ਦਰਬਾਰ ਬਾਬਾ ਲ¤ਖਦਾਤਾ ਜੀ ਪਿੰਡ ਅਕਾਲਗੜ• ਵਿਖੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਨਾਲ ਕਰਵਾਇਆ

ਫਗਵਾੜਾ 17 ਮਈ (ਅਸ਼ੋਕ ਸ਼ਰਮਾ) ਦਰਬਾਰ ਬਾਬਾ ਲ¤ਖਦਾਤਾ ਜੀ ਪਿੰਡ ਅਕਾਲਗੜ• ਵਿਖੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਨਾਲ ਕਰਵਾਇਆ ਗਿਆ। ਸਵੇਰੇ 10 ਵਜੇ ਝੰਡੇ, ਚਾਦਰ ਅਤੇ ਚਰਾਗ਼ ਦੀ ਰਸਮ ਉਪਰੰਤ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ। ਪ੍ਰਬੰਧਕਾਂ ਵਲੋਂ ਆਈਆਂ ਹੋਈਆਂ ਸੰਗਤਾਂ ਨੂੰ ਸਲਾਨਾ ਜੋੜ ਮੇਲੇ ਦੀ ਵਧਾਈ ਦਿ¤ਤੀ ਗਈ ਅਤੇ ਸਮੂਹ ਸੰਗਤਾਂ ਨੂੰ ਗੁਰੂਆਂ, ਪੀਰਾਂ ਦੇ ਦਰਸਾਏ ਮਾਰਗ ਤੇ ਚ¤ਲਣ ਲਈ ਪ੍ਰੇਰਿਆ। ਇਸ ਮੋਕੇ ਨੌਜਵਾਨਾਂ ਵਲੋਂ ਠੰਡੇ ਮਿ¤ਠੇ ਜਲ ਦੀ ਸੇਵਾ ਤਨਦੇਹੀ ਨਾਲ ਨਿਭਾਈ ਗਈ। ਗੁਰੂ ਘਰ ਕਾ ਲੰਗਰ ਅਤੇ ਚਾਹ ਪਕੌੜੇ ਦੀ ਸੇਵਾ ਅਟੁ¤ਟ ਵਰਤਾਈ ਗਈ। ਮੇਲੇ ਦੌਰਾਨ ਇਲਾਕੇ ਦੀਆਂ ਸੰਗਤਾਂ ਨੇ ਵ¤ਡੀ ਗਿਣਤੀ ਵਿਚ ਦਾਤਾ ਜੀ ਦੇ ਦਰਬਾਰ ਵਿਚ ਨਤਮਸਤਕ ਹੋ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੋਕੇ ਨਛ¤ਤਰ ਸਿੰਘ, ਜਸਵੰਤ ਸਿੰਘ ਸਾਬਕਾ ਫੌਜੀ, ਕੁਲਵੰਤ ਸਿੰਘ, ਸਤਨਾਮ ਸਿੰਘ ਸਰਪੰਚ, ਸਰਵਣ ਸਿੰਘ, ਹਰਪ੍ਰੀਤ ਸਿੰਘ, ਪਿਆਰਾ ਸਿੰਘ, ਬਲਵੀਰ ਸਿੰਘ, ਗੁਰਪ੍ਰੀਤ ਸਿੰਘ, ਪ੍ਰਕਾਸ਼ ਰਾਮ, ਸ਼ੇਰਾ, ਸ਼ੀਤਲ ਸਿੰਘ, ਦੀਦਾਰ ਸਿੰਘ, ਜੀਤ ਸਿੰਘ, ਅਵਤਾਰ ਸਿੰਘ ਤਾਰੀ, ਮਨੀ, ਬਲਵੀਰ ਸਿੰਘ, ਇੰਦਰਜੀਤ ਸਿੰਘ ਆਦਿ ਵੀ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *