ਲੀਅਜ ਵਿਖੇ ਹੋਏ ਹਮਲੇ ਦੇ ਮੁਲਜਿਮ ਦੇ ਭਰਾ ਨੂੰ ਕੀਤਾ ਗ੍ਰਿਫਤਾਰ ਅਤੇ ਪੁਛਗਿਛ ਤੋਂ ਬਾਦ ਰਿਹਾਅ

ਬੈਲਜੀਅਮ 30 ਮਈ (ਯ.ਸ) ਲੀਜ ਵਿਚ ਹੋਏ ਹਮਲੇ ਦੇ ਮੁਜਰਮ ਬਿਨਜਾਮੀਨ ਹਰਮਨ ਦੇ ਭਰਾ ਨੂੰ ਪੁੱਛਗਿੱਛ ਲਈ ਲੀਜ ਦੇ ਨੇੜੇ ਸ਼ਹਿਰ ਤੋਂ ਦੁਪਹਿਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਵਿਚ ਉਸ ਨੂੰ ਰਿਹਾ ਕਰ ਦਿੱਤਾ ਗਿਆ। ਇਸ ਦੀ VTM Nieuws ਤੋਂ ਪੁਸ਼ਟੀ ਕੀਤੀ ਗਈ ਹੈ ਇਸ ਆਦਮੀ ਨੂੰ ਸਰਗਰਮੀ ਨਾਲ ਟਰੈਕ ਕੀਤਾ ਗਿਆ ਕਿਉਂਕਿ ਪੁਲਿਸ ਮੁਤਾਬਿਕ ਉਹ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਕੋਈ ਗਲਤ ਕਦਮ ਚੱਕ ਸਕਦਾ ਹੈ।.

ਲੀਜ ਵਿਚ ਹਮਲੇ ‘ਤੇ ਬੈਜਾਮਿਨ ਹਰਮਨ ਨੇ ਦੋ ਪੁਲਿਸ ਅਫਸਰਾਂ ਸਮੇਤ ਤਿੰਨ ਲੋਕਾਂ ਨੂੰ ਮਾਰ ਦਿੱਤਾ। ਲੀਜ ਵਿਚ ਹਮਲੇ ਤੋਂ ਬਾਅਦ ਉਸਦਾ ਭਰਾ ਲਾਪਤਾ ਸੀ। ਦੋਣਾਂ ਭਰਾਵਾਂ ਨੇ ਬੀਤੇ ਸਮੇਂ ਵਿੱਚ ਲੁੱਟਮਾਰ ਕੀਤੀ ਹੈ। ਸਥਾਨਕ ਵਸਨੀਕਾਂ ਦੇ ਅਨੁਸਾਰ, ਦੋਵੇਂ ਭਰਾ ਖਤਰਨਾਕ ਬੰਦਿਆ ਵਜੋਂ ਜਾਣੇ ਜਾਂਦੇ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *