ਦੋਨਾ ਪੱਤਰਕਾਰ ਮੰਚ ਨੇ ਗੰਦਲੇ ਹੋ ਰਹੇ ਪਾਣੀ ਅਤੇ ਆਬੋ ਹਵਾ ਵਿਸ਼ੇ ’ਤੇ ਸੈਮੀਨਾਰ ਕਰਵਾਇਆ

– ਦੂਸ਼ਿਤ ਹਵਾ-ਪਾਣੀ ਧਰਤੀ ਤੇ ਮਨੁਖੀ ਜੀਵਨ ਲਈ ਖਤਰਾ ਬਣਦਾ ਜਾ ਰਿਹਾ ਹੈ
– ਵਾਤਾਵਰਣ ਨੂੰ ਬਚਾਉਣ ਲਈ ਇੱਕ ਲਹਿਰ ਖੜੀ ਕਰਨ ਦੀ ਲੋੜ ਤੇ ਜੋਰ
ਕਪੂਰਥਲਾ, 4 ਜੂਨ, ਵਿਸ਼ੇਸ਼ ਪ੍ਰਤੀਨਿਧ
ਸੇਵਾ ਦੀ ਅਦੁੱਤੀ ਮਿਸਾਲ ਅਤੇ ਪਿੰਗਲਵਾੜਾ ਸੰਸਥਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਗੰਦਲੇ ਹੋ ਰਹੇ ਪਾਣੀ ਅਤੇ ਆਬੋ ਹਵਾ ਵਿਸ਼ੇ ’ਤੇ ਸੈਮੀਨਾਰ ਗਦਰੀ ਬਾਬਿਆਂ ਦੀ ਯਾਦ ’ਚ ਬਣੀ ਅਮਰਪ੍ਰੀਤਮ ਲਾਇਬ੍ਰੇਰੀ ਵਿਖੇ ਦੋਨਾ ਪੱਤਰਕਾਰ ਮੰਚ ਵੱਲੋਂ ਕਰਵਾਇਆ ਗਿਆ। ਮੁੱਖ ਮਹਿਮਾਨ ਵਜੋਂ ਸਾਮਿਲ ਵਾਤਾਪ੍ਰੇਮੀ ਸੰਤ ਬਾਬਾ ਦਇਆ ਸਿੰਘ ਟਾਹਲੀ ਸਾਹਿਬ ਵਾਲੇਆਂ ਨੇ ਕਿਹਾ ਕਿ ਵੱਧ ਰੁੱਖ ਲਗਾਣ, ਹਵਾ ਪਾਣੀ ਨੂੰ ਸਾਭਣ ਲਈ ਇੱਕ ਲਹਿਰ ਖੜੀ ਕਰਨ ਦੀ ਲੋੜ ਹੈ। ਅਰਜਨ ਦਾਸ ਕਾਲਜ ਧਰਮਕੋਟ ਦੇ ਸਹਾਇਕ ਪ੍ਰੋਫੈਸਰ ਡਾ. ਰਾਮ ਮੂਰਤੀ ਨੇ ਕਿਹਾ ਕਿ ਬਾਬੇ ਨਾਨਕ ਦੇ ਸਿਧਾਂਤ ਨੂੰ ਅਸਲੋਂ ਅਪਨਾ ਕੇ ਹੀ ਸਮੱਸਿਆਵਾਂ ਦਾ ਮੁਕਾਬਲਾ ਕੀਤਾ ਜਾ ਸਕਦਾ ਜੇ ਕਾਰਲ ਮਾਰਕਸ ਵੀ ਗੁਰੂ ਨਾਨਕ ਸਾਹਿਬ ਨੂੰ ਪੜ ਲੈਦਾ ਤਾਂ ਉਹਦਾ ਸਿਧਾਂਤ ਕੁੱਝ ਹੋਰ ਹੋਣਾ ਸੀ। ਸੰਤ ਹੀਰਾ ਦਾਸ ਕੰਨਿਆ ਮਹਾਂਵਿਦਿਲਿਆ ਦੇ ਪ੍ਰਧਾਨ ਇੰਜ: ਸੀਤਲ ਸਿੰਘ ਸੰਘਾ ਨੇ ਕਿਹਾ ਕਿ ਜਿੰਨਾ ਚਿਰ ਕਾਰਜ ਦੇ ਕਾਰਨ ਨੂੰ ਦੂਰ ਨਹੀਂ ਕੀਤਾ ਜਾਦਾ ਉਨੀ ਦੇਰ ਕਾਰਜ ਖਤਮ ਨਹੀਂ ਹੋ ਸਕਦਾ। ਗਿਆਨੀ ਮਨਜੀਤ ਸਿੰਘ ਸੋਹਲ ਨੇ ਕਿਹਾ ਕਿ ਪਲੀਤ ਹਵਾ ਪਾਣੀ ਧਰਤੀ ਤੇ ਮਨੁਖੀ ਜੀਵਨ ਲਈ ਖਤਰਾ ਬਣਦਾ ਜਾ ਰਿਹਾ ਹੈ। ਗੁਰੂ ਕਾ ¦ਗਰ ਟੀਮ ਦੇ ਮੁੱਖ ਸੇਵਾਦਾਰ ਡਾ. ਸੁਰਜੀਤ ਸਿੰਘ ਖੁਸਰੋਪੁਰ ਨੇ ਕਿਹਾ ਕਿ ਜਾਗਰਿਤੀ ਹੀ ਸਮਾਜ ਨੂੰ ਬਚਾ ਸਕਦੀ ਹੈ। ਪਿਆਰਾ ਸਿੰਘ ਖਾਲਸਾ ਕਿਹਾ ਕਿ ਵਪਾਰੀਕਰਨ ਨੇ ਕੁਦਰਤੀ ਸਰੋਤਾਂ ਦਾ ਨਾਸ ਕੀਤਾ। ਸਟੇਜ ਸੰਚਾਲਕ ਬਲਜੀਤ ਸਿੰਘ ਸੰਘਾ, ਇੰਦਰਜੀਤ ਸਿੰਘ ਬੱਸਣ, ਸਟੇਟ ਅਵਾਰਡੀ ਅਧਿਆਪਕ ਮੇਜਰ ਸਿੰਘ ਮੀਂਏਵਾਲ ਨੇ ਕਿਹਾ ਕਿ ਜਿਵੇਂ ਅੱਜ ਪਾਣੀ ਬੋਤਲਾਂ ’ਚ ਬੰਦ ਮਿਲ ਰਿਹਾ ਤੇ ਜੇ ਅਸੀਂ ਨਾ ਜਾਗੇ ਤਾਂ ਸਾਹ ਲਈ ਹਵਾ ਵੀ ਸ¦ਡਰਾਂ ’ਚ ਮੁੱਲ ਮਿਲੇਗੀ। ਹਾਜਰਾਂ ਮੈਂਬਰਾਂ ਵੱਲੋਂ 21-21 ਰੁੱਖ ਲਗਾਣ ਦਾ ਅਹਿਦ ਕੀਤਾ ਗਿਆ। ਇਲਾਕੇ ਪਹਿਲਾ ਲਗਾਏ ਪੋਦਿਆਂ ਲਈ ਪਾਣੀ ਦਾ ਪ੍ਰਬੰਧ ਕਰਨ ਦਾ ਵੀ ਫੈਸਲਾ ਕੀਤਾ ਗਿਆ। ਪ੍ਰਧਾਨਗੀ ਮੰਡਲ ’ਚ ਪ੍ਰਿੰਸੀਪਲ ਆਰ. ਸੀ. ਚੱਢਾ, ਦਲਜੀਤ ਸਿੰਘ ਰਤਨ ਟ੍ਰਿਬਿਊਨ, ਡਾ. ਸਤਨਾਮ ਸਿੰਘ ਕਮਾਲਕੇ ’ਚ ਸ਼ਾਮਿਲ ਸਨ। ਮੰਚ ਦੇ ਆਗੂਆਂ ’ਚ ਰੇਸ਼ਮ ਸਿੰਘ ਰਾਮਪੁਰੀ, ਰਾਜੂ ਗੁੰਬਰ, ਹਰਦਿਆਲ ਸਿੰਘ ਨਿੱਝਰ, ਗੁਜਰਾਜ ਸਿੰਘ ਸੰਘਾ, ਤਰਸੇਮ ਪੁਆਰ, ਪਵਿਤਰ ਸਿੰਘ ਫਤਿਹ ਚੈਨਲ, ਗਰਦਾਵਰ ਸਿੰਘ ਬੱਸਣ, ਹਰਜੀਤ ਸਿੰਘ, ਹਰਚਰਨ ਸਿੰਘ ਚਾਹਲ, ਰਾਮ ਲਾਲ, ਸ੍ਰੀ ਗੁਰੂ ਨਾਨਕ ਦੇਵ ਨੋਜਵਾਨ ਸਭਾ ਦੇ ਪ੍ਰਧਾਨ ਮੁਖਤਿਆਰ ਸਿੰਘ ਬਿੱਕਾ, ਹਿਊਮਨ ਰਾਈਟਸ ਵੀਜਨ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਲੱਲੀਆਂ, ਦੋਨਾ ਫਾਰਮਰ ਫਰੰਟ ਦੇ ਪ੍ਰਧਾਨ ਸੁਰਜੀਤ ਸਿੰਘ ਪਾਲ, ਪਿੰਡ ਕਮੇਟੀ ਦੇ ਸਰਪ੍ਰਸਤ ਜੱਥੇ: ਗੁਰਦੇਵ ਸਿੰਘ ਸੰਘਾ, ਰਣਬੀਰ ਰਾਣਾ, ਸਰਪੰਚ ਸੁਰਜੀਤ ਬਿੱਟੂ, ਸੰਜੀਵ ਹੈਪੀ, ਨਰਿੰਦਰ ਫੁੱਲ ਗਾਇਕ ਨਵਜੀਤ ਗਿੱਲ, ਗੁਰਦਾਵਰ ਸਿੰਘ ਚਾਹਲ, ਜਸਵੀਰ ਸਿੰਘ ਟੌਹਰ, ਅਵਤਾਰ ਸਿੰਘ ਦੁੱਲਾ, ਕੁੰਦਨ ਸਿੰਘ ਬਗੋਤਾ, ਰਘਬੀਰ ਸਿੰਘ ਸੰਘਾ, ਡਾ. ਬਲਰਾਮ ਆਦਿ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *