ ਦੌਰਾਨ ਵਧੀਆ ਕਾਰਗੁਜ਼ਾਰੀ ਕੀਤੀ ਹੈ,ਨੂੰ ਖਰੀਦ ਕੇ ਦਿੱਤੇ ਜਾਂਦੇ ਹਨ ।ਇਹਨਾਂ ਵੱਲੋਂ ਸਕੂਲ ਮੁੱਖੀ ਦੀ ਮਾਨਸਿਕ ਸ਼ਕਤੀ ਦੇ ਵਾਧੇ ਹਿੱਤ ਪ੍ਰੇਰਨਾ ਸਰੋਤ ਵਜੋਂ ਵੀ ਕੰਮ ਕੀਤਾ ਹੈ ।
ਪਿੰਡ ਦਾ ਹੀ ਲੋਕ ਜਾਗ੍ਰਿਤੀ ਰੰਗਮੰਚ ਰੁੜਕਾ ਕਲਾਂ ਰਜਿ. ਵੱਲੋਂ ਵੀ ਹਰ ਸਾਲ ਲੋਹੜੀ ਦੇ ਮੌਕੇ ਤੇ ਸਕੂਲ ਦੀਆਂ ਪੰਜਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਅਗਲੇ ਸਾਲ ਵਾਸਤੇ ਵਰਦੀ ਖਰੀਦ ਕੇ ਦਿੱਤੀ ਜਾਂਦੀ ਹੈ ।ਸਮੇਂ ਸਮੇਂ ਤੇ ਸਕੂਲੀ ਬੱਚੀਆਂ ਨੂੰ ਥੀਏਟਰ ਦੀਆਂ ਬਰੀਕੀਆਂ ਤੋਂ ਜਾਣੂ ਵੀ ਕਰਵਾਇਆ ਜਾਂਦਾ ਹੈ ।ਸਰਦਾਰ ਜਗਮਿੰਦਰ ਸਿੰਘ ਸੰਧੂ,ਅਮਨ ਕੰਬੋਜ਼.ਐਡਵੋਕੇਟ ਗੌਰਵ ਕੌਸ਼ਲ ਤੇ ਹਰਦੇਵ ਮਾਂਡਲਾ ਦਾ ਖਾਸ ਯੋਗਦਾਨ ਰਿਹਾ ਹੈ ।ਨਾਲ ਹੀ ਜਗਮਿੰਦਰ ਸਿੰਘ ਦੇ ਚਾਚਾ ਜੀ ਸਰਦਾਰ ਬਲਿਹਾਰ ਸੰਧੂ ਜੀ ਨੇ ਪਿਛਲੇ ਸਮੇਂ ਦੌਰਾਨ ਬੱਚਿਆਂ ਨੂੰ ਹੱਥ ਨਾਲ ਛੂੰਹ ਹੋਣ ਵਾਲੇ ਭਾਰਤ,ਪੰਜਾਬ,ਜਲੰਧਰ ਤੇ ਪਿੰਡ ਦੇ ਨਕਸ਼ੇ ਤਿਆਰ ਕਰਵਾ ਕੇ ਦਿੱਤੇ ਸਨ । ਹੁਣ ਵੀ ਇਹਨਾਂ ਦੀ ਮਦਦ ਨਾਲ ਸਕੂਲ ਵਿੱਚ ਰੈਪ ਤਿਆਰ ਕਰਵਾਇਆ ਜਾ ਰਿਹਾ ਹੈ ।ਤਾਂ ਜੋ ਕਿ ਬੱਚਿਆਂ ਨੂੰ ਸਕੂਲ ਦੇ ਅੰਦਰ ਪੁਲ ਵਾਲੀ ਪੁਜੀਸ਼ਨ ਤੇ ਪੁਲਾਂ ਦੇ ਨਾਲ; ਹੋਣ ਵਾਲੀ ਸੌਖ ਤੋ ਜਾਣੂ ਕਰਵਾਇਆ ਜਾ ਸਕੇ ।ਸ਼ੋਸ਼ਲ ਮੀਡੀਆ ਤੇ ਇਹਨਾਂ ਰਾਹੀਂ ਪਿੰਡ ਦੇ ਸਕੂਲ ਦੀ ਸਾਰਥਕ ਮਦਦ ਤੇ ਪ੍ਰਚਾਰ ਕਰਨ ਵਿੱਚ ਸਹਾਇਤਾ ਕੀਤੀ ਜਾਂਦੀ ਹੈ ।ਪਿਛਲੇ ਸਾਲ ਇਹਨਾਂ ਦੀ ਮਦਦ ਨਾਲ ਸਕੂਲ ਦਾ ਕਲੈੰਡਰ ਅਸਟਰੇਲੀਆ ਵਿੱਚ ਜਾਰੀ ਕੀਤਾ ਜਾ ਸਕਿਆ ਸੀ ।
ਬੇ ਏਰੀਆ ਸਪੋਟਸ ਕਲੱਬ ਕੈਲੇਫੋਰਨੀਆ ਅਮਰੀਕਾ ਤੋ ਬਲਜੀਤ ਸਿੰਘ ਸੰਧੂ,ਸੁਖਜੀਤ ਸਿੰਘ ਸੰਧੂ,ਦਿਲਬਾਗ ਸਿੰਘ ਸੰਧੂ ਤੇ ਚਰਨਜੀਤ ਸਿੰਘ ਸੰਧੂ ਜੀ ਦੇ ਪਿਆਰ ਤੇ ਸਹਿਣੋਗ ਸਦਕਾ ਇਸ ਕਲੱਬ ਨੇ ਸਕੂਲ ਦੀ ਪਹਿਲਾਂ ਤਕਰੀਬਨ 30 ਹਜ਼ਾਰ ਰੁਪਏ ਦੀ ਮਾਲੀ ਮਦਦ ਕੀਤੀ ਸੀ ।ਹੁਣ ਵੀ ਕਲੱਬ ਦੀ ਪਹਿਲੀ ਕਤਾਰ ਦੇ ਅਹੁਦੇਦਾਰਾਂ ਨਾਲ ਵਿਚਾਰ ਵਟਾਂਦਰਾ ਚੱਲ ਰਿਹਾ ਹੈ ਤੇ ਆਂਸ ਹੈ ਕਿ ਬਹੁਤ ਹੀ ਜਲਦ ਇਸ ਸਕੂਲ ਦਾ ਸੋਲਰ ਸਿਸਟਮ ਵਾਲਾ ਪ੍ਰੋਜੈਕਟ ਵੀ ਪੂਰਾ ਹੋ ਜਾਵੇਗਾ ।ਕਲੱਬ ਮੈਬਰਾਂ ਤੇ ਸਕੂਲ ਮੁੱਖੀ ਦੀ ਆਪਸ ਵਿੱਚ ਸਮੇਂ ਸਮੇਂ ਤੇ ਸਕੂਲ ਨੂੰ ਬਿਹਤਰ ਤੇ ਤਰੱਕੀ ਲਈ ਗੱਲਬਾਤ ਹੁੰਦੀ ਰਹਿੰਦੀ ਹੈ ।
ਕਨੇਡਾ ਵਿੱਚ ਰਹਿੰਦਾ ਪਿੰਡ ਦਾ ਹੀ ਜੰਮਪਲ ਨੌਜਵਾਨ ਸਤਨਾਮ ਸਿੰਘ ਸੰਧੂ ਉਰਫ਼ ਪੱਪਾ ਵੀ ਸਕੂਲ ਦੀ ਮਦਦ ਲਈ ਹਰ ਸਮੇਂ ਤਿਆਰ ਬਰ ਤਿਆਰ ਰਹਿੰਦਾ ਹੈ ।ਇਸ ਨੌਜਵਾਨ ਨੇ ਹੁਣੇ ਆਪਣੀ ਪਿੰਡ ਫ਼ੇਰੀ ਦੌਰਾਨ ਪੱਤੀ ਰਾਵਲ ਕੀ ਵਾਲੇ ਪਾਸੇ ਤੇ ਪਿੰਡ ਵਿੱਚ ਹੋਰ ਵੀ ਕਈ ਥਾਵਾਂ ਤੇ ਸਫ਼ਾਈ ਨੂੰ ਮੱਦੇਨਜ਼ਰ ਰੱਖਦੇ ਹੋਏ ਕੂੜੇ ਵਾਲੇ ਡਰੰਮ,ਸਫ਼ਾਈ ਵਿੱਚ ਮਦਦਗਾਰ ਰਿਕਸ਼ੇ,ਸੋਲਰ ਲਾਇਟਾਂ ਤੇ ਸਪੀਡ ਬਰੇਕਰ ਵੀ ਤਿਆਰ ਕਰਵਾਏ ਹਨ ।ਇਹ ਉਹ ਪਿੰਡ ਵਾਸੀ ਹਨ ਜੋ ਭਾਵੇਂ ਰੋਟੀ ਰੋਜ਼ੀ ਲਈ ਵਿਦੇਸ਼ਾਂ ਵਿੱਚ ਰਹਿੰਦੇ ਹਨ ਪਰ ਦਿਲ ਆਪਣਾ,ਆਪਣੇ ਪਿੰਡ ਵਿੱਚ ਹੀ ਛੱਡ ਕੇ ਗਏ ਹਨ । ਪਿੰਡ ਦੇ ਕਿਸੇ ਵੀ ਕੰਮ ਵਿੱਚ ਪਿੱਛੇ ਨਹੀ ਰਹਿੰਦੇ ।ਇਹੋ ਹੀ ਪਰਿਵਾਰ ਤੇ ਇਹਨਾਂ ਦੇ ਮਾਤਾ ਬੀਬੀ ਹਰਬੰਸ ਕੌਰ ਜੀ ਤੇ ਪਿਤਾ ਗੁਰਨਾਮ ਸਿੰਘ ਸੰਧੂ ਜੀ ਹਰ ਸਾਲ ਪਿੰਡ ਤੋਂ ਹੀ ਸੱਤ ਅੱਠ ਬੱਸਾਂ ਭਰ ਕੇਬਾਬੇ ਦੇ ਚਾਲਾਂ ਲੈ ਕੇ ਜਾਂਦੇ ਹਨ ।ਇਨਾਂ ਵੱਲੋਂ ਹੀ ਸਕੂਲ ਵਿੱਚ ਸੁੰਦਰੀਕਰਨ ਦੇ ਪਹਿਲੇ ਪੜਾਅ ਨੂੰ ਪੂਰਾ ਕਰਨ ਦੌਰਾਨ ਸਕੂਲ ਦੇ ਕਮਰਿਆ ਵਿੱਚ ਟਾਇਲਾਂ ਦਾ ਕੰਮ ਕਰਵਾ ਕੇ ਦੇਣਾ ਹੈ ।ਪਿਛਲੇ ਸਾਲ ਵੀ ਇਨਾਮ ਵੰਡ ਦੌਰਾਨ ਸੰਧੂ ਮੈਰਿਜ ਪੈਲੇਸ ਵਿੱਚ ਚਾਹ ਤੇ ਪਕੌੜਿਆ ਦੇ ਲੰਗਰ ਲਾਏ ਸਨ ।ਇਹਨਾਂ ਦੀ ਪਤਨੀ ਦਲਜੀਤ ਕੌਰ ਤੇ ਵੱਡੀ ਭੈਣ ਸਰਬਜੀਤ ਕੌਰ ਸਮਰਾ ਜੀ ਵੀ ਸਕੂਲ ਦੀ ਮਦਦ ਕਰਨ ਤੋਂ ਪਿੱਛੇ ਨਹੀ ਰਹਿੰਦੇ ।ਇਹਨਾਂ ਦੇ ਮਿੱਤਰ ਕ੍ਰਿਸ਼ਨ ਚਾਵਲਾ ਜੀ ਨੇ ਇਹਨਾਂ ਦੀ ਸਕੂਲ ਪ੍ਰਤੀ ਉਸਾਰੂ ਸੋਚ ਨੂੰ ਵੇਖਦੇ ਹੋਏ ਸਕੂਲ ਦੀ ਵਿੱਤੀ ਮਦਦ ਕੀਤੀ ਸੀ ।ਸਕੂਲ ਦੇ ਸੁੰਦਰੀਕਰਨ ਵਿੱਚ ਪਿਆਰਾ ਸਿੰਘ ਸੰਧੂ ਉਰਫ ਪੁੰਮਾ ਜੀ ਨੇ ਵੀ ਸਕੂਲ ਦੇ ਕਮਰਿਆਂ ਵਿੱਚ ਤਾਕੀਆਂ ਦਰਵਾਜੇ ਐਲਮੂਨੀਅਮ ਦੇ ਲਗਵਾ ਕੇ ਦੇਣ ਦਾ ਭਰੋਸਾ ਦਿਵਾਇਆਂ ਹੈ ।ਪਿਛਲੇ ਸਮੇਂ ਦੌਰਾਨ ਸਕੂਲ ਦੇ ਬੱਚਿਆਂ ਨੂੰ ਤਕਰੀਬਨ ਤੀਹ ਹਜ਼ਾਰ ਰੁਪਏ ਦੇ ਬੂਟ ਤੇ ਪੱਖੇ ਲੈ ਕੇ ਦਾਨ ਕੀਤੇ ਸਨ ।

ਪਿੰਡ ਵਿੱਚ ਹੀ ਮੋਟਰਸਾਇਕਲਾਂ ਦਾ ਕੰਮ ਕਰਨ ਵਾਲਾ ਜਸਪ੍ਰੀਤ ਰਾਮ ਵੀ ਕਿਸੇ ਪੱਖੋਂ ਸਕੂਲ ਦੀ ਮਦਦ ਲਈ ਪਿੱਛੇ ਨਹੀ ਹੈ ।ਹਰ ਸਾਲ ਸਲਾਨਾ ਇਨਾਲ ਵੰਡ ਸਮਾਗਮ ਤੇ ਇਹਨਾਂ ਵੱਲੋਂ ਤਕਰੀਬਨ 15 ਬੱਚੀਆਂ ਨੂੰ ਫੋਟੋ ਛਪਵਾ ਕਟ ਚਾਹ ਪੀਣ ਵਾਲੇ ਕੱਪ ਭੇਂਟ ਕੀਤੇ ਜਾਂਦੇ ਹਨ ।ਜੋ ਕੇ ਬੱਚੀਆਂ ਵਿੱਚ ਬਹੁਤ ਹੀ ਚਰਚਾ ਦਾ ਵਿਸ਼ਾ ਹੈ ਕੇ ਇਸ ਵਾਰ ਕੱਪ ਕਿਸ ਨੂੰ ਮਿਲੇਗਾ ।ਇਹਨਾਂ ਦੀਆਂ ਤੇ ਇਹਨਾਂ ਦੇ ਭਰਾ ਦੀਆਂ ਚਾਰ ਬੱਚੀਆਂ ਸਕੂਲ ਵਿੱਚ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ । ਸਮੇਂ ਸਮੇਂ ਤੇ ਸਕੂਲ ਦੀ ਮਾਲੀ ਮਦਦ ਵੀ ਕਰਦੇ ਰਹਿੰਦੇ ਹਨ।
ਸਿੱਖਿਆ ਵਿਭਾਗ ਤੋ ਸੇਵਾ ਮੁਕਤ ਅਧਿਆਪਕ ਸ਼ਮਸ਼ਾਦ ਬੇਗਮ ਜਿਹਨਾਂ ਦਾ ਇਸ ਸਕੂਲ ਤੇ ਸਕੂਲ ਮੁੱਖੀ ਸ਼੍ਰੀ ਬੂਟਾ ਰਾਮ ਨਾਲ ਕਾਫੀ ਨੇੜਤਾ ਵਾਲਾ ਰਿਸ਼ਤਾ ਹੈ ਉਹ ਵੀ ਸਕੂਲ ਦੀ ਮਾਲੀ ਇਮਦਾਦ ਲਈ ਤਿਅਤਰ ਹੀ ਹਨ । ਲੋੜ ਪੈਣ ਤੇ ਮਦਦ ਕਰਦੇ ਵੀ ਹਨ ।ਨਾਲ ਹੀ ਪਿੰਡ ਅੱਟਾ ਤੋਂ ਸ਼੍ਰੀ ਚਰਨਜੀਤ ਤੇ ਹਰੀ ਲਾਲ ਜੀ ਵੀ ਇਸ ਸਕੂਲ ਦੀ ਹਰ ਸਮੇਂ ਖ਼ੈਰ ਮੰਗਦੇ ਰਹਿੰਦੇ ਹਨ।

ਪਿੰਡ ਵਿੱਚ ਹੀ ਦੁਕਾਨ ਕਰ ਰਹੇ ਤੇ ਸਿੱਖਿਆ ਪ੍ਰਤੀ ਵਧੀਆ ਸੋਚ ਦੇ ਧਾਰਨੀ ਸ਼੍ਰੀ ਪ੍ਰਵੀਨ ਮੈਨੀ ਮਨੀ ਟਰਾਂਸਫਰ ਰੁੜਕਾ ਕਲਾਂ ਤੋਂ ਵੀ ਹਰ ਸਾਲ ਲੋਹੜੀ ਤੇ ਬੱਚੀਆਂ ਨੂੰ ਬੈਗ,ਕੰਬਲ,ਟਿਫਨ,ਗੋਲਕਾਂ ਤੇ ਸਕੂਲ ਦੀ ਹੋਰ ਕਈ ਵਸੀਲੀਆਂ ਤੋ ਮਾਲੀ ਤੇ ਸਮਾਨ ਨਾਲ ਮਦਦ ਕਰਦੇ ਰਹਿੰਦੇ ਹਨ ।ਪਿਛਲੇ ਸਮਿਆਂ ਦੌਰਾਨ ਰਾਜ ਦਰਬਾਰਾਂ ਵਿੱਚ ਨਿਯੂਮੀ ਦਾ ਜੋ ਰੋਲ ਜੋ ਹੁੰਦਾ ਸੀ ਉਵੇਂ ਦੀ ਸਕੂਲ ਦੀ ਮਦਦ ਕਰਦੇ ਹਨ ।ਰਹ ਕਿਸੇ ਨਾਲ ਸਕੂਲ ਦੀ ਮਦਦ ਦੀ ਗੱਲਬਾਤ ਕਰਦੇ ਰਹਿੰਦੇ ਹਨ ।
ਡਾ ਲੇਖ ਰਾਮ ਲਵਲੀ ਜੀ ਵੀ ਪਿਛਲੇ ਕਈ ਸਾਲਾਂ ਤੋਂ ਸਕੂਲੀ ਬੱਚੀਆਂ ਦਾ ਮੁਫਤ ਇਲਾਜ ਕਰਨ ਦੇ ਨਾਲ ਨਾਲ ਸਕੂਲ ਦੀ ਮਾਲੀ ਮਦਦ ਵੀ ਕਰਦੇ ਹਨ। ਸਕੂਲ ਮੁੱਖੀ ਨੂੰ ਆਪਣੇ ਛੋਟੇ ਭਰਾਵਾਂ ਵਾਂਗ ਪਿਆਰ ਕਰਦੇ ਹਨ । ਆਪਣੇ ਰਸੂਖ ਨਾਲ ਹੋਰ ਪਿੰਡ ਵਾਸੀਆਂ ਨੂੰ ਸਕੂਲ ਦੀ ਮਦਦ ਲਈ ਪ੍ਰੇਰਣਾ ਦਿੰਦੇ ਰਹਿੰਦੇ ਹਨ ।ਤਾਂ ਜੋ ਕੇ ਪਿੰਡ ਦਾ ਸਕੂਲ ਤਰੱਕੀ ਕਰੇ ਤੇ ਇਹ ਬੱਚੀਆਂ ਕਿਸੇ ਵੀ ਪੱਖੋਂ ਵੀ ਵਿਰਵੀਆਂ ਨਾ ਰਹਿਣ ।ਪਿਛਲੇ ਸਾਲ ਦਸੰਬਰ ਵਿੱਚ ਇਹਨਾਂ ਦੀ ਮਦਦ ਨਾਲ ਹੀ ਬੁਲਬੁਲ ਯੂਨਿਟ ਦੀਆਂ ਬੱਚੀਆਂ ਨੂੰ ਵਰਦੀ ਲੈ ਕੇ ਦਿੱਤੀ ਗਈ ਸੀ ।
ਬੀਬੀ ਰਾਣੋ ਜੀ ਵੀ ਇਸੇ ਪਿੰਡ ਦੇ ਹਨ ।ਜੋ ਕੇ ਹਰ ਸਾਲ ਸਕੂਲ ਦੀਆਂ ਨੂੰ ਕੋਟੀਆਂ/ਗਰਮ ਜੈਕਟਾਂ ਲੈ ਕੇ ਦਿੰਦੇ ਹਨ ।ਸਕੂਲ ਦੇ ਹਰ ਕੰਮ ਵਿੱਚ ਬਹੁਤ ਸਾਰੀ ਮਦਦ ਕਰਦੇ ਹਨ।ਲੋੜ ਪੈਣ ਤੇ ਸਕੂਲ ਦੀ ਨਕਦ ਰਾਸ਼ੀ ਨਾਲ ਮਦਦ ਵੀ ਕਰਦੇ ਰਹਿੰਦੇ ਹਨ।ਪਿੰਡ ਦੇ ਹੀ ਜੰਮਪਲ ਬੀਬੀ ਪਲਵਿੰਦਰ ਕੌਰ ਜੀ ਜੋ ਕੇ ਕਨੇਡਾ ਵਿੱਚ ਜੱਜ ਬਣੇ ਹਨ ਉਹਨਾਂ ਵੱਲੋਂ ਵੀ ਸਰਦਾਰ ਗੁਰਵਿੰਦਰ ਸਿੰਘ ਸੰਧੂ ਜੀ ਰਾਹੀਂ ਸਕੂਲ ਦੀਆਂ ਬੱਚੀਆਂ ਨੂੰ ਝੁਲੇ ਲੇ ਕੇ ਦਿੱਤੇ ਹਨ ।ਝੂਲਿਆਂ ਤੇ ਝੂਟੇ ਲੈਣਾਂ ਬੱਚਿਆਂ ਦੀ ਮਨ ਦੀ ਤਾਂਘ ਹੁੰਦੀ ਹੈ ।ਜਿਸ ਦਾ ਸਿਹਰਾ ਬੀਬੀ ਜੱਜ ਜੀ ਨੂੰ ਜਾਂਦਾ ਹੈ ।ਸੁਰਿੰਦਰ ਕੁਮਾਰੀ ਚੇਅਰਪਰਸਨ ਸੇਵਾ ਮੁਕਤ ਅਧਿਆਪਕ ਜੋ ਕੇ ਸਕੂਲ ਕਮੇਟੀ ਵਿੱਚ ਪਿਛਲੇ ਚਾਰ ਸਾਲਾਂ ਤੋਂ ਕੰਮ ਕਰ ਰਹੇ ਹਨ ਵੀ ਸਕੂਲ ਲਈ ਚੰਗੇ ਮਾਰਗ ਦਰਸ਼ਕ ਹਨ ।ਪੰਚ ਸੁਖਵਿੰਦਰ ਕੌਰ ਤੇ ਗੁਰਬਖਸ਼ ਕੌਰ ਤੇ ਕ੍ਰਿਸ਼ਨਾ ਜੱਸੀ ਪਤਨੀ ਸਵ.ਸ਼ਾਮ ਲਾਲ ਜੱਸੀ ਵੀ ਸਕੂਲ ਲਈ ਵਧੀਆ ਸੋਚ ਦੀਆਂ ਧਾਰਨੀ ਹਨ ।ਲੋੜ ਪੈਣ ਤੇ ਸਕੂਲ ਦੀ ਮਦਦ ਵੀ ਕਰਦੀਆਂ ਹਨ ।
ਅਮਰੀਕਾ ਤੋ ਬਲਵੀਰ ਤੇ ਮੋਨਿਕਾ ਜੱਸੀ ਨਾਲ ਹੀ ਉਹਨਾਂ ਦਾ ਵੱਡਾ ਭਰਾ ਸੋਮ ਨਾਥ ਜੱਸੀ ਵੀ ਸਕੂਲ ਦੀ ਮਦਦ ਕਰਦੇ ਰਹਿੰਦੇ ਹਨ ।ਕੈਲੇਫੋਰਨੀਆਂ ਤੋ ਦਦਰਾਲ ਪਰਿਵਾਰ ਤੇ ਉਹਨਾਂ ਦਾ ਲੜਕਾ ਸਤੀਸ਼ ਦਦਰਾਲ ਵੀ ਸਕੂਲ ਦੀ ਮਦਦ ਲਈ ਤਤੱਪਰ ਰਹਿੰਦਾ ਹੈ ।ਸਕੂਲ ਮੁੱਖੀ ਦੀ ਵਿਦੇਸ਼ ਫੇਰੀ ਦੌਰਾਨ ਉਨਾਂ ਨੇ ਸਕੂਲ ਨੂੰ ਪੰਜ ਸੌ ਅਮਰੀਕੀ ਡਾਲਰ ਨਾਲ ਮਦਦ ਕੀਤੀ ਤੇ ਹੁਣ ਫੇਰ ਉਹਨਾਂ ਦੇ ਪਿਤਾ ਜੀ ਸਕੂਲ ਦੀ ਨਕਦ ਮਦਦ ਕਰਕੇ ਗਏ ਹਨ ।ਜੌਨੀ ਭੰਗੂ ਵੀ ਇਸੇ ਹੀ ਪਿੰਡ ਦਾ ਅਮਰੀਕਾ ਵਿੱਚ ਵਸਦਾ ਨੌਜਵਾਨ ਹੈ ਜਿਸ ਦੀ ਸ਼ੋਸ਼ਲ ਮੀਡੀਆ ਰਾਹੀ ਸਕੂਲ ਨਾਲ ਦੋਸਤੀ ਹੋਈ ਤੇ ਇਸ ਵਾਰ ਉਹਨਾਂ ਨੇ ਸਲਾਨਾ ਇਨਾਮ ਵੰਡ ਸਮਾਗਮ ਤੇ ਸਾਰਿਆਂ ਵਾਸਤੇ ਚਾਹ ਤੇ ਪਕੌੜਿਆਂ ਦੇ ਲੰਗਰ ਤੇ ਸਕੂਲ ਦੀਆਂ ਸਮੂਹ ਬੱਚੀਆਂ ਨੂੰ ਸਟੇਸ਼ਨਰੀ ਲੇ ਕੇ ਦਿੱਤੀ ਹੈ ।ਇਹ ਸਾਰੀ ਮਦਦ ਮੈਨੀ ਮੈਡੀਕਲ ਸਟੋਰ ਰੁੜਕਾ ਕਲਾਂ ਦੇ ਰਾਹੀ ਪ੍ਰਾਪਤ ਹੋਈ ਸੀ ।ਅਗਾਂਹ ਤੋਂ ਵੀ ਸਕੂਲ ਦੀ ਮਦਦ ਦਾ ਭਰੋਸਾ ਦਿਵਾਇਆ ਹੈ ।ਨਾਲ ਹੀ ਲੁਧਿਆਣਾ ਤੋ ਪੁਲਿਸ ਵਿਭਾਗ ਵਿੱਚ ਕੰਮ ਕਰਨ ਵਾਲੇ ਏ.ਐੱਸ.ਆਈ ਰਜਿੰਦਰਪਾਲ ਸਿੰਘ ਸਹੋਤਾ ਵੀ ਹਰ ਸਾਲ ਬੱਚਿਆਂ ਲਈ ਟੋਪੀਆਂ ਤੇ ਸਕੂਲ ਨੂੰ ਮਾਲੀ ਮਦਦ ਦਿੰਦੇ ਰਹਿੰਦੇ ਹਨ ।ਬਲਜੀਤ
ਸਿੰਘ ਸੰਧੂ ਜੀ ਨੇ ਵੀ ਆਪਣੇ ਪਿਤਾ ਸਵ.ਜਗਮੋਹਣ ਸਿੰਘ ਸੰਧੂ ਜੀ ਦੇ ਨਾਂ ਤੇ ਸਕੂਲ ਵਿੱਚ ਦੋ ਯਾਦਗਰੀ ਸ਼ੈਡਾਂ ਦਾ ਨਿਰਮਾਣ ਕਰਵਾ ਕੇ ਦਿੱਤਾ ਹੈ ।ਜਿਹਨਾਂ ਨਾਲ ਸਕੂਲ ਵਿੱਚ ਦੁਪਹਿਰ ਦਾ ਭੋਜਨ ਤਿਆਰ ਕਰਨ ਵਿੱਚ ਸੌਖ ਹੋ ਗਈ ਹੈ ।

ਪਿੰਡ ਦੇ ਹੀ ਦਸ਼ਮੇਸ਼ ਸਟੂਡੀਓ ਤੋਂ ਹੈਪੀ ਜੀ ਵੀ ਸਕੂਲ ਨਾਲ ਦਿਲ ਤੋਂ ਜੁੜੇ ਹਨ। ਉਹ ਸਕੂਲ ਦ ਸਾਰੇ ਸਮਾਗਮਾਂ ਦੀਆਂ ਫਰੀ ਫੋਟੋ ਤੇ ਜੇ ਲੋੜ ਹੋਵੇ ਤਾਂ ਫਰੀ ਹੀ ਫਿਲਮ ਤਿਆਰ ਕਰਕੇ ਦਿੰਦੇ ਹਨ ।ਨਾਲ ਹੀ ਅਸ਼ਵਨੀ ਕੁਮਾਰ ਜੀ ਬਾਵਾ ਟੈਟ ਤੋ ਵੀ ਪਿਛਲੇ ਪੰਜ ਸਾਲਾਂ ਤੋਂ ਸਕੂਲ ਲਈ ਟੈਟ ਦੀ ਫਰੀ ਸੇਵਾ ਕਰ ਰਹੇ ਹਨ। ਲੋੜ ਪੈਣ ਤੇ ਸਕੂਲ ਦੇ ਬੱਚਿਆਂ ਦੀ ਮਦਦ ਵੀ ਕਰਦੇ ਹਨ ।ਇਸੇ ਤਰ੍ਹਾਂ ਹੀ ਕੋਜੂ ਦੀ ਹੱਟੀ ਤੋਂ ਬਿੱਲਾ ਤੇ ਦੀਪਾ,ਬਸੰਤ ਜਨਰਲ ਸਟੋਰ ਤੋ ਬਸੰਤ ਕੁਮਾਰ ਤੇ ਜਤਿੰਦਰ ਕੁਮਾਰ ਮਖੀਜਾ,ਇਸ਼ੂ ਬੁੱਕ ਡਿਪੂ ,ਜਗਦੰਬੇ ਭਜਨ ਮੰਡਲੀ (ਤਿਵਾੜੀ ਪਾਰਟੀ)ਨੌਜਵਾਨ ਏਕਤਾ ਮੰਡਲੀ,ਬੰਟੀ ਇਲੈਕਟ੍ਰੋਨਿਕਸ,ਬਰਾਇਟ ਕੰਪਿਊਟਰ ਰੁੜਕਾ ਕਲਾਂ,ਸੁਮਨ ਹੱਡੀਆਂ ਦੇ ਹਸਪਤਾਲ ਤੋ ਡਾ ਸੁਮਨ,ਕੇ ਟੈਕ ਤੋਂ ਨਵਲ ਕੁਮਾਰ ਜੀ ਵੀ ਸਕੂਲ ਦੇ ਵਿਕਾਸ ਕੰਮਾਂ ਲਈ ਮਦਦ ਲਰਨ ਨੂੰ ੋਿਤਆਰ ਹੀ ਹਨ ।ਬੂਟੀ ਸਾਊਂਡ ਰੁੜਕਾ ਕਲਾਂ ਤੋਂ ਮੋਨਾ ਵੀ ਸਕੂਲ ਦੇ ਹਰ ਫੰਕਸ਼ਨ ਤੇ ਸਾਊਂਡ ਦੀ ਫਰੀ ਸੇਵਾ ਕਰਦਾ ਹੈ ।
ਬਾਬਾ ਚਿੰਤਾ ਜੀ ਬਾਬਾ ਅਮੀ ਚੰਦ ਜੀ ਟਰੱਸਟ ਰੁੜਕਾ ਕਲਾਂ ਵੱਲੋਂ ਵੀ ਪਿਛਲੇ ਸਾਲ ਸਕੂਲ ਦੀਆਂ ਸਮੂਹ ਬੱਚੀਆਂ ਨੂੰ ਸਕੂਲ ਬੈਗ ਤੇ ਠੰਡੇ ਪਾਣੀ ਵਾਲਾ ਕੂਲਰ ਲੈ ਕੇ ਦਿੱਤਾ ਗਿਆ ਸੀ । ਬਾਬਾ ਚਿੰਤਾ ਜੀ ਦਾ ਪੋਤਰਾ ਸ ਕਿਰਪਾਲ ਸਿੰਘ ਸੰਧੂ ਜੀ ਨੇ ਵੀ ਬੱਚੀਆਂ ਦ ਿਸਿਹਤ ਤੇ ਬਾਬਾ ਚਿੰਤਾ ਦੀ ਯਾਦ ਵਿੱਚ ਪਾਣੀ ਨੂੰ ਸਾਫ਼ ਕਰਨ ਲਈ ਫ਼ਿਲਟਰ ਲੈ ਕੇ ਦਿੱਤਾ ਸੀ । ਮਾਸਟਰ ਭਗਤ ਸਿੰਘ ਸੰਧੂ ਲੰਬੜਦਾਰ ਜੀ ਨੇ ਵੀ ਸਕੂਲ ਦੀ ਸਮੇਂ ਸਮੇਂ ਤੇ ਬਹੁਤ ਵਾਰ ਮਦਦ ਕੀਤੀ ਹੈ ।ਪਿਛਲੇ ਸਾਲ ਇਹਨਾਂ ਦੀ ਮਦਦ ਨਾਲ ਹੀ ਸਕੂਲ ਦਾ ਕਲੈੰਡਰ ਇੰਗਲੈਂਡ ਵਿੱਚ ਜਾਰੀ ਹੋ ਸਕਿਆ ਸੀ ।ਬੱਚਿਆ ਨੂੰ ਸਟੇਸ਼ਨਰੀ ਵੀ ਉਪਲੱਬਧ ਕਰਵਾਈ ਸੀ ।ਇਹ ਵੀ ਸਕੂਲ ਦੀ ਚੜਦੀ ਕਲਾ ਦੀ ਦੁਆ ਮੰਗਣ ਵਾਲੇ ਵਿਅਕਤੀ ਹਨ ।ਪਿੰਡ ਵਿੱਚ ਵਿਸ਼ਵ ਪ੍ਰਸਿੱਧ ਫੁੱਟਬਾਲ ਕਲੱਬ ਵਾਈ ਐਫ ਸੀ ਰੁੜਕਾ ਕਲਾਂ ਵੱਲੋਂ ਬੱਚੀਆਂ ਦੇ ਸਰਵਪੱਖੀ ਵਿਕਾਸ ਹਿੱਤ ਸਕੂਲ ਨੂੰ ਇੱਕ ਯੂਥ ਮੈਂਟਰ ਦਿੱਤਾ ਹੋਇਆ ਹੈ ਜੋ ਕਿ ਬੱਚਿਆਂ ਦੀ ਟ੍ਰੇਨਿੰਗ ਤੇ ਸਮੇਂ ਸਮੇਂ ਖੇਡਾਂ ਦੀ ਤਿਆਰੀ ਵਿੱਚਵ ਮਦਦ ਕਰਦਾ ਹੈ ।ਕਲੱਬ ਵੱਲੋਂ ਹੋਣ ਵਾਲੇ
ਸਮਾਗਮਾਂ ਵਿੱਚ ਸਕੂਲ ਦੀ ਖਾਸ ਸ਼ਮੂਲੀਅਤ ਹੁੰਦੀ ਹੈ ।ਕਲੱਬ ਦੇ ਪ੍ਰਧਾਨ ਸ਼੍ਰੀ ਗੁਰਮੰਗਲ ਦਾਸ ਸੋਨੀ ਜੀ ਵੀ ਸਕੂਲ ਪ੍ਰਤੀ ਉਸਾਰੂ ਤੇ ਤਰੱਕੀ ਵਾਲੀ ਸੋਚ ਰੱਖਦੇ ਹਨ ।
ਇਸ ਦੇ ਨਾਲ ਨਾਲ ਪ੍ਰੈੱਸ ਤੇ ਵੈੱਬ ਮੀਡੀਆ ਦਾ ਵੀ ਭਰਪੂਰ ਸਾਥ ਮਿਲ ਰਿਹਾ ਹੈ । ਅਮਰੀਕਾ ਤੋਂ ਦਾ ਪੰਜਾਬੀ ਰਾਇਟਰ ਵੀਕਲੀ ਤੋਂ ਹਰਵਿੰਦਰ ਸਿੰਘ ਰਿਆੜ ਜੀ,ਡੇਲੀ ਪੰਜਾਬ ਟਾਇਮ ਤੋਂ ਬਲਜੀਤ ਸਿੰਘ ਰਿਆੜ ਜੀ,ਪ੍ਰੈੱਸ ਕਲੱਬ ਗੁਰਾਇਆ ਤੋਂ ਗੁਰਜੀਤ ਸਿੰਘ ਗਿੱਲ ਗਰੁੱਪ,ਦਿਲਜੀਤ ਸਿੰਘ ਗਰੁੱਪ ਤੇ ਨਾਲ ਹੀ ਵੈੱਬ ਚੈਨਲ ਨਵਾ ਸਵੇਰਾ ਤੋ ਜੱਸ ਮਾਨ ਜੀ ਵੀ ਸਕੂਲ ਦੀ ਤਰੱਕੀ ਤੇ ਵਿਕਾਸ ਵਿੱਚ ਪੂਰਾ ਯੋਗਦਾਨ ਪਾ ਰਹੇ ਹਨ ।ਇਹਨਾਂ ਦੇ ਨਾਲ ਹੀ ਸਮਾਜ ਸੇਵੀ ਸੰਸਥਾ ਗੁਰਾਇਆ ਤੋ ਸੰਜੀਵ ਹੀਰ ਜੀ ਪ੍ਰਧਾਨ ਸਕੂਲ ਦੀ ਤਰੱਕੀ ਵਿੱਚ ਹਿੱਸਾ ਪਾ ਰਹੇ ਹਨ ।
ਇਹਨਾਂ ਦੇ ਨਾਲ ਨਾਲ ਸਕੂਲ ਦੀ ਮਦਦ ਲਈ ਹੋਰ ਬਹੁਤ ਸਾਰੇ ਸਾਥੀ ਜੋ ਕੇ ਗੁਪਤ ਰੂਪ ਨਾਲ ਸਕੂਲ ਦੀ ਮਦਦ ਕਰਦੇ ਹਨ। ਸਕੂਲ ਉਹਨਾਂ ਦਾ ਵੀ ਰਿਣੀ ਹੈ ।ਗ੍ਰਾਮ ਪੰਚਾਇਤ ਰੁੜਕਾ ਕਲਾਂ,ਗੁਰਦੁਆਰਾ ਪ੍ਰਬੰਧਕ ਕਮੇਟੀ ਪੱਤੀ ਰਾਵਲ ਕੀ ਪਾਸਲਾ ਰੋਡ,ਵਿਨੋਦ ਕਾਲੜਾ,ਗੀਬਾ ਹਲਵਾਈ,ਮਨੋਹਰ ਲਾਲ,ਬੰਟੀ ਸਰੋਆ,ਹੀਰ ਪਰਿਵਾਰ ਪਾਸਲਾ,ਮਲਕੀਤ ਸਿੰਘ ਲੰਬੜਦਾਰ,ਅਨਿਲ ਕੁਮਾਰ ਲਾਲੂ,ਤਰਸੇਮ ਸਿੰਘ ਸੰਧੂ,ਮਨਪ੍ਰੀਤ ਸਿੰਘ,ਰਾਜੂ,
ਅਮਰਜੀਤ ਕਾਲਾ,ਬਿੱਟਾ ਟੇਲਰ,ਦੇਬੀ ਟੇਲਰ,ਜੀਤ ਸਿੰਘ ਲੰਬੜਦਾਰ ਜੀ ਨੇ ਸਕੂਲ ਦੀ ਤਰੱਕੀ ,ਪਿੰਡ ਵਾਸੀਆਂ ਤੇ ਵਿਦੇਸ਼ਾਂ ਵਿੱਚ ਵਸਦੇ ਪਿੰਡ ਵਾਸੀਆਂ ਦੇ ਕਰਕੇ ਹੀ ਹੈ ।ਸੋ ਇਹ ਸਾਰੇ ਦਾਨੀ ,ਸਕੂਲ ਸਪੋਟਰ ਤੇ ਪ੍ਰਮੋਟਰ ਇਸੇ ਤਰ੍ਹਾਂ ਸਕੂਲ ਨਾਲ ਜੁੜੇ ਰਹਿਣ ਤੇ ਸਕੂਲ ਤਰੱਕੀ ਕਰਦਾ ਰਹੇ ।

Geef een reactie

Het e-mailadres wordt niet gepubliceerd. Vereiste velden zijn gemarkeerd met *