ਲਾਡੀ ਸ਼ੇਰੋਵਾਲੀਆ ਨੂੰ ਜਿ¤ਤ ਦੀ ਵਧਾਈ ਦੇਣ ਸ਼ਾਹਕੋਟ ਪੁ¤ਜੀ ਬਲਵੀਰ ਰਾਣੀ ਸੋਢੀ

* ਜਲੰਧਰ ’ਚ ਵਰਕਰਾਂ ਨਾਲ ਲ¤ਡੂ ਵੰਡ ਕੇ ਸਾਂਝੀ ਕੀਤੀ ਖੁਸ਼ੀ
ਫਗਵਾੜਾ 1 ਜੂਨ (ਚੇਤਨ ਸ਼ਰਮਾ) ਸ਼ਾਹਕੋਟ ਜਿਮਨੀ ਚੋਣ ’ਚ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਨੂੰ ਕਰੀਬ 39 ਹਜਾਰ ਵੋਟਾਂ ਦੇ ਭਾਰੀ ਅੰਤਰ ਨਾਲ ਹਰਾ ਕੇ ਜਿ¤ਤ ਪ੍ਰਾਪਤ ਕਰਨ ਵਾਲੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਨੂੰ ਜਿ¤ਤ ਦੀ ਵਧਾਈ ਦੇਣ ਲਈ ਮਹਿਲਾ ਕਾਂਗਰਸ ਪੰਜਾਬ ਦੀ ਸੂਬਾ ਮੀਤ ਪ੍ਰਧਾਨ ਅਤੇ ਏ.ਆਈ.ਸੀ.ਸੀ. ਮੈਂਬਰ ਸ੍ਰੀਮਤੀ ਬਲਵੀਰ ਰਾਣੀ ਸੋਢੀ ਵਿਸ਼ੇਸ਼ ਤੌਰ ਤੇ ਸ਼ਾਹਕੋਟ ਪੁ¤ਜੇ ਅਤੇ ਗੁਲਦਸਤਾਂ ਭੇਂਟ ਕਰਕੇ ਸ਼ੇਰੋਵਾਲੀਆ ਨੂੰ ਵਧਾਈ ਦਿ¤ਤੀ। ਸ੍ਰੀਮਤੀ ਸੋਢੀ ਜਿਹਨਾਂ ਨੇ ਕਾਫੀ ਦਿਨਾਂ ਤਕ ਸ਼ਾਹਕੋਟ ਹਲਕੇ ਦੇ ਮਹਿਤਪੁਰ ਇਲਾਕੇ ਵਿਚ ਸ਼ਰੇਵਾਲੀਆ ਦੇ ਪ¤ਖ ’ਚ ਪ੍ਰਚਾਰ ਮੁਹਿਮ ਚਲਾਈ ਸੀ ਉਹਨਾਂ ਕਿਹਾ ਕਿ ਇਹ ਜਿ¤ਤ ਕੈਪਟਨ ਅਮਰਿੰਦਰ ਸਿੰਘ ਸਰਕਾਰੀ ਦੀਆਂ ਲੋਕ ਪ¤ਖੀ ਨੀਤੀਆਂ ਦੀ ਜਿ¤ਤੇ ਹੈ। ਇਸ ਜਿਤ ਲਈ ਹਰ ਉਹ ਪਾਰਟੀ ਵਰਕਰ ਵਧਾਈ ਦਾ ਪਾਤਰ ਹੈ ਜਿਸਨੇ ਸ਼ੇਰੋਵਾਲੀਆ ਦੇ ਹ¤ਕ ਵਿਚ ਦਿਨ-ਰਾਤ ਮਿਹਨਤ ਕਰਕੇ ਪ੍ਰਚਾਰ ਕੀਤਾ। ਇਸ ਉਪਰੰਤ ਰਾਣੀ ਸੋਢੀ ਮਹਿਲਾ ਵਰਕਰਾਂ ਦੇ ਨਾਲ ਜਲੰਧਰ ਪੁ¤ਜੇ ਅਤੇ ਲ¤ਡੂ ਵੰਡ ਕੇ ਕਾਂਗਰਸ ਸਮਰਥਕਾਂ ਨਾਲ ਜਿ¤ਤ ਦੀ ਖੁਸ਼ੀ ਨੂੰ ਸਾਂਝਾ ਕੀਤਾ। ਉਹਨਾਂ ਸਾਰੇ ਹੀ ਵਰਕਰਾਂ ਨੂੰ ਅਪੀਲ ਕੀਤੀ ਕਿ ਕੈਪਟਨ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਪਹੁੰਚਾਇਆ ਜਾਵੇ ਅਤੇ ਅਗਲੇ ਸਾਲ 2019 ਦੀਆਂ ਲੋਕਸਭਾ ਚੋਣਾਂ ਦਾ ਟੀਚਾ ਹੁਣ ਤੋਂ ਹੀ ਮਿਥ ਲਿਆ ਜਾਵੇ ਤਾਂ ਜੋ ਲੋਕਸਭਾ ਚੋਣਾਂ ਵਿਚ ਵੀ ਇਸੇ ਤਰ•ਾਂ ਹਰ ਸੀਟ ਤੇ ਕਾਂਗਰਸੀ ਉਮੀਦਵਾਰ ਦੀ ਸ਼ਾਨਦਾਰ ਜਿ¤ਤ ਨੂੰ ਯਕੀਨੀ ਬਣਾਇਆ ਜਾ ਸਕੇ।

Geef een reactie

Het e-mailadres wordt niet gepubliceerd. Vereiste velden zijn gemarkeerd met *