ਬਲਾਕ ਫਗਵਾੜਾ ਦੇ ਸਰਪੰਚਾਂ ਨੂੰ ਪਿਛਲੇ ਚਾਰ ਸਾਲ ਤੋਂ ਮਾਣ ਭ¤ਤਾ ਨਾ ਮਿਲਣ ਨਾਲ ਨਿਰਾਸ਼ਾ ਅਤੇ ਰੋਸ ਪਾਇਆ ਜਾ ਰਿਹਾ ਹੈ

ਫਗਵਾੜਾ 17 ਮਈ (ਅਸ਼ੋਕ ਸ਼ਰਮਾ) ਬਲਾਕ ਫਗਵਾੜਾ ਦੇ ਸਰਪੰਚਾਂ ਨੂੰ ਪਿਛਲੇ ਚਾਰ ਸਾਲ ਤੋਂ ਮਾਣ ਭ¤ਤਾ ਨਾ ਮਿਲਣ ਨਾਲ ਨਿਰਾਸ਼ਾ ਅਤੇ ਰੋਸ ਪਾਇਆ ਜਾ ਰਿਹਾ ਹੈ। ਗ¤ਲਬਾਤ ਕਰਦਿਆਂ ਸਰਪੰਚ ਜਸਬੀਰ ਕੁਮਾਰ ਖਲਵਾੜਾ, ਪ੍ਰੀਤਮ ਦਾਸ ਸਰਪੰਚ ਬੋਹਾਨੀ, ਗੁਰਚਰਨ ਸਿੰਘ ਸਰਪੰਚ ਸੰਗਤਪੁਰ, ਬਲਜਿੰਦਰ ਸਿੰਘ ਸਰਪੰਚ ਫਤਿਹਗੜ•, ਸੁਰਿੰਦਰ ਕੁਮਾਰ ਸਰਪੰਚ ਕਾਂਸ਼ੀ ਨਗਰ, ਬੀਬੀ ਪ੍ਰੋਮਿਲਾ ਦੇਵੀ ਸਰਪੰਚ ਨੰਗਲ ਸਪਰੋੜ, ਨਰਿੰਦਰ ਕੁਮਾਰ ਸਰਪੰਚ ਗੁਲਾਬਗੜ•, ਸਰਪੰਚ ਸਤਨਾਮ ਸਿੰਘ, ਸਰਪੰਚ ਸੁਰਜੀਤ ਰਾਮ, ਸਰਪੰਚ ਹਰਵਿੰਦਰ ਸਿੰਘ, ਬੀਬੀ ਰਸ਼ਪਾਲ ਕੌਰ ਸਰਪੰਚ, ਮੋਹਨ ਲਾਲ ਸਰਪੰਚ, ਬੀਬੀ ਰੇਸ਼ਮਾ ਰਾਣੀ, ਮਹਿੰਦਰ ਸਿੰਘ ਸਰਪੰਚ, ਵਿਜੇ ਕੁਮਾਰ ਸਰਪੰਚ, ਓਮ ਪ੍ਰਕਾਸ਼ ਸਰਪੰਚ ਆਦਿ ਨੇ ਦ¤ਸਿਆ ਕਿ ਪਿੰਡਾਂ ਵਿਚ ਕੋਈ ਵੀ ਸਰਕਾਰੀ ਕਾਰਜ ਜਾਂ ਸਮਾਗਮ ਕਰਨ ਸਮੇਂ ਉਹ ਆਪਣੀ ਜੇਬ ਵਿਚੋਂ ਪੈਸੇ ਖਰਚ ਕਰਦੇ ਹਨ ਲੇਕਿਨ ਸਰਕਾਰ ਨੇ ਸਿਰਫ 1200 ਰੁਪਏ ਦਾ ਮਾਮੂਲੀ ਜਿਹਾ ਮਾਣ ਭ¤ਤਾ ਲਗਾਇਆ ਹੋਇਆ ਹੈ। ਨਿਰਾਸ਼ ਕਰਨ ਵਾਲੀ ਗ¤ਲ ਇਹ ਹੈ ਕਿ ਪਿਛਲੇ ਚਾਰ ਸਾਲ ਤੋਂ ਇਹ ਮਾਮੂਲੀ ਭ¤ਤਾ ਵੀ ਸਰਕਾਰ ਨੇ ਅਦਾ ਨਹੀਂ ਕੀਤਾ ਹੈ। ਉਹਨਾਂ ਮੰਗ ਕੀਤੀ ਕਿ ਸਰਪੰਚਾਂ ਨੂੰ ਪਹਿਲਾਂ ਤਾਂ ਮਾਣ ਭ¤ਤੇ ਦੀ ਰਕਮ ਵਧਾ ਕੇ ਘ¤ਟ ਤੋਂ ਘ¤ਟ 10 ਹਜਾਰ ਰੁਪਏ ਮਹੀਨਾ ਕੀਤੀ ਜਾਵੇ ਅਤੇ ਇਸ ਮੁਤਾਬਕ ਹੀ ਪਿਛਲੇ 4 ਸਾਲ ਦਾ ਮਾਣ ਭ¤ਤਾ ਤੁਰੰਤ ਜਾਰੀ ਕੀਤਾ ਜਾਵੇ ਤਾਂ ਜੋ ਸਰਪੰਚ ਆਪਣੀ ਡਿਉਟੀ ਨੂੰ ਚੰਗੀ ਤਰ•ਾਂ ਨਿਭਾ ਸਕਣ। ਉਹਨਾਂ ਇਹ ਰੋਸ ਵੀ ਪ੍ਰਗਟਾਇਆ ਕਿ ਜਦੋਂ ਵਿਧਾਇਕਾਂ ਜਾਂ ਮੈਂਬਰ ਪਾਰਲੀਮੈਂਟਾਂ ਨੇ ਆਪਣਾ ਭ¤ਤਾ ਵਧਾਉਣਾ ਹੁੰਦਾ ਹੈ ਤਾਂ ਜਰਾ ਵੀ ਦੇਰ ਨਹੀਂ ਕਰਦੇ ਜਦਕਿ ਸਰਪੰਚ ਵੀ ਜਨਤਾ ਦੇ ਹੀ ਚੁਣੇ ਹੋਏ ਨੁਮਾਇੰਦੇ ਹਨ ਅਤੇ ਲੋਕ ਉਹਨਾਂ ਤੋਂ ਹਰ ਕੰਮ ਵਿਚ ਸਹਿਯੋਗ ਦੀ ਉਮੀਦ ਰ¤ਖਦੇ ਹਨ ਪਰ ਸਰਕਾਰਾਂ ਵਲੋਂ ਸਰਪੰਚਾਂ ਦਾ ਜੋ ਸ਼ੋਸ਼ਣ ਕੀਤਾ ਜਾ ਰਿਹਾ ਹੈ ਉਹ ਸਹਿਣਯੋਗ ਨਹੀਂ ਹੈ ਇਸ ਲਈ ਜੇਕਰ ਸਰਕਾਰ ਨੇ ਗੰਭੀਰਤਾ ਨਾਲ ਉਹਨਾਂ ਦੀ ਮੰਗ ਪ੍ਰਤੀ ਸਕਾਰਾਤਮਕ ਰਵ¤ਈਆ ਦਿਖਾਉਣ ਤੋਂ ਗੁਰੇਜ ਕੀਤਾ ਤਾਂ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

Geef een reactie

Het e-mailadres wordt niet gepubliceerd. Vereiste velden zijn gemarkeerd met *