ਡਿਵਾਈਨ ਸਕੂਲ ਦੀ ਵਿਦਿਆਰਥਣ ਸ਼ਰਧਾ ਦੁ¤ਗਲ ਨੇ ਅਰਥ ਸ਼ਾਸਤਰ ਵਿਸ਼ੇ ’ਚ ਹਾਸਲ ਕੀਤੇ 97% ਅੰਕ

ਫਗਵਾੜਾ 28 ਮਈ (ਚੇਤਨ ਸ਼ਰਮਾ) ਡਿਵਾਈਨ ਪਬਲਿਕ ਸਕੂਲ ਦੀ ਕਾਮਰਸ ਗਰੁ¤ਪ ਦੀ ਵਿਦਿਆਰਥਣ ਸ਼ਰਧਾ ਦੁ¤ਗਲ ਨੇ ਬਾਰਵੀਂ ਕਲਾਸ ਦੀ ਸੀ.ਬੀ.ਐਸ.ਈ. ਬੋਰਡ ਪਰੀਖਿਆ ਵਿਚ ਅਰਥ ਸ਼ਾਸਤਰ ਵਿਸ਼ੇ ’ 97% ਅੰਕ ਜਦਕਿ ਬਿਜਨੇਸ ਸਟ¤ਡੀ ਅਤੇ ਅਕਾਉਂਟਸ ਵਿਸ਼ੇ ਵਿਚ 95% ਅੰਕ ਹਾਸਲ ਕਰਕੇ ਸਕੂਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਪ੍ਰਿੰਸੀਪਲ ਸ੍ਰੀਮਤੀ ਰੇਨੂੰ ਠਾਕੁਰ ਨੇ ਦ¤ਸਿਆ ਕਿ ਉਕਤ ਵਿਦਿਆਰਥਣ ਤੋਂ ਇਲਾਵਾ ਪਲਕ ਨੇ ਦੂਸਰਾ ਅਤੇ ਰਿਚਾ ਸ਼ਰਮਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਮੈਡੀਕਲ ਗਰੁ¤ਪ ਦੀ ਵਿਦਿਆਰਥਣ ਵਰਿਧੀ ਕੌਸ਼ਲ 85% ਅੰਕ ਹਾਸਲ ਕਰਕੇ ਪਹਿਲੇ, ਰੁਹਾਨੀ 82 ਪ੍ਰਤੀਸ਼ਤ ਅੰਕ ਦੇ ਨਾਲ ਦੂਸਰੇ ਅਤੇ ਮੰਨਤ ਨੇ 80% ਅੰਕ ਦੇ ਨਾਲ ਸਕੂਲ ਵਿਚ ਤੀਸਰਾ ਸਥਾਨ ਹਾਸਲ ਕੀਤਾ। ਉਹਨਾਂ ਦ¤ਸਿਆ ਕਿ ਨਾਨ ਮੈਡੀਕਲ ਗਰੁ¤ਪ ਵਿਚ ਨਮਨ ਮੋਂਗਾ ਨੇ 89% ਅੰਕ ਦੇ ਨਾਲ ਸਕੂਲ ਵਿਚ ਪਹਿਲਾ, ਆਸ਼ਿਮਾ ਗੋਇਲ ਨੇ 88.4% ਅੰਕ ਦੇ ਨਾਲ ਦੂਸਰਾ ਜਦਕਿ ਗੁਰਲੀਨ ਕੌਰ ਅਤੇ ਪੁਸ਼ਪਿੰਦਰ ਬਹਿਲ ਨੇ 86% ਅੰਕ ਪ੍ਰਾਪਤ ਕਰਕੇ ਸਾਂਝੇ ਤੌਰ ਤੇ ਤੀਸਰਾ ਸਥਾਨ ਹਾਸਲ ਕੀਤਾ ਹੈ। ਆਰਟਸ ਗਰੁਪ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਸੂਰੀ ਨੇ ਅਰਥ ਸ਼ਾਸਤਰ ਵਿਸ਼ੇ ’ਚ 94% ਦੇ ਨਾਲ ਪਹਿਲਾ ਜਦਕਿ ਰਾਜਦੀਪ ਸਿੰਘ ਨੇ ਦੂਸਰਾ ਅਤੇ ਰਾਜਪ੍ਰੀਤ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਰੇਨੂੰ ਠਾਕੁਰ ਤੋਂ ਇਲਾਵਾ ਸਕੂਲ ਚੇਅਰਮੈਨ ਸ੍ਰੀ ਪੰਕਜ ਕਪੂਰ ਨੇ ਸਾਰੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿ¤ਤੀ ਅਤੇ ਬ¤ਚਿਆਂ ਨੂੰ ਮਨ ਲਗਾ ਕੇ ਉ¤ਚ ਸਿ¤ਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।

Geef een reactie

Het e-mailadres wordt niet gepubliceerd. Vereiste velden zijn gemarkeerd met *