ਜਿੰਦਗੀ ਦੀ ਹੈ ਜੇ ਚਾਹ ਤੰਬਾਕੂ ਦੀ ਛੱਡੋ ਰਾਹ-ਸਿਵਲ ਸਰਜਨ


ਦਿਲ ਦੇ ਦੌਰੇ ਨਾਲ ਹੋਣ ਵਾਲੀਆਂ 12 ਫੀਸਦੀ ਮੋਤਾਂ ਦਾ ਮੁੱਖ ਕਾਰਨ ਤੰਬਾਕੂ-ਡਾ. ਕੁਲਜੀਤ
ਜਿੰਦਗੀ ਫੁੱਲਾਂ ਵਰਗੀ ਹੈ ਇਸ ਨੂੰ ਰਾਖ ਨਾ ਬਣਾਓ
ਵਿਸ਼ਵ ਤੰਬਾਕੂ ਰਹਿਤ ਦਿਵਸ ਮੌਕੇ ਸੈਮੀਨਾਰ ਆਯੋਜਿਤ
ਫਗਵਾੜਾ 31 ਮਈ (ਚੇਤਨ ਸ਼ਰਮਾ) ਸਿਗਰਟਨੋਸ਼ੀ ਅਤੇ ਤੰਬਾਕੂ ਦਾ ਸੇਵਨ ਅੱਜ ਕੇਵਲ ਭਾਰਤ ਹੀ ਨਹੀਂ ਬਲਕਿ ਦੁਨੀਆ ਦੇ ਸਾਹਮਣੇ ਇੱਕ ਗੰਭੀਰ ਚੁਣੋਤੀ ਬਣ ਚੁੱਕਾ ਹੈ।ਹਾਂਲਾਂਕਿ ਹਰ ਕੋਈ ਇਸ ਦੇ ਨੁਕਸਾਨਾਂ ਤੋਂ ਵਾਕਿਫ ਹੈ ਫਿਰ ਵੀ ਇਸ ਅਲਾਮਤ ਨੂੰ ਅਪਣਾ ਰਹੇ ਹਨ।ਇਹ ਸ਼ਬਦ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਵਿਸ਼ਵ ਤੰਬਾਕੂਨੋਸ਼ੀ ਦਿਵਸ ਮੌਕੇ ਆਯੋਜਿਤ ਜਾਗਰੂਕਤਾ ਸੈਮੀਨਾਰ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਕੇਵਲ ਪੁਰਸ਼ ਵਰਗ ਹੀ ਨਹੀਂ ਬਲਕਿ ਸਿਗਰਟਨੋਸ਼ੀ ਅਤੇ ਤੰਬਾਕੂਨੋਸ਼ੀ ਨੇ ਮਹਿਲਾਵਾਂ, ਨੌਜੁਆਨ ਵਰਗ ਇੱਥੋਂ ਤੱਕ ਕਿ ਬੱਚਿਆਂ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ ਹੈ।ਉਨ੍ਹਾਂ ਦੱਸਿਆ ਕਿ ਦੁਨੀਆ ਵਿੱਚ 6 ਮਿਲੀਅਨ ਮੌਤਾਂ ਤੰਬਾਕੂ ਦੇ ਸੇਵਨ ਕਾਰਨ ਹੁੰਦੀਆਂ ਹਨ।ਇਸ ਵਿੱਚ ਮੌਜੂਦ ਕਾਰਸੀਨੋਜੈਨਿਕ ਤੱਤ ਕਈ ਰੋਗਾਂ ਜਿਵੇਂ ਮੂੰਹ ਦੇ, ਫੇਫੜਿਆਂ ਦੇ , ਪੇਟ ਦੇ,ਗਲੇ ਦੇ ਕੈਂਸਰ ਦਾ ਕਾਰਨ ਬਣਦੀ ਹੈ।ਇੱਕ ਸਰਵੇ ਮੁਤਾਬਕ ਤੰਬਾਕੂ ਨਾਲ ਹਰ 6 ਸੈਂਕੇਡ ਵਿੱਚ ਇੱਕ ਮੌਤ ਹੁੰਦੀ ਹੈ।ਉਨ੍ਹਾਂ ਲੋਕਾਂ ਨੂੰ ਪ੍ਰੇਰਦਿਆਂ ਕਿਹਾ ਕਿ ਜੇਕਰ ਜਿੰਦਗੀ ਦੀ ਚਾਹ ਹੈ ਤਾਂ ਤੰਬਾਕੂ ਦੀ ਰਾਹ ਤੋਂ ਕਿਨਾਰਾ ਕੀਤਾ ਜਾਏ।ਸੈਮੀਨਾਰ ਇਸ ਸੁਨੇਹੇ ਨੂੰ ਦਿੰਦਾ ਨਿਬੜਿਆ ਕਿ ਜਿੰਦਗੀ ਫੁੱਲਾਂ ਵਰਗੀ ਹੈ ਇਸ ਨੂੰ ਰਾਖ ਨਾ ਬਣਾਓ।
ਨਸ਼ਾ ਕਿਸੇ ਵੀ ਰੂਪ ਵਿੱਚ ਬੁਰਾ-ਸੰਜੀਵ ਕੁੰਦੀ
ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਆਏ ਸੀ.ਜੇ.ਐੱਮ. ਸੰਜੀਵ ਕੁੰਦੀ ਨੇ ਕਿਹਾ ਕਿ ਨਸ਼ਾ ਕਿਸੇ ਵੀ ਰੂਪ ਵਿੱਚ ਬੁਰਾ ਹੈ। ਉਨ੍ਹਾਂ ਕਿਹਾ ਕਿ ਤੰਬਾਕੂਨੋਸ਼ੀ ਤੋਂ ਨੌਜੂਆਨ ਪੀੜੀ ਨੂੰ ਬਚਾਉਣ ਲਈ ਸਭ ਨੂੰ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ।ਉਨ੍ਹਾਂ ਇਹ ਵੀ ਕਿਹਾ ਕਿ 1987 ਤੋਂ ਮਣਾਏ ਜਾ ਰਹੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਣਾਉਣ ਦਾ ਉਦੇਸ਼ ਇਸ ਦੇ ਬੁਰੇ ਪ੍ਰਭਾਵਾਂ ਪ੍ਰਤਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ।
ਤੰਬਾਕੂ ਛਡਾਊ ਕੇਂਦਰ ਵਿੱਚ ਕੀਤਾ ਜਾਂਦਾ ਮੁਫਤ ਇਲਾਜ-ਡਾ. ਕੁਲਜੀਤ
ਜਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ ਨੇ ਦੱਸਿਆ ਕਿ ਵਿਸ਼ਵ ਤੰਬਾਕੂ ਰਹਿਤ ਦਿਵਸ ਦਾ ਇਸ ਸਾਲ ਦਾ ਥੀਮ ਜੋ ਹੈ ਉਹ ਤੰਬਾਕੂ ਨਾਲ ਹੋਣ ਵਾਲੀਆਂ ਦਿਲ ਦੀਆਂ ਬੀਮਾਰੀਆਂ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਦਿਲ ਦੇ ਦੌਰੇ ਨਾਲ ਹੋਣ ਵਾਲੀਆਂ 12 ਫੀਸਦੀ ਮੌਤਾਂ ਦਾ ਮੁੱਖ ਕਾਰਨ ਤੰਬਾਕੂ ਹੈ।ਉਨ੍ਹਾਂ ਦੱਸਿਆ ਕਿ ਜਿਲੇ ਵਿੱਚ ਤੰਬਾਕੂ ਛਡਾਊ ਕੇਂਦਰ ਵਿੱਚ ਸਥਾਪਨਾ ਕੀਤੀ ਗਈ ਹੈ ਜਿੱਥੇ ਤੰਬਾਕੂ ਛੱਡਣ ਦੇ ਚਾਹਵਾਨ ਲੋਕਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ।ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜਿਲੇ ਵਿੱਚ ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ ਹੈ ਤੇ ਸਮੇਂ ਸਮੇਂ ‘ਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਸ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਂਦੇ ਹਨ।
ਨਿਕੋਟੀਨ ਵਧਾਉਂਦੀ ਹੈ ਡਾਈਬੀਟੀਜ ਲੇਵਲ-ਡਾ.ਸਾਰਿਕਾ ਦੁੱਗਲ
ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ ਨੇ ਦੱਸਿਆ ਕਿ ਤੰਬਾਕੂਨੋਸ਼ੀ ਤੇ ਸਿਗਰਟਨੋਸ਼ੀ ਨਾਲ ਹਾਰਟ ਰੇਟ ਤੇ ਬਲੱਡ ਪ੍ਰੈਸ਼ਰ ਵੱਧਦਾ ਹੈ ਜੋ ਕਿ ਸਟ੍ਰੋਕ ਦਾ ਕਾਰਨ ਬਣਦਾ ਹੈ।ਉਨ੍ਹਾਂ ਦੱਸਿਆ ਕਿ ਨਿਕੋਟੀਨ ਸ਼ਰੀਰ ਦਾ ਡਾਈਬੀਟੀਜ ਲੇਵਲ ਵਧਾਉਂਦੀ ਹੈ ਜਿਸ ਨਾਲ ਸ਼ਰੀਰ ਦੇ ਬਾਕਿ ਅੰਗ ਖਰਾਬ ਹੋਣ ਦਾ ਖਤਰਾ ਵੱਧ ਜਾਂਦਾ ਹੈ।
ਤੰਬਾਕੂਨੋਸ਼ੀ ਹੋਰਨਾਂ ਨਸ਼ਿਆਂ ਦਾ ਗੇਟਵੇ-ਡਾ.ਭੋਲਾ
ਨਸ਼ਾ ਛਡਾਊ ਕੇਂਦਰ ਦੇ ਇੰਚਾਰਜ ਡਾ. ਸੰਦੀਪ ਭੋਲਾ ਨੇ ਤੰਬਾਕੂਨੋਸ਼ੀ ਨੂੰ ਹੋਰ ਵੱਡੇ ਨਸ਼ਿਆਂ ਦਾ ਗੇਟਵੇ ( ਦਰਵਾਜਾ) ਦੱਸਿਆ। ਉਨ੍ਹਾਂ ਦੱਸਿਆ ਕਿ ਅੱਜ ਦੀ ਨੌਜੂਆਨ ਪੀੜੀ ਦਾ, ਸਕੂਲੀ ਬੱਚਿਆਂ ਦਾ ਇਸ ਅਲਾਮਤ ਦਾ ਸ਼ਿਕਾਰ ਹੋਣਾ ਚਿੰਤਾਜਨਕ ਹੈ। ਇਹ ਆਦਤ ਉਨ੍ਹਾਂ ਨੂੰ ਨਾ ਕੇਵਲ ਸ਼ਰੀਰਕ ਰੂਪ ਨਾਲ ਰੋਗੀ ਬਣਾਉਂਦੀ ਹੈ ਬਲਕਿ ਉਹ ਮਾਨਸਿਕ ਹਿੰਸਾ ਦਾ ਵੀ ਸ਼ਿਕਾਰ ਹੁੰਦੇ ਹਨ। ਇਸ ਵਾਸਤੇ ਉਨ੍ਹਾਂ ਵਿੱਚ ਸਾਮਾਜਿਕ ਤੇ ਨੈਤਿਕ ਗੁਣਾਂ ਨੂੰ ਪਿਰੋਣ ਦੀ ਲੋੜ ਹੈ ਜੋ ਉਨ੍ਹਾਂ ਨੂੰ ਘਰ ਤੋਂ ਤੇ ਸਿੱਖਿਅਕ ਸੰਸਥਾਨਾਂ ਤੋਂ ਮਿਲਣਗੇ।
ਤੰਬਾਕੂਨੋਸ਼ੀ ਬਣਦੀ ਹੈ ਮੂੰਹ ਦੇ ਕੈਂਸਰ ਦੇ ਕਾਰਨ-ਡਾ.ਭੱਟੀ
ਦੰਦਾਂ ਦੇ ਮਾਹਰ ਡਾ. ਗੁਰਦੇਵ ਭੱਟੀ ਨੇ ਕਿਹਾ ਕਿ ਅੱਜ ਦੀ ਨੌਜੂਆਨ ਪੀੜੀ ਗਲਤ ਸੰਗਤ ਤੇ ਸ਼ੌਂਕ ਦੇ ਕਾਰਨ ਤੰਬਾਕੂਨੋਸ਼ੀ ਦਾ ਸੇਵਨ ਕਰਦੀ ਹੈ ਤੇ ਹੋਲੀ ਹੋਲੀ ਇਹ ਇੱਕ ਆਦਤ ਦਾ ਰੂਪ ਲੈ ਲੈਂਦੀ ਹੈ।ਉਨ੍ਹਾਂ ਓਰਲ ਕੈਂਸਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ।
ਫੇਫੜਿਆਂ ਚ ਜਮ ਜਾਂਦੀ ਹੈ ਟਾਰ-ਡਾ.ਦਕਸ਼
ਜਿਲਾ ਤਪਦਿਕ ਅਫਸਰ ਡਾ. ਦਕਸ਼ ਝਿੰਮ ਨੇ ਦੱਸਿਆ ਕਿ ਸਿਗਰੇਟ ਦੇ ਧੂਂਏ ਵਿੱਚੋਂ ਨਿਕਲਣ ਵਾਲੀ ਟਾਰ ਫੇਫੜਿਆਂ ਚ ਜਮਾਂ ਹੋ ਜਾਂਦੀ ਹੈ ਜਿਸ ਨਾਲ ਫੇਫੜੇ ਫੁੱਲ ਜਾਂਦੇ ਹਨ ਤੇ ਵਿਅਕਤੀ ਦਾ ਸਾਹ ਲੈਣਾ ਔਖਾ ਹੋ ਜਾਂਦਾ ਹੈ।
ਅੰਤ ਵਿੱਚ ਜਿਲਾ ਪਰਿਵਾਰ ਭਲਾਈ ਅਫਸਰ ਡਾ.ਸੁਰਿੰਦਰ ਕੁਮਾਰ ਨੇ ਹਾਜਰੀਨ ਦਾ ਧੰਨਵਾਦ ਕੀਤਾ।ਇਸ ਮੌਕੇ ‘ਤੇ ਸਹਾਇਕ ਸਿਵਲ ਸਰਜਨ ਡਾ.ਰਮੇਸ਼ ਕੁਮਾਰੀ ਬੰਗਾ, ਜਿਲਾ ਡੈਂਟਲ ਹੈਲਥ ਅਫਸਰ ਡਾ.ਸੁਰਿੰਦਰ ਮੱਲ,ਜਿਲਾ ਮਾਸ ਮੀਡੀਆ ਅਫਸਰ ਪਰਮਜੀਤ ਕੌਰ, ਡਿਪਟੀ ਮਾਸ ਮੀਡੀਆ ਅਫਸਰ ਨੀਲਮ ਕੁਮਾਰੀ ਤੋਂ ਇਲਾਵਾ ਹੋਰ ਸਟਾਫ ਹਾਜਰ ਸੀ।

Geef een reactie

Het e-mailadres wordt niet gepubliceerd. Vereiste velden zijn gemarkeerd met *