ਭੈਣ ਮਾਇਆਵਤੀ ਖਿਲਾਫ ਵਰਤੀ ਮਾੜੀ ਸ਼ਬਦਾਵਲੀ ਲਈ ਸਿਮਰਨਜੀਤ ਸਿੰਘ ਮਾਨ ਮੰਗੇ ਮਾਫੀ-ਰਸ਼ਪਾਲ ਰਾਜੂ

* ਦੋ ਦਿਨਾਂ ਦਾ ਦਿ¤ਤਾ ਅਲਟੀਮੇਟਮ
ਫਗਵਾੜਾ 4 ਜੂਨ (ਚੇਤਨ ਸ਼ਰਮਾ) ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਅਤੇ ਉ¤ਤਰ ਪ੍ਰਦੇਸ਼ ਦੀ ਸਾਬਕਾ ਮੁ¤ਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਦੇ ਖਿਲਾਫ ਬਰਗਾੜੀ ਵਿਖੇ ਬੀਤੇ ਦਿਨੀਂ ਕੀਤੀ ਗਈ ਅਪਸ਼ਬਦਾਂ ਦੀ ਵਰਤੋਂ ਨੂੰ ਨਾ ਸਿਰਫ ਦਲਿਤ ਸਮਾਜ ਬਲਕਿ ਸਮੁ¤ਚੀ ਔਰਤ ਜਾਤੀ ਦਾ ਅਪਮਾਨ ਦ¤ਸਦੇ ਹੋਏ ਬਸਪਾ ਪੰਜਾਬ ਦੇ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਨੇ ਇ¤ਥੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਨੇ ਹਮੇਸ਼ਾ ਹੀ ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਕੀਤਾ ਹੈ ਅਤੇ ਸਾਡੇ ਗੁਰੂ ਸਾਹਿਬਾਨਾ ਨੇ ਵੀ ਔਰਤ ਜਾਤੀ ਦੇ ਸਨਮਾਨ ਦੀ ਲੜਾਈ ਲੜੀ ਹੈ ਪਰ ਸਿਮਰਨਜੀਤ ਸਿੰਘ ਮਾਨ ਵਲੋਂ ਸਰਬਤ ਖਾਲਸਾ ਦੇ ਹੋਏ ਇਕ¤ਠ ਦੌਰਾਨ ਭੈਣ ਕੁਮਾਰੀ ਮਾਇਆਵਤੀ ਬਾਰੇ ਜੋ ਗੰਦੀ ਸ਼ਬਦਾਵਲੀ ਵਰਤੀ ਗਈ ਹੈ ਉਹ ਬਹੁਤ ਹੀ ਨਿੰਦਣਯੋਗ ਹੈ। ਉਹਨਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜ¤ਥੇਦਾਰਾਂ ਤੋਂ ਪੁਰਜੋਰ ਮੰਗ ਕੀਤੀ ਕਿ ਸਿ¤ਖੀ ਦੇ ਬਾਣੇ ਵਿਚ ਪੰਥ ਦੀਆਂ ਪਰੰਪਰਾਵਾਂ ਦੇ ਉਲਟ ਚਲਦੇ ਹੋਏ ਔਰਤਾਂ ਬਾਰੇ ਮਾੜੀ ਸੋਚ ਰ¤ਖਣ ਵਾਲੇ ਸਿਮਰਨਜੀਤ ਸਿੰਘ ਮਾਨ ਨੂੰ ਪੰਥ ਵਿਚੋਂ ਛੇਕਿਆ ਜਾਵੇ। ਉਹਨਾਂ ਜਾਣਕਾਰੀ ਦਿੰਦਿਆਂ ਦ¤ਸਿਆ ਕਿ ਜਦੋਂ ਮਾਨ ਜੇਲ• ਵਿਚ ਸੀ ਤਾਂ ਇਸਦੀ ਭੈਣ ਨੇ ਸਾਹਿਬ ਕਾਂਸ਼ੀ ਰਾਮ ਤੋਂ ਮਦਦ ਦੀ ਗੁਹਾਰ ਕੀਤੀ ਸੀ ਜਿਸ ਤੇ ਬਸਪਾ ਹੀ ਉਹ ਪਾਰਟੀ ਸੀ ਜਿਸਨੇ ਸਿਮਰਨਜੀਤ ਸਿੰਘ ਮਾਨ ਨੂੰ ਤਰਨਤਾਰਨ ਸੀਟ ਤੋਂ ਮਦਦ ਕਰਕੇ ਬਤੌਰ ਮੈਂਬਰ ਪਾਰਲੀਮੈਂਟ ਭਾਰਤ ਦੀ ਸੰਸਦ ਵਿਚ ਭੇਜਿਆ ਅਤੇ ਉਸਨੂੰ ਕੈਦ ਤੋਂ ਆਜਾਦ ਕਰਾਇਆ ਸੀ ਪਰ ਅ¤ਜ ਇਹ ਅਹਿਸਾਨ ਫਰਾਮੋਸ਼ ਵਿਅਕਤੀ ਬਸਪਾ ਦੀ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਬਾਰੇ ਹੀ ਮਾੜੀ ਸ਼ਬਦਾਵਲੀ ਵਰਤ ਰਿਹਾ ਹੈ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਮਾਨ ਆਪਣਾ ਦਿਮਾਗੀ ਸੰਤੁਲਨ ਗੁਆ ਚੁ¤ਕਾ ਹੈ ਅਤੇ ਇਸ ਨੂੰ ਇਲਾਜ ਦੀ ਸਖਤ ਲੋੜ ਹੈ। ਉਹਨਾਂ ਇਹ ਸਵਾਲ ਵੀ ਕੀਤਾ ਕਿ ਅ¤ਜ ਉਹ ਪੰਥਕ ਜ¤ਥੇਬੰਦੀਆਂ ਕਿ¤ਥੇ ਹਨ ਜੋ ਦਲਿਤ ਸਮਾਜ ਦੀ ਧੀ ਤੇ ਮਾਨ ਵਲੋਂ ਕੀਤੇ ਅਪਮਾਨ ਬਾਰੇ ਚੁ¤ਪ ਹਨ। ਜਦਕਿ ਇਹ ਭਾਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਵਰਤੀ ਗਈ। ਜਿਸਨੇ ਪੰਡਾਲ ਵਿਚ ਮੌਜੂਦ ਸਮੁ¤ਚੀ ਔਰਤ ਜਾਤੀ ਦਾ ਸਿਰ ਸ਼ਰਮ ਨਾਲ ਝੁਕਾ ਦਿ¤ਤਾ। ਰਸ਼ਪਾਲ ਰਾਜੂ ਨੇ ਸਿਮਰਨਜੀਤ ਸਿੰਘ ਮਾਨ ਨੂੰ ਦੋ ਦਿਨਾਂ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਉਸਨੇ ਮਾਫੀ ਨਾ ਮੰਗੀ ਤਾਂ 7 ਜੂਨ ਨੂੰ ਜਲੰਧਰ ਵਿਖੇ ਅਗਲੀ ਕਾਰਵਾਈ ਬਾਰੇ ਬੁਲਾਈ ਗਈ ਸਟੇਟ ਕਮੇਟੀ ਦੀ ਮੀਟਿੰਗ ਵਿਚ ਫੈਸਲਾ ਲਿਆ ਜਾਵੇਗਾ। ਇਸ ਮੌਕੇ ਸੂਬਾ ਸਕ¤ਤਰ ਬੀਬੀ ਰਚਨਾ ਦੇਵੀ, ਕੋਂਸਲਰ ਰਮੇਸ਼ ਕੌਲ, ਪਰਵੀਨ ਬੰਗਾ, ਬਲਵਿੰਦਰ ਕੁਮਾਰ ਅੰਬੇਡਕਰ, ਜਸਵਿੰਦਰ ਜ¤ਸੀ (ਸਾਰੇ ਜੋਨ ਇੰਚਾਰਜ), ਪੀ.ਡੀ. ਸ਼ਾਂਤ, ਪਰਮਿੰਦਰ ਪਲਾਹੀ, ਕੁਲਦੀਪ ਭ¤ਟੀ, ਚਿੰਰਜੀ ਲਾਲ ਕਾਲਾ ਆਦਿ ਵੀ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *