ਆਈ.ਐਮ.ਏ. ਨੇ ਜੇ.ਸੀ.ਟੀ. ਮਿਲ ’ਚ ਮਨਾਇਆ ਤੰਬਾਕੂ ਵਿਰੋਧੀ ਦਿਵਸ

* ਤੰਬਾਕੂ ਅਤੇ ਸਿਗਰੇਟ ਨਾਲ ਹੁੰਦਾ ਹੈ ਕਈ ਤਰ•ਾਂ ਦਾ ਕੈਂਸਰ-ਡਾ.ਵਿਰਕ
ਫਗਵਾੜਾ 1ਜੂਨ (ਚੇਤਨ ਸ਼ਰਮਾ) ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਫਗਵਾੜਾ ਵਲੋਂ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਨੂੰ ਸਮਰਪਿਤ ਇਕ ਸੈਮੀਨਾਰ ਦਾ ਆਯੋਜਨ ਜ¤ਥੇਬੰਦੀ ਦੇ ਸਥਾਨਕ ਪ੍ਰਧਾਨ ਡਾ. ਐਸ. ਰਾਜਨ ਦੀ ਅਗਵਾਈ ਹੇਠ ਜੇ.ਸੀ.ਟੀ. ਮਿਲ ਫਗਵਾੜਾ ਵਿਖੇ ਕੀਤਾ ਗਿਆ। ਇਸ ਦੌਰਾਨ ਮਿਲ ’ਚ ਕੰਮ ਕਰਦੇ ਮਜਦੂਰਾਂ ਨੂੰ ਸੰਬੋਧਨ ਕਰਦੇ ਹੋਏ ਡਾ. ਜੇ.ਐਸ. ਵਿਰਕ ਨੇ ਦ¤ਸਿਆ ਕਿ ਤੰਬਾਕੂ ਚ¤ਬਣ ਅਤੇ ਸਿਗਰੇਟ ਪੀਣ ਨਾਲ ਦਿਲ, ਫੇਫੜੇ, ਮੂੰਹ ਅਤੇ ਸਰੀਰ ਦੇ ਕਈ ਹੋਰ ਅੰਗ ਬੁਰੀ ਤਰ•ਾਂ ਪ੍ਰਭਾਵਿਤ ਹੁੰਦੇ ਹਨ। ਤੰਬਾਕੂ ਨਾਲ ਸਰੀਰ ਕਈ ਤਰ•ਾਂ ਦੇ ਕੈਂਸਰ ਦਾ ਸ਼ਿਕਾਰ ਬਣ ਸਕਦਾ ਹੈ ਜੋ ਕਿ ਜਾਨਲੇਵਾ ਰੋਗ ਹੈ। ਡਾ. ਐਸ. ਰਾਜਨ ਨੇ ਕਿਹਾ ਕਿ ਨਿਕੋਟਿਨ ਦੀ ਆਦਤ ਸਿਹਤ ਲਈ ਨੁਕਸਾਨਦੇਹ ਹੈ ਇਸ ਲਈ ਸਿਗਰੇਟ ਤੋਂ ਦੂਰ ਰਹਿਣ ਵਿਚ ਹੀ ਭਲਾਈ ਹੈ। ਸਿਗਰੇਟ ਦਾ ਧੂਆਂ ਫੇਫੜਿਆਂ ਵਿਚ ਕਾਰਬਨ ਦੀ ਸ਼ਕਲ ਵਿਚ ਜਗ•ਾ ਬਣਾ ਲੈਂਦਾ ਹੈ ਇਸ ਨਾਲ ਟੀ.ਬੀ. ਅਤੇ ਦਮਾ ਆਦਿ ਤੋਂ ਇਲਾਵਾ ਸਾਹ ਨਾਲ ਸਬੰਧਤ ਰੋਗ ਹੋ ਸਕਦੇ ਹਨ। ਇਸ ਦੌਰਾਨ ਡਾ. ਰਮੇਸ਼ ਅਰੋੜਾ ਅਤੇ ਡਾ. ਮਮਤਾ ਗੌਤਮ ਨੇ ਵੀ ਆਪਣੇ ਵਢਮੁ¤ਲੇ ਵਿਚਾਰ ਸਾਂਝੇ ਕੀਤੇ। ਅਖੀਰ ਵਿਚ ਜੇ.ਸੀ.ਟੀ. ਮਿਲ ਦੇ ਵਾਈਸ ਪ੍ਰੈਜੀਡੈਂਟ ਸ੍ਰੀ ਰਾਜ ਮੋਹਨ ਸਿੰਘ ਨੇ ਸਮੂਹ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Geef een reactie

Het e-mailadres wordt niet gepubliceerd. Vereiste velden zijn gemarkeerd met *