ਦਰਬਾਰ ਬਾਬਾ ਮੰਗੂ ਸ਼ਾਹ ਜੀ ਪਿੰਡ ਸਾਹਨੀ ਤਹਿਸੀਲ ਫਗਵਾੜਾ ਵਿਖੇ ਸਲਾਨਾ ਉਰਸ ਮੇਲਾ 2 ਅਤੇ 3 ਜੂਨ ਨੂੰ

ਫਗਵਾੜਾ 17 ਮਈ (ਅਸ਼ੋਕ ਸ਼ਰਮਾ) ਦਰਬਾਰ ਬਾਬਾ ਮੰਗੂ ਸ਼ਾਹ ਜੀ ਪਿੰਡ ਸਾਹਨੀ ਤਹਿਸੀਲ ਫਗਵਾੜਾ ਵਿਖੇ ਸਲਾਨਾ ਉਰਸ ਮੇਲਾ 2 ਅਤੇ 3 ਜੂਨ ਨੂੰ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਅਤੇ ਦੇਸ਼ ਵਿਦੇਸ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਉਣ ਸਬੰਧੀ ਇਕ ਮੀਟਿੰਗ ਦਾ ਆਯੋਜਨ ਦਰਬਾਰ ਦੇ ਗ¤ਦੀ ਨਸ਼ੀਨ ਸਾਂਈ ਕਰਨੈਲ ਸ਼ਾਹ ਜੀ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ 2 ਅਤੇ 3 ਜੂਨ ਨੂੰ ਕਰਵਾਏ ਜਾ ਰਹੇ ਸਲਾਨਾ ਉਰਸ ਮੇਲੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਸਾਂਈ ਕਰਨੈਲ ਸ਼ਾਹ ਨੇ ਦ¤ਸਿਆ ਕਿ 2 ਜੂਨ ਨੂੰ ਸਵੇਰੇ 10 ਵਜੇ ਝੰਡੇ ਦੀ ਰਸਮ ਨਿਭਾਈ ਜਾਵੇਗੀ। ਦੁਪਿਹਰ ਨੂੰ ਚਾਦਰ ਅਤੇ ਚਰਾਗ਼ ਦੀ ਰਸਮ ਨਿਭਾਈ ਜਾਵੇਗੀ। ਰਾਤ ਨੂੰ ਮਹਿਫਿਲ-ਏ-ਕਵਾਲ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿਚ ਪੰਜਾਬ ਦੇ ਪ੍ਰਸਿ¤ਧ ਕਵਾਲ ਆਪਣੇ ਫਨ ਦਾ ਮੁਜਾਹਰਾ ਕਰਨਗੇ। ਰਾਤ ਨੂੰ 9 ਵਜੇ ਮਹਿੰਦੀ ਦੀ ਰਸਮ ਨਿਭਾਈ ਜਾਵੇਗੀ। 3 ਜੂਨ ਨੂੰ ਸਵੇਰੇ 11 ਵਜੇ ਸ¤ਭਿਆਚਾਰਕ ਸਟੇਜ ਸਜਾਈ ਜਾਵੇਗੀ ਜਿਸ ਵਿਚ ਪੰਜਾਬ ਦੇ ਪ੍ਰਸਿ¤ਧ ਗਾਇਕ ਕਲਾਕਾਰ ਭਰਵੀਂ ਹਾਜਰੀ ਲਗਵਾਉਣਗੇ। ਸ਼ਾਮ 5 ਵਜੇਂ ਛਿੰਜ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿਚ ਪੰਜਾਬ ਦੇ ਨਾਮਵਰ ਪਹਿਲਵਾਨ ਆਪਣੀ ਜੋਰ ਅਜਮਾਇਸ਼ ਕਰਨਗੇ। ਰਾਤ ਨੂੰ ਮਹਿਫਿਲ-ਏ-ਕਵਾਲ ਸਜਾਈ ਜਾਵੇਗੀ। ਉਰਸ ਮੇਲੇ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *