ਪਿੰਡ ਜਗਜੀਤਪੁਰ ਅਤੇ ਪ੍ਰੇਮਪੁਰ ਦੇ ਨਜਦੀਕ ਜੰਗਲ ਨੂੰ ਅਚਾਨਕ ਲ¤ਗੀ ਅ¤ਗ

ਫਗਵਾੜਾ 17 ਮਈ (ਅਸ਼ੋਕ ਸ਼ਰਮਾ) ਪਿੰਡ ਜਗਜੀਤਪੁਰ ਅਤੇ ਪ੍ਰੇਮਪੁਰ ਦੇ ਨਜਦੀਕ ਜੰਗਲ ਨੂੰ ਅਚਾਨਕ ਲ¤ਗੀ ਅ¤ਗ ਤੇ ਸਮਾਂ ਰਹਿੰਦੇ ਕਾਬੂ ਪਾ ਲਏ ਜਾਣ ਨਾਲ ਜੰਗਲਾਤ ਮਹਿਕਮੇ ਦੇ ਦਰਖਤਾਂ ਦਾ ਭਾਰੀ ਨੁਕਸਾਨ ਤੋਂ ਬਚਾਅ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹਰਭਜਨ ਸਿੰਘ ਗਾਰਡ ਸਮੇਤ ਜੰਗਲਾਤ ਮਹਿਕਮੇ ਦੇ ਕਰਮਚਾਰੀ ਬੂਟੇ ਲਗਾ ਰਹੇ ਸਨ ਤਾਂ ਅਚਾਨਕ ਅ¤ਗ ਲ¤ਗੀ ਦੇਖੀ। ਅ¤ਗ ਲ¤ਗਣ ਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ ਪਰ ਇਹ ਅ¤ਗ ਸਪਾਰਕਿੰਗ ਨਾਲ ਲ¤ਗੀ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਅ¤ਜ ਚਲ ਰਹੀ ਤੇਜ ਹਵਾ ਨਾਲ ਇਹ ਅ¤ਗ ਫੈਲ ਕੇ ਵ¤ਡਾ ਨੁਕਸਾਨ ਕਰਦੀ ਇਸ ਤੋਂ ਪਹਿਲਾਂ ਹੀ ਫਾਇਹ ਬਿਰਗੇਡ ਮਹਿਕਮਾ ਹਰਕਤ ਵਿਚ ਆ ਗਿਆ ਅਤੇ ਸਮਾਂ ਰਹਿੰਦੇ ਅ¤ਗ ਤੇ ਕਾਬੂ ਪਾ ਲਿਆ ਗਿਆ। ਚਸ਼ਮਦੀਦਾਂ ਅਨੁਸਾਰ ਜੇਕਰ ਸਮਾਂ ਰਹਿੰਦੇ ਅ¤ਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਨਾ ਸਿਰਫ ਜੰਗਲਾਤ ਮਹਿਕਮੇ ਦੀ ਲ¤ਖਾਂ ਰੁਪਏ ਦੀ ਲ¤ਕੜ ਨੁਕਸਾਨੀ ਜਾਂਦੀ ਬਲਕਿ ਵ¤ਡੇ ਪ¤ਧਰ ਤੇ ਜਾਨ-ਮਾਲ ਦਾ ਨੁਕਸਾਨ ਹੋ ਸਕਦਾ ਸੀ।

Geef een reactie

Het e-mailadres wordt niet gepubliceerd. Vereiste velden zijn gemarkeerd met *