ਏ.ਐਨ.ਐਮ ਸ਼ਾਂਤੀ ਰਾਣੀ ਦੀ ਦੇਖਰੇਖ ਹੇਠ ਲਗਭਗ 50 ਵਿੱਦਿਆਰਥੀਆਂ ਨੂੰ ਲਗਾਏ ਗਏ ਐਮ.ਆਰ ਦੇ ਟੀਕੇ


ਫਗਵਾੜਾ 15 ਮਈ (ਚੇਤਨ ਸ਼ਰਮਾ) ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਐਸ.ਐਮ.ਓ ਡਾ. ਅਨਿਲ ਕੁਮਾਰ ਦੀ ਅਗਵਾਈ ਹੇਠ ਬਲਾਕ ਪਾਂਸ਼ਟ ਸੈਕਟਰ ਹਦੀਆਬਾਦ ਅਧੀਨ ਆਉਦੇ ਸਰਕਾਰੀ ਐਲੀਮੈਂਟਰੀ ਸਕੂਲ, ਜਗਤਪੁਰ ਜੱਟਾਂ ਤੇ ਆਂਗਣਵਾੜੀ ਸੈਂਟਰ ਦੇ ਵਿਦਿਆਰਥੀਆਂ ਨੂੰ ਏ.ਐਨ.ਐਮ ਸ਼ਾਂਤੀ ਰਾਣੀ ਦੁਆਰਾ ਮੀਜਲ ਅਤੇ ਰੂਬੇਲਾ ਤੋਂ ਬਚਾਅ ਲਈ ਟੀਕਾਕਰਨ ਕੀਤਾ ਗਿਆ।ਏ.ਐਨ.ਐਮ ਸ਼ਾਂਤੀ ਰਾਣੀ ਨੇ ਦੱਸਿਆ ਕਿ ਖਸਰਾ ਜਿਸ ਨੂੰ ਮੀਜਲ ਵੀ ਕਿਹਾ ਜਾਂਦਾ ਹੈ ਇਹ ਇਕ ਵਾਇਰਲ ਰੋਗ ਹੈ ਜਿਸ ਨਾਲ ਰੋਗੀ ਨੂੰ ਬੁਖਾਰ, ਸਰੀਰ ਉੱਤੇ ਦਾਣੇ, ਅੱਖਾਂ ਵਿੱਚ ਲਾਲੀ, ਦਸਤ , ਦਿਮਾਗੀ ਬੁਖਾਰ , ਨਿਮੋਨੀਆ ਦੀ ਸ਼ਿਕਾਇਤ ਹੋ ਜਾਂਦੀ ਹੈ। ਇਸ ਤੋਂ ਇਲਾਵਾ ਰੂਬੇਲਾ ਨੂੰ ਜਰਮਨ ਮੀਜਲ ਵੀ ਕਿਹਾ ਜਾਂਦਾ ਹੈ ਗਰਭ ਅਵਸਥਾ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਇਹ ਬਿਮਾਰੀ ਹੋ ਜਾਣ ਕਾਰਨ ਬੱਚਿਆਂ ਨੂੰ ਜਮਾਂਦਰੂ ਰੋਗ ਜਿਵੇ ਅੰਨਾਪਨ, ਬੋਲਾਪਨ,ਗੂੰਗਾਪਨ ਅਤੇ ਦਿਮਾਗੀ ਕਮਜੋਰੀ, ਦਿਲ ਦੇ ਰੋਗ, ਮੰਦਬੁੱਧੀ ਆਦਿ ਸੱਮਸਿਆ ਹੋ ਸਕਦੀ ਹੈ।ਇਸ ਬਿਮਾਰੀ ਤੋ ਬਚਣ ਲਈ 9 ਮਹੀਨੇ ਤੋ 15 ਸਾਲ ਦੇ ਬੱਚਿਆਂ ਦਾ ਟੀਕਾਕਰਨ ਜਰੂਰੀ ਹੈ।ਸਕੂਲ ਇੰਚਾਰਜ ਗੌਰਵ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਤੇ ਝਿਝਕ ਤੋ ਆਪਣੇ ਬੱਚਿਆਂ ਨੁੂੰ ਐਮ.ਆਰ ਦੇ ਟੀਕੇ ਜਰੂਰ ਲਗਵਾਉਣ।ਉਨਾਂ ਨੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ‘ਤੇ ਆਂਗਣਵਾੜੀ ਵਰਕਰ ਸੰਤੋਖ ਕੁਮਾਰੀ, ਬਿਮਲਾ, ਰੇਸ਼ਮ ਕੌਰ, ਆਸ਼ਾ ਵਰਕਰ ਬਖਸ਼ੋ, ਰਜਿੰਦਰ ਕੌਰ ਤੋ ਇਲਾਵਾ ਸੁਮਨ, ਇੰਦਰਜੀਤ ਸਿੰਘ, ਗੁਰਮੀਤ ਸਿੰਘ, ਮਨੋਜ ਪਾਲ, ਦਵਿੰਦਰ ਸਿੰਘ ਤੇ ਬੱਚਿਆਂ ਦੇ ਮਾਪੇ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *