ਨਵੀਨ ਉਪਰਾਏ ਬਣੇ ਖੱਤਰੀ ਸਭਾ ਦੇ ਜ਼ਿਲ•ਾ ਪ੍ਰਧਾਨ

ਕਪੂਰਥਲਾ, 4 ਜੂਨ, ਵਿਸ਼ੇਸ਼ ਪ੍ਰਤੀਨਿਧ
ਪੰਜਾਬ ਪ੍ਰਦੇਸ਼ ਖੱਤਰੀ ਸਭਾ ਦੀ ਇਕ ਮੀਟਿੰਗ ਆਲ ਇੰਡੀਆ ਖੱਤਰੀ ਸਭਾ ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦੌਰਾਨ ਪ੍ਰਧਾਨ ਸਹਿਗਲ ਨੇ ਸੂਬਾ ਕਮੇਟੀ ਦੇ ਅਹੁੱਦੇਦਾਰਾਂ ਦੀ ਮੌਜੂਦਗੀ ਵਿਚ ਜ਼ਿਲ•ਾ ਕਪੂਰਥਲਾ ਦੀ ਕਾਰਜਕਾਰਨੀ ਦਾ ਗਠਨ ਕਰਦੇ ਹੋਏ ਨਵੀਨ ਉਬਰਾਏ ਨੂੰ ਜ਼ਿਲ•ਾ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ। ਸਹਿਗਲ ਨੇ ਕਿਹਾ ਕਿ ਜਲਦ ਹੀ ਨਵਨਿਯੁਕਤ ਜ਼ਿਲ•ਾ ਪ੍ਰਧਾਨ ਚਾਰੇ ਉਪ ਮੰਡਲਾਂ ਵਿਚ ਕਾਰਜਕਾਰਨੀ ਦਾ ਗਠਨ ਕਰਨਗੇ। ਇਸ ਦੌਰਾਨ ਉਬਰਾਏ ਨੇ ਆਪਣੀ ਨਿਯੁਕਤੀ ਦੇ ਲਈ ਰਾਸ਼ਟਰੀ ਅਤੇ ਸੂਬਾ ਕਾਰਜਕਾਰਨੀ ਦੇ ਅਹੁੱਦੇਦਾਰਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦਿਵਾਇਆ ਕਿ ਉਹ ਸਭਾ ਦੇ ਸਾਰੇ ਪ੍ਰੋਗਰਾਮਾਂ ਦੇ ਸੌ ਫੀਸਦੀ ਪੂਰਾ ਕਰਨ ਲਈ ਅੱਗੇ ਹੋ ਕੇ ਕੰਮ ਕਰਨਗੇ। ਬੈਠਕ ਨੂੰ ਸੰਬੋਧਨ ਕਰਦੇ ਨਰੇਸ਼ ਸਹਿਗਲ ਨੇ ਕਿਹਾ ਕਿ ਪੰਜਾਬ ਸੂਬੇ ਵਿਚ ਖੱਤਰੀ ਸਭਾ ਨੂੰ ਸਰਗਰਮ ਕਰਨ ਕੇ ਮਨੋਰਥ ਨਾਲ ਪੰਚਕੁਲਾ ਵਿਚ ਇਕ ਮੁਹਿੰਮ ਦਾ ਸ਼ੁਭਾਆਰੰਭ ਕਰਕੇ ਪਰਿਵਾਰ ਮਿਲਣ ਦੇ ਤਹਿਤ ਰੋਡ ਸ਼ੋਅ ਪੂਰੇ ਪ੍ਰਦੇਸ਼ ਵਿਚ ਅਲੱਗ ਅਲੱਗ ਸ਼ਹਿਰਾਂ ਵਿਚ ਕੱਢਿਆ ਜਾ ਰਿਹਾ ਹੈ। ਜਦਕਿ ਕਪੂਰਥਲਾ ਵਿਚ ਰੋਡ ਸ਼ੋਅ ਦਾ ਖੱਤਰੀ ਪਰਿਵਾਰਾਂ ਵਲੋ ਭਰਵਾ ਸੁਆਗਤ ਕੀਤਾ ਜਾਵੇਗਾ। ਖੱਤਰੀ ਸਭਾ ਦਾ ਮੁੱਖ ਟੀਚਾ ਭਾਈਚਾਰੇ ਵਿਚ ਜਾਗਰੂਕਤਾ ਪੈਦਾ ਕਰਨਾ ਹੈ। ਉਨ•ਾਂ ਦੱਸਿਆ ਕਿ 10 ਜੂਨ ਨੂੰ ਕੋਟਕਪੁਰਾ ਵਿਚ ਮੁੱਖ ਸਮਾਗਮ ਪੰਜਾਬ ਖੱਤਰੀ ਸਭਾ ਦੁਆਰਾ ਅਯੋਜਿਤ ਕੀਤਾ ਜਾ ਰਿਹਾ ਹੈ। ਜਿਸ ਵਿਚ ਵਿਸ਼ੇਸ਼ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਅਲੱਗ ਅਲੱਗ ਮੰਤਰੀਆਂ ਨੂੰ ਸਭਾ ਵਲੋ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਤੇ ਨਰੇਸ਼ ਭੰਡਾਰੀ, ਵਿਨੋਦ ਕਪੂਰ, ਤਰਸੇਮ ਬਹਿਲ, ਸੁਰਜੀਤ ਚੋਪੜਾ, ਖੱਤਰੀ ਸਭਾ ਮਾਨਸਾ ਦੇ ਪ੍ਰਧਾਨ ਸ਼ਿੰਦਰਪਾਲ ਵਰਮਾ, ਚੇਤਨ ਸਹਿਗਲ, ਪ੍ਰਦੀਪ ਵਰਮਾ, ਪ੍ਰਦੀਪ ਵਰਮਾ, ਡਾ ਕਮਲ ਕਾਂਤ ਧਵਨ, ਰਾਮ ਕੁਮਾਰ, ਚੋਪੜਾ, ਹਰੀ ਓਮ, ਰਾਮ ਕੁਮਾਰ ਚੋਪੜਾ, ਨੀਰਜ ਖੁਲਰ, ਸਚਿਨ ਸ਼ਾਮ ਧੀਰ, ਆਦਿ ਮੌਜੂਦ ਸਨ।
ਤਸਵੀਰ-4ਕੇਪੀਟੀ ਇੰਦਰਜੀਤ-1
ਖੱਤਰੀ ਸਭਾ ਕਪੂਰਥਲਾ ਦੇ ਨਵਨਿਯੁਕਤ ਜ਼ਿਲ•ਾ ਪ੍ਰਧਾਨ ਨਵੀਨ ਓੁਬਰਾਏ ਨੂੰ ਸਿਰਪਾਓ ਭੇਟ ਕਰਦੇ ਸਨਮਾਨਿਤ ਕਰਦੇ ਹੋਏ ਆਲ ਇੰਡੀਆ ਖੱਤਰੀ ਸਭਾ ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਤੇ ਹੋਰ ਅਹੁੱਦੇਦਾਰ।

Geef een reactie

Het e-mailadres wordt niet gepubliceerd. Vereiste velden zijn gemarkeerd met *