ਹਾਲੈਂਡ ਵਿਚ ਹੋਇਆ ਖੇਡ ਮੇਲਾ

ਜੇਤੂ ਟੀਮ ਇਨਾਮ ਹਾਸਲ ਕਰਦੀ ਹੋਈ

ਬੈਲਜੀਅਮ 29ਮਈ (ਯ.ਸ) ਪੰਜਾਬ ਉਵਰਸੀਜ ਸਪੋਰਟਸ ਕਲਬ ਹਾਲੈਂਡ ਵਲੋ ਗਰਮੀਆ ਦੇ ਮੇਲਿਆ ਦੀ ਸ਼ੁਰੂਆਤ ਕਰਦੇ ਹੋਏ 14ਵਾ ਖੇਡ ਮੇਲਾ ਅੰਮਸਟਰਡੰਮ ਵਿਖੇ ਕਰਵਾਇਆ ਜਿਸ ਵਿਚ ਬੈਲਜੀਅਮ ਜਰਮਨ ਅਤੇ ਹਾਲੈਂਡ ਦੀਆਂ ਫੁਟਬਾਲ ਟੀਮਾ ਨੇ ਭਾਗ ਲਿਆ ਜਿਨਾ ਵਿਚ ਅੰਮਸਟਰਡੰਮ ਫੁਟਬਾਲ ਕਲਬ ਜੇਤੂ ਰਿਹਾ ਅਤੇ ਦੂਜੇ ਨੰਬਰ ਤੇ ਪੰਜਾਬੀ ਲਾਇਨਜ ਫੁਟਬਾਲ ਕਲਬ ਬੈਲਜੀਅਮ ਨੇ ਬਾਜੀ ਮਾਰੀ ਜਿਨਾ ਨੂੰ ਮੇਲਾ ਪ੍ਰਬੰਧਕ ਕਲਬ ਵਲੋ ਸਨਮਾਨ ਦੇ ਤੋਰ ਤੇ ਨਗਦ ਰਾਸ਼ੀ ਅਤੇ ਸਨਮਾਨ ਚਿਨ ਦੇ ਕੇ ਸਨਮਾਨਿਤ ਕੀਤਾ ਇਸ ਤੋ ਇਲਾਵਾ ਮੇਲੇ ਵਿਚ ਦਰਸ਼ਕਾ ਦੇ ਮਨੋਰੰਜਨ ਲਈ ਫਿਲਮ ਐਕਟਰ ਅਤੇ ਗਾਇਕ ਗੁਰਸ਼ਾਹਬਾਦ ਸਿੰਘ ਅਤੇ ਪੰਮਾ ਡੂਮੇਵਾਲ ਨੇ ਆਪਣੇ ਗੀਤਾ ਦੀ ਝੜੀ ਨਾਲ ਕਾਫੀ ਵਾਹ ਵਾਹ ਖੱਟੀ ਪੰਮਾ ਡੂਮੇਵਾਲ ਦੀ ਸਾਫ ਸੁਥਰੀ ਗਾਈਕੀ ਅਤੇ ਧੀਆ ਦੇ ਸਨਮਾਨ ਦੀ ਗੱਲ ਦੱਰਸ਼ਕਾ ਦੇ ਦਿਲਾ ਤੇ ਇਕ ਵੱਖਰੀ ਸ਼ਾਪ ਛੱਡ ਗਈ ਅੰਤ ਕਲੱਬ ਵਲੋ ਆਏ ਹੋਏ ਪੰਤਵੰਤੇ ਸੱਜਣਾ ਦਾ ਸਨਮਾਨ ਕੀਤਾ ਅਤੇ ਕਲੱਬ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਣਾ ਵਲੋ ਸਮੂਹ ਸਹਿਯੋਗੀ ਅਤੇ ਵੱਖ ਵੱਖ ਦੇਸ਼ਾ ਤੋ ਆਏ ਦਰਸ਼ਕਾ ਦਾ ਧੰਨਵਾਦ ਕੀਤਾ ।

Geef een reactie

Het e-mailadres wordt niet gepubliceerd. Vereiste velden zijn gemarkeerd met *