ਗੁ¤ਗਾ ਜਾਹਰ ਪੀਰ ਜੀ ਦੇ ਦਰਬਾਰ ਪਿੰਡ ਵਰਿਆਹਾਂ ਤਹਿਸੀਲ ਫਗਵਾੜਾ ਵਿਖੇ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ

ਫਗਵਾੜਾ 17 ਮਈ (ਅਸ਼ੋਕ ਸ਼ਰਮਾ) ਗੁ¤ਗਾ ਜਾਹਰ ਪੀਰ ਜੀ ਦੇ ਦਰਬਾਰ ਪਿੰਡ ਵਰਿਆਹਾਂ ਤਹਿਸੀਲ ਫਗਵਾੜਾ ਵਿਖੇ ਸਲਾਨਾ ਜੋੜ ਮੇਲਾ ਮੁ¤ਖ ਸੇਵਾਦਾਰ ਬੀਬੀ ਹਰਬੰਸ ਕੌਰ, ਰਾਮ ਲਾਲ, ਬਲਦੇਵ ਸਿੰਘ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਵੇਰੇ 10 ਵਜੇ ਝੰਡੇ, ਚਰਾਗ਼ ਅਤੇ ਚਾਦਰ ਦੀ ਰਸਮ ਸਾਂਝੇ ਤੌਰ ਤੇ ਨਿਭਾਈ ਗਈ। ਇਸ ਮੌਕੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਬੀਬੀ ਹਰਬੰਸ ਕੌਰ ਨੇ ਸਮੂਹ ਸੰਗਤਾਂ ਨੂੰ ਸਲਾਨਾ ਜੋੜ ਮੇਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਗੁਰੂਆਂ ਪੀਰਾਂ ਫਕੀਰਾਂ ਦੇ ਦਰਸਾਏ ਮਾਰਗ ਤੇ ਚ¤ਲਣਾ ਚਾਹੀਦਾ ਹੈ। ਇਸ ਮੌਕੇ ਪ੍ਰਸਿ¤ਧ ਨ¤ਕਾਲ ਤੇ ਕ¤ਵਾਲ ਪਾਰਟੀਆਂ ਨੇ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਬੀਬੀ ਹਰਬੰਸ ਕੌਰ, ਰਾਮ ਲਾਲ, ਸੁ¤ਚਾ ਸਿੰਘ ਅਤੇ ਜੋਗਾ ਸਿੰਘ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਪ੍ਰਮੁ¤ਖ ਸ਼ਖਸੀਅਤਾਂ ਨੂੰ ਸਿਰੋਪੇ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਸਰਪੰਚ ਗੁਰਦੀਪ ਸਿੰਘ ਘੁੰਮਣ, ਮੈਂਬਰ ਪੰਚਾਇਤ ਜਸਬੀਰ ਕੌਰ, ਗੁਰਵਿੰਦਰ ਕੌਰ ਤੋਂ ਇਲਾਵਾ ਰਾਮਜੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਵ¤ਡੀ ਗਿਣਤੀ ਵਿਚ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *