ਜਨਰਲ ਸਮਾਜ ਮੰਚ ਦਾ ਵਿਸ਼ਾਲ ਜਨਰਲ ਇਜਲਾਸ ਫਗਵਾੜਾ ਵਿਖੇ ਅ¤ਜ

* ਸਮੂਹ ਜਨਰਲ ਸਮਾਜ ਨੂੰ ਕੀਤੀ ਸ਼ਾਮਲ ਹੋਣ ਦੀ ਅਪੀਲ
ਫਗਵਾੜਾ 15 ਮਈ (ਚੇਤਨ ਸ਼ਰਮਾ) ਪੰਜਾਬ ਸਰਕਾਰ ਅਤੇ ਲੋਕਲ ਪੁਲਿਸ ਪ੍ਰਸ਼ਾਸਨ ਦੇ ਗੈਰ ਦਲਿਤ ਸਮਾਜ ਨਾਲ ਬੀਤੇ ਕਰੀਬ ਡੇਢ ਮਹੀਨੇ ਤੋਂ ਚਲਦੇ ਆ ਰਹੇ ਵਿਤਕਰੇ ਵਾਲੇ ਰਵ¤ਈਏ ਦੇ ਵਿਰੋਧ ਵਿਚ ਜਨਰਲ ਸਮਾਜ ਮੰਚ ਦਾ ਜੋ ਵਿਸ਼ਾਲ ਜਨਰਲ ਇਜਲਾਸ 16 ਮਈ ਬੁ¤ਧਵਾਰ ਨੂੰ ਗੁਪਤਾ ਪੈਲੇਸ ਜੀ.ਟੀ. ਰੋਡ ਫਗਵਾੜਾ ਵਿਖੇ ਬੁਲਾਇਆ ਗਿਆ ਹੈ ਉਸ ਸਬੰਧੀ ਗ¤ਲਬਾਤ ਕਰਦੇ ਹੋਏ ਅ¤ਜ ਜਨਰਲ ਸਮਾਜ ਮੰਚ ਫਗਵਾੜਾ ਦੇ ਪ੍ਰਧਾਨ ਐਡਵੋਕੇਟ ਵਿਜੇ ਸ਼ਰਮਾ ਨੇ ਦ¤ਸਿਆ ਕਿ ਇਸ ਜਨਰਲ ਇਜਲਾਸ ਵਿਚ ਜਨਰਲ ਕੈਟੇਗਰੀ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਚੀਫ ਆਰਗਨਾਈਜਰ ਸ੍ਰੀ ਸ਼ਾਮ ਲਾਲ ਸ਼ਰਮਾ, ਸਾਬਕਾ ਮੈਂਬਰ ਪਾਰਲੀਮੈਂਟ ਕਮਲ ਚੌਧਰੀ ਅਤੇ ਐਸ.ਜੀ.ਪੀ.ਸੀ. ਦੇ ਸਾਬਕਾ ਮੈਂਬਰ ਜ¤ਥੇਦਾਰ ਵੀਰ ਸਿੰਘ ਤੋਂ ਇਲਾਵਾ ਹੋਰ ਬੁਲਾਰੇ ਵਿਸ਼ੇਸ਼ ਤੌਰ ਤੇ ਪੁ¤ਜ ਕੇ ਆਪਣੇ ਵਿਚਾਰ ਰ¤ਖਣਗੇ। ਉਹਨਾਂ ਦ¤ਸਿਆ ਕਿ ਇਸ ਜਨਰਲ ਇਜਲਾਸ ਦਾ ਮਕਸਦ ਦਲਿਤ ਜਾਂ ਕਿਸੇ ਹੋਰ ਸਮਾਜ ਦਾ ਵਿਰੋਧ ਕਰਨਾ ਨਹੀਂ ਸਗੋਂ ਸਮੂਹ ਸਿਆਸੀ ਧਿਰਾਂ ਨੂੰ ਇਹ ਚੇਤਾਵਨੀ ਦੇਣਾ ਕਿ ਜਨਰਲ ਸਮਾਜ ਨੂੰ ਅਣਦੇਖਿਆ ਕਰਕੇ ਉਹ ਆਪਣੀ ਹੋਂਦ ਨੂੰ ਬਰਕਰਾਰ ਨਹੀਂ ਰ¤ਖ ਸਕਦੇ ਅਤੇ ਨਾਲ ਹੀ ਉਹਨਾਂ ਸਿਆਸੀ ਆਗੂਆਂ ਅਤੇ ਸ਼ਰਾਰਤੀ ਅਨਸਰਾਂ ਦੀ ਗਿਰਫਤਾਰੀ ਦੀ ਮੰਗ ਨੂੰ ਪੁਰਜੋਰ ਢੰਗ ਨਾਲ ਰ¤ਖਣਾ ਹੈ ਜਿਹਨਾਂ ਦੀਆਂ ਮਾੜੀਆਂ ਕਾਰਗੁਜਾਰੀਆਂ ਦੇ ਚਲਦੇ ਪਿਛਲੇ ਡੇਢ ਮਹੀਨੇ ਤੋਂ ਸ਼ਹਿਰ ਵਿਚ ਭਾਰੀ ਤਨਾਅ ਬਣਿਆ ਹੋਇਆ ਹੈ। ਉਹਨਾਂ ਦ¤ਸਿਆ ਕਿ ਇਸ ਇਜਲਾਸ ਦੀਆਂ ਤਿਆਰੀਆਂ ਮੁਕ¤ਮਲ ਕਰ ਲਈਆਂ ਗਈਆਂ ਹਨ ਅਤੇ ਪੂਰੇ ਜਨਰਲ ਸਮਾਜ ਵਿਚ ਇਸ ਇਜਲਾਸ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਇਸ ਮੌਕੇ ਜਨਰਲ ਸਮਾਜ ਮੰਚ ਦੇ ਪੰਜਾਬ ਪ੍ਰਧਾਨ ਸ੍ਰ ਫਤਿਹ ਸਿੰਘ, ਸ੍ਰੀ ਅਸ਼ੋਕ ਸੇਠੀ, ਨਰੇਸ਼ ਭਾਰਦਵਾਜ, ਨਿਰਮਲ ਸਿੰਘ, ਐਡਵੋਕੇਟ ਕਸ਼ਮੀਰ ਸਿੰਘ ਮ¤ਲੀ, ਹਰਜਿੰਦਰ ਸਿੰਘ ਖਾਲਸਾ, ਅਸ਼ੋਕ ਗੁਪਤਾ ਅਤੇ ਸੁਦੇਸ਼ ਸ਼ਰਮਾ ਆਦਿ ਨੇ ਫਗਵਾੜਾ ਤੋਂ ਇਲਾਵਾ ਹੋਰ ਨੇੜਲੇ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਦੇ ਸਮੂਹ ਜਨਰਲ ਸਮਾਜ ਨੂੰ ਪੁਰਜੋਰ ਅਪੀਲ ਕੀਤੀ ਕਿ 16 ਮਈ ਨੂੰ ਦੁਪਿਹਰ 3 ਵਜੇ ਤੋਂ ਪਹਿਲਾਂ ਸਿਆਸੀ ਅਤੇ ਵਿਚਾਰਕ ਮਤਭੇਦਾਂ ਨੂੰ ਪਿ¤ਛੇ ਛ¤ਡ ਕੇ ਗੁਪਤਾ ਪੈਲੇਸ ਜੀ.ਟੀ. ਰੋਡ ਵਿਖੇ ਆਪਣੀ ਭਰਵੀਂ ਹਾਜਰੀ ਨੂੰ ਯਕੀਨੀ ਬਨਾਉਣ ਤਾਂ ਜੋ ਜਨਰਲ ਸਮਾਜ ਦੇ ਇਸ ਸੰਘਰਸ਼ ਨੂੰ ਸਫਲ ਬਣਾਇਆ ਜਾ ਸਕੇ।

Geef een reactie

Het e-mailadres wordt niet gepubliceerd. Vereiste velden zijn gemarkeerd met *