ਕੈਪਟਨ ਸਰਕਾਰ ਦੀ ਕਰਜਾ ਮੁਆਫੀ ਸਕੀਮ ਤਹਿਤ ਫਗਵਾੜਾ ਹਲਕੇ ਦੇ 397 ਕਿਸਾਨਾ ਨੂੰ ਕੀਤੀ ਸਰਟੀਫਿਕੇਟਾਂ ਦੀ ਵੰਡ

* ਜਨਤਾ ਨਾਲ ਕੀਤਾ ਹਰ ਵਾਅਦਾ ਪੂਰਾ ਕਰੇਗੀ ਕੈਪਟਨ ਸਰਕਾਰ-ਮਾਨ
ਫਗਵਾੜਾ 30 ਮਈ (ਚੇਤਨ ਸ਼ਰਮਾ) ਪੰਜਾਬ ਸਰਕਾਰ ਦੀ ਕਰਜਾ ਮਾਫੀ ਸਕੀਮ ਤਹਿਤ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਅਧੀਨ ਐਸ.ਡੀ.ਐਮ. ਫਗਵਾੜਾ ਜਯੋਤੀ ਬਾਲਾ ਮ¤ਟੂ ਦੀ ਅਗਵਾਈ ਹੇਠ ਹਲਕਾ ਫਗਵਾੜਾ ਦੇ ਕਿਸਾਨਾਂ ਨੂੰ ਕਰਜਾ ਮੁਆਫੀ ਦੇ ਸਰਟੀਫਿਕੇਟਾਂ ਦੀ ਵੰਡ ਕਰਨ ਸਬੰਧੀ ਇਕ ਸਮਾਗਮ ਕੇ.ਜੀ. ਰਿਜੋਰਟ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਆਯੋਜਿਤ ਕੀਤਾ ਗਿਆ। ਸਮਾਗਮ ਵਿਚ ਸ੍ਰ. ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ ਅਤੇ ਏ.ਡੀ.ਸੀ. ਫਗਵਾੜਾ ਬਬਿਤਾ ਕਲੇਰ ਨੇ ਸ਼ਿਰਕਤ ਕੀਤੀ। ਇਸ ਮੌਕੇ ਹਲਕੇ ਦੇ 397 ਕਿਸਾਨਾਂ ਨੂੰ ਦੋ ਲ¤ਖ ਰੁਪਏ ਤਕ ਦੀ ਕਰਜਾ ਮੁਆਫੀ ਦੇ ਸਰਟੀਫਿਕੇਟ ਤਕਸੀਮ ਕੀਤੇ ਗਏ। ਸਮਾਗਮ ਨੂੰ ਸੰਬੋਧਨ ਕਰਦਿਆਂ ਜੋਗਿੰਦਰ ਸਿੰਘ ਮਾਨ ਨੇ ਦ¤ਸਿਆ ਕਿ ਇਸ ਤੋਂ ਪਹਿਲਾਂ ਨਕੋਦਰ ਵਿਖੇ ਹੋਏ ਸਮਾਗਮ ਦੌਰਾਨ ਹਲਕੇ ਦੇ 359 ਕਿਸਾਨਾਂ ਨੂੰ ਪਹਿਲਾਂ ਹੀ ਇਰ ਸਰਟੀਫਿਕੇਟ ਦਿ¤ਤੇ ਜਾ ਚੁ¤ਕੇ ਹਨ। ਇਸ ਤਰ•ਾਂ ਕੁ¤ਲ ਮਿਲਾ ਕੇ ਹਲਕਾ ਵਿਧਾਨਸਭਾ ਫਗਵਾੜਾ ਦੇ ਵ¤ਖ ਵ¤ਖ ਪਿੰਡਾਂ ਦੇ 756 ਕਿਸਾਨਾਂ ਨੂੰ ਪਾਰਟੀ ਬਾਜੀ ਤੋਂ ਉਪਰ ਉਠ ਕੇ ਕਰਜਾ ਮੁਆਫੀ ਸਕੀਮ ਦਾ ਲਾਭ ਦਿ¤ਤਾ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਦੀ ਮੌਤ ਹੋ ਚੁ¤ਕੀ ਹੈ ਜਾਂ ਕਿਸੇ ਹੋਰ ਵਜ•ਾ ਕਾਰਨ ਲਾਭ ਤੋਂ ਵਾਂਝਾ ਰਹਿ ਗਿਆ ਹੋਵੇ ਤਾਂ ਉਸਨੂੰ ਵੀ ਜਲਦੀ ਹੀ ਇਸ ਸਕੀਮ ਦਾ ਲਾਭ ਦਿ¤ਤਾ ਜਾਵੇਗਾ। ਉਹਨਾਂ ਦ¤ਸਿਆ ਕਿ ਹਲਕਾ ਫਗਵਾੜਾ ਵਿਚ ਹੁਣ ਤਕ 4 ਕਰੋੜ 23 ਲ¤ਖ 28 ਹਜਾਰ 179 ਰੁਪਏ ਦੇ ਕਰਜੇ ਮਾਫ ਕੀਤੇ ਗਏ ਹਨ। ਉਹਨਾਂ ਭਰੋਸਾ ਦਿ¤ਤਾ ਕਿ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਦੇ ਲੋਕਾਂ ਨਾਲ ਕੀਤਾ ਗਿਆ ਹਰ ਵਾਅਦਾ ਪੂਰਾ ਕੀਤਾ ਜਾਵੇਗਾ। ਅਖੀਰ ਵਿਚ ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਸਮੂਹ ਪਤਵੰਤਿਆਂ ਦਾ ਪਹੁੰਚਣ ਲਈ ਧੰਨਵਾਦ ਕੀਤਾ। ਇਸ ਮੌਕੇ ਜਿਲ•ਾ ਪ੍ਰਬੰਧਕ ਸਹਿਕਾਰੀ ਸਭਾਵਾਂ ਰਾਜੀਵ ਸ਼ਰਮਾ, ਬਰਾੜ ਐਮ.ਬੀ., ਦੀਨ ਦਿਆਲ ਸ਼ਰਮਾ ਏ.ਆਰ.ਓ. ਫਗਵਾੜਾ, ਹਰਜਿੰਦਰ ਸਿੰਘ ਬ੍ਰਾਂਚ ਮੈਨੇਜਰ ਸਹਿਕਾਰੀ ਸਭਾ ਮਾਡਲ ਟਾਊਨ, ਸਤਬੀਰ ਸਿੰਘ ਵਾਲੀਆ, ਸੂਬਾ ਕਾਂਗਰਸ ਸਕ¤ਤਰ ਅਵਤਾਰ ਸਿੰਘ ਪੰਡਵਾ, ਗੁਰਜੀਤ ਪਾਲ ਵਾਲੀਆ, ਮਨਿੰਦਰ ਪਾਲ ਸਿੰਘ ਵਾਲੀਆ, ਨਵਜਿੰਦਰ ਸਿੰਘ ਬਾਹੀਆ, ਦੀਪ ਸਿੰਘ ਹਰਦਾਸਪੁਰ, ਵਿਜੇ ਕੁਮਾਰ ਸਰਪੰਚ ਢ¤ਕ ਪੰਡੋਰੀ, ਅਮਰਜੀਤ ਸਿੰਘ ਸਰਪੰਚ ਨੰਗਲ, ਦੇਸਰਾਜ ਝ¤ਮਟ ਬਲਾਕ ਸੰਮਤੀ ਮੈਂਬਰ, ਅਮਰੀਕ ਸਿੰਘ ਮੌਲੀ, ਓਮ ਪ੍ਰਕਾਸ਼ ਸਰਪੰਚ ਵਜੀਦੋਵਾਲ, ਦਿਲਬਾਗ ਸਿੰਘ ਮਲਕਪੁਰ, ਸਤਪਾਲ ਸਰਪੰਚ ਕਿਸ਼ਨਪੁਰ, ਜਰਨੈਲ ਸਿੰਘ ਜੈਲਾ ਉ¤ਚਾ ਪਿੰਡ, ਲਾਡੀ ਬੋਹਾਨੀ, ਮਲਕੀਤ ਸਿੰਘ ਸਾਬਕਾ ਸਰਪੰਚ ਪਾਂਸ਼ਟਾ, ਕਸ਼ਮੀਰ ਸਿੰਘ ਖਲਵਾੜਾ, ਹਰਦੀਪ ਸਿੰਘ ਵਾਹਦ, ਕੁਲਵੰਤ ਸਿੰਘ ਸਰਪੰਚ ਭੁ¤ਲਾਰਾਈ, ਰਤਨ ਸਿੰਘ ਢ¤ਡੇ, ਸਤਪਾਲ ਸਰਪੰਚ ਗੰਡਵਾ, ਤੀਰਥ ਸਿੰਘ ਸਰਪੰਚ ਅਠੌਲੀ ਆਦਿ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *