‘ਸਰਕਾਰ ਤੁਹਾਡੇ ਪਿੰਡ ਵਿਚ’ ਪ੍ਰੋਗਰਾਮ ਤਹਿਤ ਚੀਮਾ ਦੀ ਅਗਵਾਈ ਹੇਠ ਵਿਸ਼ਾਲ ਲੋਕ ਸੁਵਿਧਾ ਕੈਂਪ

*29 ਪਿੰਡਾਂ ਦੇ ਲੋਕਾਂ ਨੂੰ ਇਕੋ ਛੱਤ ਹੇਠ ਮੁਹੱਈਆ ਕਰਵਾਈਆਂ ਵੱਖ-ਵੱਖ ਸੁਵਿਧਾਵਾਂ
ਸੁਲਤਾਨਪੁਰ ਲੋਧੀ (ਕਪੂਰਥਲਾ), 4 ਜੂਨ :
ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਯੋਗ ਲਾਭਪਾਤਰੀਆਂ ਉਨ•ਾਂ ਦੇ ਘਰ ਜਾ ਕੇ ਲਾਭ ਦੇਣ ਲਈ ਸ਼ੁਰੂ ਕੀਤੇ ਗਏ ‘ਸਰਕਾਰ ਤੁਹਾਡੇ ਪਿੰਡ ਵਿਚ’ ਪ੍ਰੋਗਰਾਮ ਤਹਿਤ ਅੱਜ ਹਲਕਾ ਵਿਧਾਇਕ ਸੁਲਤਾਨਪੁਰ ਲੋਧੀ ਸ. ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਪਿੰਡ ਖੈੜਾ ਦੋਨਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਹਲਕੇ ਦੇ 29 ਪਿੰਡਾਂ ਦੇ ਲੋਕਾਂ ਲਈ ਇਕ ਵਿਸ਼ਾਲ ਲੋਕ ਸੁਵਿਧਾ ਕੈਂਪ ਲਗਾਇਆ ਗਿਆ, ਜਿਸ ਦਾ ਸਬੰਧਤ ਪਿੰਡਾਂ ਦੇ ਲੋਕਾਂ ਨੇ ਭਰਪੂਰ ਲਾਹਾ ਲਿਆ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਸ. ਨਵਤੇਜ ਸਿੰਘ ਚੀਮਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ•ਾਂ ਕਿਹਾ ਕਿ ਇਸੇ ਤਹਿਤ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਯੋਗ ਲਾਭਪਾਤਰੀਆਂ ਉਨ•ਾਂ ਦੇ ਘਰ ਜਾ ਕੇ ਲਾਭ ਦੇਣ ਲਈ ‘ਸਰਕਾਰ ਤੁਹਾਡੇ ਪਿੰਡ ਵਿਚ’ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ ਜਿਸ ਅਧੀਨ ਵੱਡੇ ਪਿੰਡਾਂ ਵਿਚ ਨੇੜ•ਲੇ ਪਿੰਡਾਂ ਦਾ ਇਕ ਜਗ•ਾ ਇਕੱਠ ਕਰਕੇ ਹਲਕੇ ਦੇ ਸਾਰੇ ਪਿੰਡ ਕਵਰ ਕੀਤੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿਚ ਖੱਜਲ-ਖੁਆਰ ਨਹੀਂ ਹੋਣਾ ਪੈ ਰਿਹਾ ਅਤੇ ਅਧਿਕਾਰੀ ਖੁਦ ਲੋਕਾਂ ਕੋਲ ਆ ਕੇ ਉਨ•ਾਂ ਦੇ ਕੰਮ ਕਰ ਰਹੇ ਹਨ।
ਇਸ ਕੈਂਪ ਦੌਰਾਨ ਪੰਜਾਬ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਸਬੰਧੀ ਲੋਕਾਂ ਦੇ ਕੰਮ ਇਕੋ ਛੱਤ ਹੇਠਾਂ ਕੀਤੇ ਗਏ, ਜਿਨ•ਾਂ ਵਿਚ ਪੈਨਸ਼ਨ ਸਕੀਮ, ਆਟਾ-ਦਾਲ ਸਕੀਮ, ਗਰੀਬ ਵਰਗ ਦੇ ਬਿਜਲੀ ਦੇ ਬਿੱਲ, ਮਗਨਰੇਗਾ ਸਕੀਮ, ਡੇਅਰੀ/ਪਸ਼ੂ ਪਾਲਣ ਵਿਭਾਗ, ਜਲ ਸਪਲਾਈ ਵਿਭਾਗ, ਸ਼ਗਨ ਸਕੀਮ, ਕਿਰਤੀ ਲਾਭ ਪਾਤਰੀ ਕਾਰਡ, ਸੈਨਿਕ ਭਲਾਈ ਸਕੀਮ, ਐਸ. ਸੀ/ਬੀ. ਸੀ ਵਰਗ ਵਾਸਤੇ ਸਕੀਮਾਂ ਅਤੇ ਕਿਸਾਨੀ ਕਰਜ਼ਿਆਂ ਸਬੰਧੀ ਸਕੀਮਾਂ ਆਦਿ ਸ਼ਾਮਿਲ ਸਨ। ਇਸ ਮੌਕੇ ਲੋਕਾਂ ਨੇ ਆਧਾਰ ਕਾਰਡ, ਰਾਸ਼ਨ ਕਾਰਡ ਅਤੇ ਸਮਾਰਟ ਕਾਰਡ ਆਦਿ ਲਈ ਫਾਰਮ ਵੱਡੀ ਗਿਣਤੀ ਵਿਚ ਫਾਰਮ ਵੀ ਭਰੇ। ਇਸ ਤੋਂ ਇਲਾਵਾ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਅਧਿਕਾਰੀਆਂ ਵੱਲੋਂ ਮੌਕੇ ’ਤੇ ਹੀ ਕੀਤਾ ਗਿਆ। ਇਸ ਕੈਂਪ ਵਿਚ ਜਿਨ•ਾਂ ਪਿੰਡਾਂ ਦੇ ਲੋਕਾਂ ਨੂੰ ਵੱਖ-ਵੱਖ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ, ਉਨ•ਾਂ ਵਿਚ ਖੈੜਾ ਦੋਨਾ, ਰੱਤਾ ਨੌਂ ਅਬਾਦ, ਲੋਧੀ ਭੁਲਾਣਾ, ਮੁਰਾਦਪੁਰ ਬੇਟ, ਕੜ•ਾਲ ਖੁਰਦ, ਸੁਖੀਆ ਨੰਗਲ, ਹੂਸੈਨਾਬਾਦ, ਝੱਲ ਬੀਬੜੀ, ਹੂਸੈਨਪੁਰ, ਮਿੱਠਾ, ਪਾਜੀਆਂ, ਸੰਧਰ ਜਗੀਰ, ਬੀਬੜੀ, ਕੋਠੇ ਕਾਲਾ ਸਿੰਘ, ਆਰ. ਸੀ. ਐਫ, ਮਿੱਠੜਾ, ਦੁਰਗਾਪੁਰ, ਕੜ•ਾਲ ਕਲਾਂ, ਢੁੱਡੀਆਂਵਾਲ, ਕੋਠੇ ਚੇਤਾ ਸਿੰਘ, ਕੌਲ ਤਲਵੰਡੀ, ਤਲਵੰਡੀ ਪਾਂਈ, ਕੜ•ਾਲ ਨੌਂ ਅਬਾਦ, ਸੈਦੋ ਭੁਲਾਣਾ, ਰਾਵਲ, ਜਲਾਲ ਭੁਲਾਣਾ, ਦੌਲਤਪੁਰ, ਨਾਨੋਂ ਮੱਲੀਆਂ ਅਤੇ ਕਾਹਨਾਂ ਸ਼ਾਮਿਲ ਸਨ। ਇਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਬੂਥ ਲਗਾ ਕੇ ਲੋਕਾਂ ਦੇ ਕੰਮ ਕੀਤੇ ਗਏ, ਜਿਸ ਦੀ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਉਨ•ਾਂ ਦੱਸਿਆ ਕਿ ਅਜਿਹਾ ਹੀ ਇਕ ਵਿਸ਼ਾਲ ਕੈਂਪ ਹਲਕੇ ਦੇ ਪਿੰਡ ਖਾਲੂ ਵਿਖੇ ਮਿਤੀ 6 ਜੂਨ 2018 ਨੂੰ ਲਗਾਇਆ ਜਾਵੇਗਾ, ਜਿਸ ਵਿਚ ਹਲਕੇ ਦੇ 20 ਪਿੰਡਾਂ ਦੇ ਕੰਮ ਇਕੋ ਛੱਤ ਹੇਠਾਂ ਹੋਣਗੇ।
ਇਸ ਮੌਕੇ ਐਸ. ਡੀ. ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਐਸ. ਐਚ. ਓ ਸੁਲਤਾਨਪੁਰ ਲੋਧੀ ਸਰਬਜੀਤ ਸਿੰਘ, ਪਰਵਿੰਦਰ ਸਿੰਘ ਪੱਪਾ, ਰਮੇਸ਼ ਡਡਵਿੰਡੀ, ਰਵਿੰਦਰ ਰਵੀ, ਬਲਜਿੰਦਰ ਸਿੰਘ, ਐਸ. ਡੀ. ਓ ਗੁਰਨਾਮ ਸਿੰਘ ਬਾਜਵਾ, ਚੌਕੀ ਇੰਚਾਰਜ ਭੁਲਾਣਾ ਹਰਜੀਤ ਸਿੰਘ, ਸਟੇਟ ਐਵਾਰਡੀ ਰੌਸ਼ਨ ਖੈੜਾ, ਅੰਤਰਰਾਸ਼ਟਰੀ ਕਬੱਡੀ ਕੋਚ ਤਰਲੋਕ ਸਿੰਘ ਮੱਲ•ੀ, ਕੁਲਬੀਰ ਸਿੰਘ ਖੈੜਾ, ਕੁਲਵਿੰਦਰ ਸਿੰਘ ਕਿੰਦਾ ਖੈੜਾ, ਗੁਰਜੀਤ ਸਿੰਘ ਸ਼ਾਹ, ਸਤਨਾਮ ਸਿੰਘ ਖੈੜਾ, ਰੇਸ਼ਮ ਸਿੰਘ ਲਾਡੀ, ਸੀਨੀਅਰ ਜ਼ਿਲ•ਾ ਮੀਤ ਪ੍ਰਧਾਨ ਜਗਤਾਰ ਸਿੰਘ ਮੱਲ•ੀ, ਕੁਲਬੀਰ ਸਿੰਘ ਖੈੜਾ, ਪਹਿਲਵਾਨ ਜਗਦੀਪ ਸਿੰਘ ਵੰਝ, ਪਿਆਰਾ ਸਿੰਘ ਸ਼ਾਹ ਕੜਾਲ• ਨੌ ਆਬਾਦ, ਰੇਸ਼ਮ ਸਿੰਘ ਲਾਡੀ ਕੜਾਲ• ਨੌ ਆਬਾਦ, ਕੁਲਵਿੰਦਰ ਸਿੰਘ ਕਿੰਦਾ ਖੈੜਾ, ਸਤਨਾਮ ਸਿੰਘ ਖੈੜਾ, ਹਰਨਿਰਮਲ ਸਿੰਘ ਖੈੜਾ, ਰਮੇਸ਼ ਖੈੜਾ, ਗੁਰਜੀਤ ਸਿੰਘ ਸ਼ਾਹ ਦੁਰਗਾਪੁਰ, ਦਵਿੰਦਰ ਸਿੰਘ ਰਾਜਾ ਕੜਾਲ• ਨੌ ਆਬਾਦ, ਪੰਚ ਡਾ. ਸੁਰਿੰਦਰ ਅਰੋੜਾ, ਜਸਵੰਤ ਸਿੰਘ ਲੰਬੜ ਕੜਾਲ• ਨੌ ਆਬਾਦ, ਪੰਡਿਤ ਸੁਨੀਲ ਕਾਲੀਆ, ਰਾਜਬੀਰ ਕਿੰਗੜਾ, ਪਵਿੱਤਰ ਸਿੰਘ ਮੱਲ•ੀ, ਕਮਲਜੀਤ ਸਿੰਘ ਖੈੜਾ, ਨੌਨਿਹਾਲ ਸਿੰਘ, ਦਮੋਦਰ ਦੇਵ, ਪੱਪਾ ਜਾਰਜਪੁਰ, ਮੰਗਲ ਸਿੰਘ ਭੱਟੀ ਹੋਰ ਸ਼ਖਸੀਅਤਾਂ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *