ਖਾਲਸੇ ਦੇ ਪ੍ਰਗਟ ਦਿਹਾੜੇ ਦੀ ਖੁਸ਼ੀ ਵਿਚ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਚ ਮਹਾਨ ਨਗਰ ਕੀਰਤਨ

ਬੈਲਜੀਅਮ 16 ਮਈ (ਹਰਚਰਨ ਸਿੰਘ ਢਿੱਲੋਂ) ਇਸੇ ਹਫਤੇ ਆ ਰਹੇ ਸ਼ਨੀਚਰਵਾਰ 19 ਮਈ ਨੂੰ ਖਾਲਸੇ ਦੇ ਪ੍ਰਗਟ ਦਿਹਾੜੇ ਦੀ ਖੁਸ਼ੀ ਵਿਚ ਮਹਾਨ ਨਗਰ ਕੀਰਤਨ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਦੇ ਪ੍ਰਬੰਧਿਕ ਸੇਵਾਦਾਰਾਂ ਅਤੇ ਸਾਰੀ ਸੰਗਤ ਮਿਲਕੇ ਸਜਾ ਰਹੇ ਹਨ, ਗੈਂਟ ਸ਼ਹਿਰ ਸੈਂਟਰ ਵਿਚ ਪ੍ਰਸ਼ਾਸ਼ਨ ਵਲੋ ਹਮੇਸ਼ਾ ਸ਼ਨੀਚਰਵਾਰ ਨੂੰ ਹੀ ਪ੍ਰਮਿਸ਼ਨ ਮਿਲਦੀ ਹੈ ਸਾਰਿਆ ਦੀ ਸਹਿਮਤੀ ਨਾਲ ਹਰ ਸਾਲ ਸ਼ਨੀਚਰਵਾਰ ਨੂੰ ਹੀ ਮਹਾਨ ਨਗਰ ਕੀਰਤਨ ਸਜਾਇਆ ਜਾਂਦਾ ਹੈ, ਗੁਰਦੁਆਰਾ ਪ੍ਰਬੰਧਿਕ ਸੇਵਾਦਾਰਾਂ ਦਾ ਕਹਿਣਾ ਹੈ ਸਾਰੀਆਂ ਤਿਆਰੀਆਂ ਸਾਰੇ ਪ੍ਰਬੰਧਿਕ ਹੋ ਚੁੱਕੇ ਹਨ ਮੌਸਮ ਵਿਭਾਗ ਵੀ ਸਾਫ ਮੌਸਮ ਦਾ ਹਾਲ ਦੱਸ ਰਹੇ ਹਨ, ਬੈਲਜੀਅਮ ਵਿਚ ਟਰੇਨਾ ਅਤੇ ਬੱਸਾ ਟਰਾਮਾਂ ਦੀ ਲਗਾਤਾਰ ਹੜਤਾਲ ਚੱਲ ਰਹੀ ਹੈ , ਫਿਰ ਵੀ ਕੁਝ ਵਕਫੇ ਬਾਅਦ ਪਬਲਿਕ ਟਰਾਸਪੋਰਟ ਚਲਦੀ ਹੈ, ਸੰਗਤਾਂ ਆਪਣੇ ਸਫਰ ਦਾ ਧਿਆਨ ਜਰੂਰ ਰੱਖਣ, ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਤੋ ਦਿਨ ਦੇ ਪੂਰੇ ਬਾਰਾਂ ਵਜੇ ਨਗਰ ਕੀਰਤਨ ਚਾਲੇ ਪਾਵੇਗਾ, ਗੈਂਟ ਸ਼ਹਿਰ ਦੇ ਸੈਂਟਰ ਵਿਚ ਪਹੂੰਚ ਕੇ ਕਈ ਤਰਾਂ ਦੇ ਖਾਣ ਪੀਣ ਅਤੇ ਲੰਗਰ ਦੇ ਪ੍ਰਬੰਧ ਹੋਣਗੇ, ਸ਼ਹਿਰ ਦਾ ਲੋਕਲ ਮੇਅਰ ਅਤੇ ਕਲਚਰਲ ਆਫਿਸਰ ਸੈਂਟਰ ਗੈਂਟ ਵਿਚ ਪਹੂੰਚ ਕੇ ਸੰਗਤ ਨਾਲ ਵਿਚਾਰ ਸਾਂਝੇ ਕਰਨਗੇ, ਮੀਰੀ ਪੀਰੀ ਗਤਕਾ ਅਖਾੜਾ ਪੈਰਿਸ ਫਰਾਸ ਤੋ ਸ਼ਪੈਸ਼ਲ ਯੋਗਦਾਨ ਪਾਉਣ ਲਈ ਪਹੂੰਚ ਰਹੇ ਹਨ, ਪ੍ਰਬੰਧਿਕਾਂ ਵਲੋ ਬੇਨਤੀ ਹੈ ਕਿ ਸਾਰੀ ਸੰਗਤ ਗੁਰੂ ਸਾਹਿਬ ਜੀ ਦੀ ਪਾਲਕੀ ਸਾਹਿਬ ਜੀ ਦੇ ਪਿਛੇ ਪਿਛੇ ਗੁਰੂ ਜੱਸ ਗਾਇਣ ਕਰਦੇ ਹੋਏ ਅਨੁਸ਼ਾਸਨ ਬਨਾ ਕੇ ਚਲੀਏ, ਆਪਾ ਸਾਰਿਆਂ ਨੂੰ ਤਾਂ ਪਤਾ ਹੀ ਹੈ ਪਰ ਜਿਹਨਾ ਗੈਰ ਪੰਜਾਬੀ ਲੋਕਾਂ ਨੂੰ ਅਸਾ ਆਪਣੇ ਕਲਚਰਲ ਧਰਮ ਬਾਰੇ ਦੱਸਣਾ- ਵਿਖਾਵਾ ਕਰਨਾ ਹੈ ਉਹਨਾ ਨੂੰ ਆਪਣੀ ਚੰਗੀ ਦਿੱਖ -ਚੰਗਾ ਆਚਰਣ ਦਿਖਾਉਣ ਦੀ ਕੋਸ਼ਿਸ਼ ਕਰੀਏ, ਪ੍ਰਬੰਧਿਕ ਸੇਵਾਦਾਰਾਂ ਵਲੋ ਸਾਰੀ ਸੰਗਤ ਧਾਰਮਿਕ ਅਤੇ ਰਾਜਨਿਕ ਜਥੈਬੰਦੀਆਂ -ਕਲਚਰਲ ਅਤੇ ਕਬੱਡੀ ਕਲੱਬਾਂ ਅਤੇ ਸਾਰੇ ਗੁਰੂ ਘਰਾਂ ਦੀ ਪ੍ਰਬੰਧਿਕ ਕਮੇਟੀਆਂ ਅਤੇ ਸੰਗਤਾਂ ਨੂੰ ਇਸ ਮਹਾਨ ਨਗਰ ਕੀਰਤਨ ਤੇ ਪਹੂੰਚਣ ਦੀ ਬੇਨਤੀ ਕੀਤੀ ਜਾਂਦੀ ਹੈ, ਸੈਂਟਰ ਗੈਂਟ ਤੋ 4 ਵਜੈ ਦੁਪਿਹਰੋ ਬਾਅਦ ਨਗਰ ਕੀਰਤਨ ਗੁਰੂ ਘਰ ਗੈਂਟ ਨੂੰ ਵਾਪਸ ਚਾਲੇ ਪਾਵੇਗਾ, ਹਰ ਗੁਰੂ ਘਰ ਦਾ ਪ੍ਰਬੰਧ ਅਤੇ ਗੁਰੂ ਘਰ ਦਾ ਹਰ ਕਾਰਜ ਸਾਰੀ ਸੰਗਤ ਦੇ ਸਹਿਯੋਗ ਨਾਲ ਸੰਪੂਰਨ ਹੂੰਦਾ ਹੈ ਸੋ ਆਪ ਸਭ ਸੰਗਤਾਂ ਦੇ ਇਸ ਮਹਾਨ ਨਗਰ ਕੀਰਤਨ ਵਿਚ ਖਾਸ ਸਹਿਯੋਗ ਦੀ ਜਰੂਰਤ ਹੈ,ਇਸ ਮਹਾਨ ਨਗਰ ਕੀਰਤਨ ਦੀ ਕਵਰੇਜ ਮੀਡੀਆਂ ਪੰਜਾਬ-ਯੂਰਪ ਸਮਾਚਾਰ ਅਤੇ ਕੇ ਟੀਵੀ ਯੂ ਕੇ ਵਲੋ ਹੋਵੇਗੀ।

Geef een reactie

Het e-mailadres wordt niet gepubliceerd. Vereiste velden zijn gemarkeerd met *