ਪਰਮਜੀਤ ਸਿੰਘ ਰਾਣਾ ਜੀ ਦਾ ਸਿਡਨੀ ਵਿਚ ਸਨਮਾਨ

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੁੱਖ ਸੇਵਾਦਾਰ, ਭਾਈ ਸਾਹਿਬ ਪਰਮਜੀਤ ਸਿੰਘ ਜੀ ਰਾਣਾ ਜੀ, ਇਹਨੀਂ ਦਿਨੀਂ ਪਰਵਾਰ ਸਮੇਤ ਨਿਜੀ ਦੌਰੇ ਤੇ ਆਸਟ੍ਰੇਲੀਆ ਆਏ ਹੋਏ ਹਨ । ਏਥੋਂ ਦੀਆਂ ਸਿੱਖ ਸੰਗਤਾਂ ਵੱਲੋਂ ਅਤੇ ਗੁਰਦੁਆਰਾ ਕਮੇਟੀਆਂ ਨੇ ਉਹਨਾਂ ਦੀਆਂ ਪੰਥ ਪ੍ਰਤੀ ਅਹਿਮ ਸੇਵਾਵਾਂ ਦੇ ਮੱਦੇਨਜਰ, ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਮੈਲਬਰਨ ਤੋਂ ਇਲਾਵਾ ਸਿਡਨੀ ਦੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਖੇ, ਗੁਰੂ ਘਰ ਦੀਆਂ ਕਮੇਟੀਆਂ ਅਤੇ ਸਮੂਹ ਸੰਗਤਾਂ ਨੇ ਭਾਈ ਸਾਹਿਬ ਜੀ ਦਾ, ਸਿਰੋਪਿਆਂ ਸਹਿਤ ਸਤਿਕਾਰ ਕੀਤਾ।
ਭਾਈ ਪਰਮਜੀਤ ਸਿੰਘ ਰਾਣਾ ਜੀ ਨੇ ਸੰਗਤਾਂ ਨਾਲ, ਪੰਥਕ ਵਿਚਾਰਾਂ ਦੀ ਸਾਂਝ ਪਾਈ ਤੇ ਨਾਲ਼ ਹੀ ਸਿੱਖ ਪੰਥ ਨੂੰ, ਦੇਸ ਤੇ ਪਰਦੇਸ ਵਿਚ ਦਰਪੇਸ਼ ਅਹਿਮ ਮਸਲਿਆਂ ਬਾਰੇ ਵੀ ਜਾਣਕਾਰੀ ਦੇ ਕੇ ਸੁਚੇਤ ਕੀਤਾ।
ਉਹਨਾਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖੀ ਦੇ ਪ੍ਰਚਾਰ ਵਾਸਤੇ ਕੀਤੇ ਜਾ ਰਹੇ ਉਪ੍ਰਾਲਿਆਂ ਬਾਰੇ ਵੀ ਸੰਗਤਾਂ ਨੂੰ ਜਾਣਕਾਰੀ ਦਿਤੀ।
ਅਕਾਲੀ ਆਗੂ, ਸ. ਕੰਵਲਜੀਤ ਸਿੰਘ ਸਿਧੂ, ਖਾਲਸਾ ਫੂਡ, ਸੈਵਨ ਹਿੱਲਜ਼ ਵਾਲਿਆਂ ਵੱਲੋਂ, ਰਾਣਾ ਜੀ ਦੇ ਸਨਮਾਨ ਹਿਤ ਰੱਖੇ ਗਏ ਰਾਤਰੀ ਭੋਜਨ ਸਮੇ, ਸਿਡਨੀ ਦੇ ਵਸਨੀਕ ਪੰਥਕ ਵਿਚਾਰਧਾਰਾ ਵਾਲੇ, ਮੁਖੀ ਸੱਜਣ ਇਕੱਤਰ ਹੋਏ। ਇਸ ਸੰਜੀਦਾ ਇਕੱਠ ਵਿਚ ਗੰਭੀਰ ਪੰਥਕ ਵਿਚਾਰਾਂ ਹੋਈਆਂ।
ਸਿਡਨੀ ਨਿਵਾਸੀ ਪੰਥਕ ਵਿਦਵਾਨ ਤੇ ਲੇਖਕ ਗਿ. ਸੰਤੋਖ ਸਿੰਘ ਜੀ, ਅਤੇ ਪ੍ਰਸਿਧ ਕੀਰਤਨੀਏ ਭਾਈ ਸਾਹਿਬ ਗੁਰਦੇਵ ਸਿੰਘ ਜੀ ਨੇ ਪਰਦੇਸਾਂ ਵਚ ਸਿੱਖ ਪ੍ਰਚਾਰਕਾਂ ਅਤੇ ਸੰਗਤਾਂ ਵਿਚ, ਗੁਰਮਤਿ ਪਰਚਾਰ ਨੂੰ ਲੈ ਕੇ, ਗਾਹੇ ਬਗਾਹੇ ਦੁਬਿਧਾ ਮਈ ਵਾਤਾਵਰਣ ਪੈਦਾ ਹੋ ਜਾਣ ਬਾਰੇ ਚਾੰ ਪਰਗਟ ਕੀਤੀ ਗਈ। ਇਸ ਦੇ ਉਤਰ ਵਿਚ ਰਾਣਾ ਜੀ ਨੇ ਇਹਨਾਂ ਨੂੰ ਮੰਦਭਾਗੀਆਂ ਆਖਿਆ ਤੇ ਮੱਤਭੇਦਾਂ ਨੂੰ ਉਛਾਲ਼ ਕੇ ਝਗੜੇ ਪੈਦਾ ਕਰਨ ਤੋਂ ਸੰਕੋਚ ਰੱਖਣ ਦੀ ਸਲਾਹ ਦਿਤੀ।
ਭਾਈ ਪਰਮਜੀਤ ਸਿੰਘ ਰਾਣਾ ਜੀ ਨੇ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਤ, ਭਾਈ ਜੱਸਾ ਸਿੰਘ ਆਹਲੂਵਾਲੀਆ ਅਤੇ ਬਾਬਾ ਬੰਦਾ ਸੰਗ ਬਹਾਦਰ ਦੀਆਂ ਜੀਵਨੀਆਂ ਕਿਤਾਬਾਂ ਹਾਜਰਾਂ ਵਿਚ ਵੰਡੀਆਂ। ਇਸ ਸਮੇ ਦਿੱਲੀ ਕਮੇਟੀ ਵੱਲੋਂ ਹੀ ਤਿਆਰ ਕੀਤੇ ਗਏ, ਸ. ਜੱਸਾ ਸਿੰਘ ਆਹਲੂਵਾਲੀਆ ਜੀ ਦੀ ਫੋਟੋ ਵਾਲੇ ਮੋਮੈਂਟੋ ਵੀ ਮੁਖੀ ਸਿੰਘਾਂ ਨੂੰ ਸਨਮਾਨ ਵਜੋਂ ਭੇਟਾ ਕੀਤੇ।
ਗਿਆਨੀ ਸੰਤੋਖ ਸਿੰਘ ਜੀ ਨੇ ਆਪਣੀਆਂ ਤਿੰਨ ਕਿਤਾਬਾਂ, ਸੱਚੇ ਦਾ ਸੱਚਾ ਢੋਆ, ਜਿੰਨੇ ਮੂੰਹ ਓਨੀਆਂ ਗੱਲਾਂ ਅਤੇ ਕੁਝ ਹੋਰ ਬਾਤਾਂ ਗਿਆਨੀ ਸੰਤੋਖ ਸਿੰਘ ਦੀਆਂ, ਭਾਈ ਪਰਮਜੀਤ ਸਿੰਘ ਰਾਣਾ ਜੀ ਨੂੰ ਭੇਟਾ ਕੀਤੀਆਂ।
ਇਸ ਤੋਂ ਇਲਾਵਾ ਇਸ ਸਮੇ ਪੰਥਕ ਵਿਚਾਰਧਾਰਾ ਨੂੰ ਪ੍ਰਣਾਏ ਸ. ਗਗਨਪ੍ਰੀਤ ਸਿੰਘ, ਸ. ਸੁਖਬੀਰ ਸਿੰਘ ਗਰੇਵਾਲ, ਭਾਈ ਇੰਦਰਜੀਤ ਸਿੰਘ, ਸ. ਰਾਜਮਹਿੰਦਰ ਸਿੰਘ ਮੰਡ, ਸ. ਸੰਤੋਖ ਸਿੰਘ ਮਿਨਹਾਸ, ਹਰਜੀਤ ਸਿੰਘ ਸੱਲਣ, ਭਾਈ ਰਾਜਵੰਤ ਸਿੰਘ, ਭਾਈ ਗੁਰਜਿੰਦਰਪਾਲ ਸਿੰਘ, ਭਾਈ ਉਪਕਾਰ ਸਿੰਘ, ਭਾਈ ਪਦਮਦੀਪ ਸਿੰਘ, ਸ. ਮਨਦੀਪ ਸਿੰਘ ਰਿਆਤ, ਸ. ਦਰਸ਼ਨ ਸਿੰਘ ਮੋਂਗੀਆ, ਸ. ਗੁਰਦੇਵ ਸਿੰਘ ਗਿੱਲ, ਭਾਈ ਜਸਵਿੰਦਰ ਸਿੰਘ ਖਾਲਸਾ, ਸ. ਲਵਇੰਦਰਪ੍ਰੀਤ ਸਿੰਘ, ਸ. ਰੁਪਿੰਦਰ ਸਿੰਘ ਮਿੰਟਾ, ਬੀਬੀ ਗੁਰਜੀਤ ਕੌਰ, ਬੀਬੀ ਪਰਮਜੀਤ ਕੌਰ ਆਦਿ ਹਾਜ਼ਰ ਸਨ ।
ਸਮਾਗਮ ਦੇ ਅੰਤ ਤੇ, ਸ. ਕੰਵਲਜੀਤ ਸਿੰਘ ਸਿੱਧੂ ਵੱਲੋਂ, ਖਾਲਸਾ ਫੂਡਜ਼ ਵਿਖੇ ਪਹੁੰਚਣ ਸਮੇ, ਰਾਣਾ ਪਰਮਜੀਤ ਸਿੰਘ ਜੀ ਨੂੰ “ਜੀਓ ਆਇਆਂ ਨੂੰ” ਆਖਿਆ ਗਿਆ ਤੇ ਦਸਤਾਰ ਭੇਂਟ ਕੀਤੀ ਗਈ।
ਸਿਧੂ ਜੀ ਵੱਲੋਂ ਸਾਰੇ ਆਏ ਪੰਥਕਸੋਚ ਵਾਲੇ ਸੱਜਣਾਂ ਦਾ ਵੀ ਧੰਨਵਾਦ ਕੀਤਾ ਗਿਆ।
ਮੀਡੀਆ ਵਾਸਤੇ ਖ਼ਾਸ ਕਰਵਿੰਗ ਲਈ ਪਹੁੰਚੇ ਅਦਾਰਾ ਅਜੀਤ ਤੋਂ, ਸ. ਹਰਕੀਰਤ ਸਿੰਘ ਸੰਧਰ ਅਤੇ ਪ੍ਰਾਈਮ ਏਸ਼ੀਆ ਟੀ.ਵੀ. ਤੋਂ, ਸ. ਜਸਵਿੰਦਰ ਸਿੰਘ ਬਿੱਟਾ ਦਾ ਵੀ ਰਾਣਾ ਜੀ ਨੇ ਖ਼ਾਸ ਸਨਮਾਨ ਤੇ ਧੰਨਵਾਦ ਕੀਤਾ ।

Geef een reactie

Het e-mailadres wordt niet gepubliceerd. Vereiste velden zijn gemarkeerd met *