ਸਿਹਤ ਵਿਭਾਗ ਜਲੰਧਰ ਵਲੋਂ ਸ਼ਹੀਦ ਲੈਫ. ਗੁਰਬਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਧੇਵਾਲੀ ਜਲੰਧਰ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਅਯੋਜਿਤ ਕੀਤਾ

ਫਗਵਾੜਾ 31 ਮਈ (ਚੇਤਨ ਸ਼ਰਮਾ ) ਸਿਹਤ ਵਿਭਾਗ ਜਲੰਧਰ ਵਲੋਂ ਸ਼ਹੀਦ ਲੈਫ. ਗੁਰਬਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਧੇਵਾਲੀ ਜਲੰਧਰ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਅਯੋਜਿਤ ਕੀਤਾ ਗਿਆ।ਇਸ ਮੌਕੇ ਮੁੱਖ ਮਹਿਮਾਨਉੱਘੇ ਸਮਾਜ ਸੇਵਿਕਾ ਮੈਡਮ ਪ੍ਰਭਜੀਤ ਮਿਨਹਾਸ ਵੱਲੋਂ ਵਿਸ਼ਵ ਤੰਬਾਕੂ ਰਹਿਤ ਦਿਵਸ ਦੇ ਸਬੰਧ ਵਿੱਚ ਜਾਗਰੂਕਤਾ ਸੈਮੀਨਾਰ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਤੇ ਡਾ. ਜਸਪ੍ਰੀਤ ਕੌਰ ਸੇਖੋਂ ਸਿਵਲ ਸਰਜਨ ਜਲੰਧਰ ਵਲੋਂ ਸਮੂਹ ਹਾਜਰੀਨ ਵਿਦਿਆਰਥੀਆਂ ਨੂੰ ਸੰਹੁ ਚੁਕਾਉਂਦੇ ਹੋਏ ਉਨਾਂ ਕਿਹਾ ਕਿ “ਅਸੀਂ ਪੂਰੀ ਜਿੰਦਗੀ ਕਿਸੇ ਵੀ ਤਰ੍ਹਾਂ ਦੇ ਤੰਬਾਕੂ ਪਦਾਰਥਾਂ ਦਾ ਕਿਸੇ ਵੀ ਰੂਪ ਵਿੱਚ ਸੇਵਨ ਨਹੀਂ ਕਰਾਂਗੇ ਅਤੇ ਆਪਣੇ ਸਕੇ-ਸਬੰਧੀਆਂ ਅਤੇ ਆਪਣੇ ਸੰਪਰਕ ਵਿੱਚ ਆਉਣ ਵਾਲੇ ਹਰੇਕ ਵਿਆਕਤੀ ਨੂੰ ਵੀ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਾਂਗੇ”।ਉਨਾ ਕਿਹਾ ਕਿ ਤੰਬਾਕੂ ਦੇ ਸੇਵਨ ਨੂੰ ਰੋਕਣ ਲਈ ਸਰਕਾਰ ਵੱਲੋਂ ਸਾਲ 2003 ਵਿੱਚ ਤੰਬਾਕੂ ਕੰਟਰੋਲ ਐਕਟ ਬਣਾਇਆ ਗਿਆ।ਇਸ ਐਕਟ ਅਧੀਨ ਜਨਤਕ ਥਾਂਵਾ ਤੇ ਬੀੜੀ ਤੇ ਸਿਗਰਟ ਪੀਣ ਵਾਲਿਆਂ ਨੂੰ ਜੁਰਮਾਨਾ ਕੀਤਾ ਜਾ ਸਕਦਾ ਹੈ।ਉਨਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਕੋਈ ਵੀ ਵਿਅਕਤੀ ਜਾ ਬੱਚਾ ਤੰਬਾਕੂ ਦਾ ਇਸਤੇਮਾਲ ਕਰਦਾ ਹੈ ਤਾਂ ਉਸਨੂੰ ਹੋਲੀ-2 ਛੱਡ ਦੇਵੇ ਕਿਉਂਕਿ ਇਸ ਦੀ ਵਰਤੋਂ ਸਿਹਤ ਲਈ ਨੁਕਸਾਨਦੇਹ ਹੈ।ਤੰਬਾਕੂ ਇਕ ਮਿੱਠਾ ਜ਼ਹਿਰ ਹੈ,ਜਿਸ ਦੀ ਲਪੇਟ ਵਿੱਚ ਮਰਦ,ਔਰਤਾਂ ਅਤੇ ਬੱਚੇ ਵੱਡੀ ਗਿਣਤੀ ਵਿੱਚ ਆ ਚੁੱਕੇ ਹਨ।ਜੇਕਰ 10 ਮਰੀਜ਼ ਮੂੰਹ,ਗਲੇ ਅਤੇ ਫੇਫੜੇ ਦੇ ਕੈਂਸਰ ਤੋਂ ਪੀੜਤ ਹੁੰਦੇ ਹਨ ਤਾਂ ਉਨਾਂ ਵਿੱਚੋਂ 9 ਮਰੀਜ਼ਾਂ ਦੇ ਕੈਂਸਰ ਹੋਣ ਦਾ ਕਾਰਨ ਤੰਬਾਕੂ ਸੇਵਨ ਹੁੰਦਾ ਹੈ।ਲਕਵਾ ਕੈਂਸਰ ਤੇ ਹਿਰਦੇ ਰੋਗ ਦਾ ਮੁੱਖ ਕਾਰਨ ਤੰਬਾਕੂਨੋਸ਼ੀ ਹੈ।ਉਨਾਂ ਤੰਬਾਕੂ ਦੇ ਨੁਕਸਾਨਾਂ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਤੰਬਾਕੂ ਦੇ ਸੇਵਨ ਨਾਲ ਮੂੰਹ ਦਾ ਕੈਂਸਰ,ਫੈਫੜਿਆਂ ਦਾ ਕੈਂਸਰ,ਗਲੇ ਦਾ ਕੈਂਸਰ ਅਤੇ ਫੂਡ ਪਾਈਪ ਦਾ ਕੈਂਸਰ ਆਦਿ ਹੋਣ ਦਾ ਖਤਰਾ 4 ਗੁਣਾ ਵੱਧ ਜਾਂਦਾ ਹੈ।
ਇਸ ਮੌਕੇ ਸਮਾਜ ਸੇਵਿਕਾ ਮੈਡਮ ਇੰਦਰਦੀਪ ਮਿਨਹਾਸ ਨੇ ਕਿਹਾ ਕਿ ਤੁਹਾਡੇ ਆਸ-ਪਾਸ ਕੋਈ ਵੀ ਵਿਅਕਤੀ ਬੀੜੀ,ਸਿਗਰਟ ਪੀਦਾਂ ਹੈ ਤਾਂ ਉਸ ਦੇ ਧੂਏਂ ਨਾਲ ਬੱਚਿਆਂ ਦੇ ਦਿਲ ਤੇ ਦਿਮਾਗ ਤੇ ਭੈੜਾ ਅਸਰ ਹੁੰਦਾ ਹੈ,ਇਸ ਲਈ ਤੰਬਾਕੂ ਪਦਾਰਥਾਂ ਦੇ ਸੇਵਨ ਤੋਂ ਗੁਰੇਜ ਕਰਨਾ ਚਾਹੀਦਾ ਹੈ। ਨੌਜਵਾਨ ਪੀੜੀ ਵਿੱਚ ਵੱਧ ਤੋਂ ਵੱਧ ਜਾਗੂਰਕਤਾ ਫੈਲਾਉਣੀ ਚਾਹੀਦੀ ਹੈ ਅਤੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਸਾਂਝੀ ਵਿਚਾਰ ਚਰਚਾ ਕਰਨੀ ਚਾਹੀਦੀ ਹੈ।ਉਨਾ ਕਿਹਾ ਕਿ ਮੈਂ ਆਪਣੇ ਇਲਾਕੇ ਲੱਧੇਵਾਲੀ ਨੂੰ ਤੰਬਾਕੂ ਮੁਕਤ ਬਣਾਉਣ ਲਈ ਹਰ ਕੋਸ਼ਿਸ ਕਰਦੀ ਰਹਾਂਗੀ।
ਇਸ ਮੌਕੇ ਡਾ. ਟੀ.ਪੀ ਸਿੰਘ ਜ਼ਿਲਾ ਨੋਡਲ ਅਫਸਰ ਤੰਬਾਕੂ ਸੈਲ ਜਲੰਧਰ ਨੇ ਤੰਬਾਕੂ ਦੇ ਨੁਕਸਾਨਾਂ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਤੰਬਾਕੂ ਵਿੱਚ ਪਾਈ ਜਾਣ ਵਾਲੀ ਨਿਕੋਟੀਨ ਨਸ਼ੇ ਦੀ ਆਦਤ ਵਿੱਚ ਫਸਾਉਣ ਦਾ ਕੰਮ ਕਰਦੀ ਹੈ।ਇਸ ਲਈ ਤੰਬਾਕੂ ਦੇ ਸੇਵਨ ਨੂੰ ਹਮੇਸ਼ਾ ਲਈ ਤਿਆਗ ਦੇਣਾ ਚਾਹੀਦਾ ਹੈ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ।ਉਨਾ ਕਿਹਾ ਕਿ ਸਿਗਰਟ-ਬੀੜੀ ਤੋਂ ਮੁਕਤੀ ਪਾਉਣੀ ਹੈ ਤਾਂ ਸਿਹਤ ਸੰਸ਼ਥਾਵਾਂ ਨਾਲ ਰਾਬਤਾ ਕਾਇਮ ਕਰਕੇ ਇਸ ਭੈੜੀ ਦਲ -ਦਲ ਵਿੱਚੋਂ ਨਿਕਲਿਆ ਜਾ ਸਕਦਾ ਹੈ।
ਇਸ ਮੌਕੇ ਤੇ ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਨੇ ਕਿਹਾ ਕਿ ਨਵੇਂ ਨੋਟੀਫਿਕੇਸ਼ਨ ਅਨੁਸਾਰ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਆਫ ਇੰਡਿਆ ਅਧੀਨ ਫਲੇਵਰਡ/ਸੈਂਨਟਿਡ/ਪ੍ਰੋਸੈਸਡ ਚਬਾਉਣ ਵਾਲੇ ਤੰਬਾਕੂ ਪਦਾਰਥਾਂ ਤੇ ਪਾਬੰਦੀ ਲਗਾਈ ਗਈ ਹੈ।ਡਰੱਗ ਅਤੇ ਕਾਸਮੈਟਿਕ ਐਕਟ ਅਧੀਨ ਈ.ਸਿਗਰੇਟ ਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ ਗਿਆ ਹੈ ਅਤੇ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦਾਂ ੳੱਤੇ ਐਕਟ ਦੀ ਧਾਰਾ 7 ਅਧੀਨ ਖੁੱਲੀ ਸਿਗਰੇਟ/ਤੰਬਾਕੂ ਵੇਚਣ ਤੇ ਪਾਬੰਦੀ ਲਗਾਈ ਗਈ ਹੈ।
ਇਸ ਮੌਕੇ ਪਿੰਸੀਪਲ ਸ਼੍ਰੀ ਤਜਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਅੰਤ ਵਿਚ ਉਨਾ ਮੁੱਖ ਮਹਿਮਾਨ ਅਤੇ ਸਿਹਤ ਵਿਭਾਗ ਦੀ ਸਮੁੱਚੀ ਟੀਮ ਦਾ ਧਨੰਵਾਦ ਕੀਤਾ।ਇਸ ਮੌਕੇ ਸ਼੍ਰੀ ਸਮਸ਼ੇਰ ਸਿੰਘ ਖਹਿਰਾ ਐਮ.ਸੀ,ਸ਼੍ਰੀਮਤੀ ਗੁਰਪ੍ਰੀਤ ਕੌਰ ਲੈਕਚਰਾਰ, ਮਹਿੰਦਰ ਪਾਲ ਸਾਇੰਸ ਅਧਿਆਪਕ,ਸਮੂਹ ਸਟਾਲ਼ ਅਤੇ ਸਕੂਲੀ ਬੱਚੇ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *