ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਰਜਿ. ਰੇਲ ਕੋਚ ਫੈਕਟਰੀ, ਕਪੂਰਥਲਾ ਵਲੋਂ ਪਿੰਡ ਹੁਸੈਨਾਬਾਦ ਦੇ ਭਗਵਾਨ ਵਾਲਮੀਕ ਮੰਦਰ ਵਿਖੇ ਸਲਾਈ ਸੈਂਟਰ ਖੋਲਿ•ਆ

ਕਪੂਰਥਲਾ, 4 ਜੂਨ, ਵਿਸ਼ੇਸ਼ ਪ੍ਰਤੀਨਿਧ
ਸਮਾਜ ਸੇਵਾ ਨੂੰ ਸਮਰਪਿਤ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਰਜਿ. ਰੇਲ ਕੋਚ ਫੈਕਟਰੀ, ਕਪੂਰਥਲਾ ਵਲੋਂ ਪਿੰਡ ਹੁਸੈਨਾਬਾਦ ਦੇ ਭਗਵਾਨ ਵਾਲਮੀਕ ਮੰਦਰ ਵਿਖੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਲੜਕੀਆਂ ਲਈ ਮੁਫਤ ਸਿਲਾਈ ਸੈਂਟਰ ਦਾ ਉਦਘਾਟਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜ¤ਸਲ ਅਤੇ ਹੁਸੈਨਾਬਾਦ ਦੇ ਸਰਪੰਚ ਗੁਰਜੀਤ ਸਿੰਘ ਨੇ ਕੀਤੀ। ਇਸ ਮੌਕੇ ਤੇ ਸੁਸਾਇਟੀ ਦੇ ਜਨਰਲ ਸਕ¤ਤਰ ਧਰਮ ਪਾਲ ਪੈਂਥਰ ਨੇ ਦ¤ਸਿਆ ਕਿ ਜੋ ਲੜਕੀਆਂ ਗਰੀਬ ਪ੍ਰੀਵਾਰਾਂ ਨਾਲ ਸੰਬੰਧਿਤ ਹਨ ਉਹ ਦਿਨੋਂ-ਦਿਨ ਮਹਿੰਗੀ ਹੁੰਦੀ ਜਾ ਰਹੀ ਆਪਣੀ ਪੜ•ਾਈ ਨੂੰ ਜਾਰੀ ਨਹੀਂ ਰ¤ਖ ਸਕਦੀਆਂ ਉਨ•ਾਂ ਨੂੰ ਸਵੈਰੁਜਗਾਰ ਚਲਾਉਣ ਲਈ ਮੁਫਤ ਸਿਲਾਈ ਸੈਂਟਰ ਖੋਲਿਆ ਗਿਆ ਹੈ। ਸੁਸਾਇਟੀ ਦਾ ਮੁ¤ਖ ਮੰਤਵ ਬਾਬਾ ਸਾਹਿਬ ਡਾ. ਅੰਬੇਡਕਰ ਦੀ ਸੋਚ ਕਿ ਸਿ¤ਖਿਅਤ ਲੋਕ ਹੀ ਸਮਾਜ ਨੂੰ ਜਾਗਰੂਕ ਕਰ ਸਕਦੇ ਹਨ। ਸਰਕਾਰ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਰੋਜਗਾਰ ਮਹ¤ਈਆਂ ਨਹੀਂ ਕਰਵਾ ਸਕਦੀ। ਸਮਾਜ ਸੇਵੀ ਸੰਸਥਾਂਵਾ ਦਾ ਫਰਜ ਬਣਦਾ ਹੈ ਕਿ ਗਰੀਬ ਸਮਾਜ ਨੂੰ ਆਤਮ ਨਿਰਭਰ ਬਣਾਉਣ ਲਈ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਤੇ ਸਰਪੰਚ ਗੁਰਜੀਤ ਸਿੰਘ ਨੇ ਕਿਹਾ ਕਿ ਡਾ. ਅੰਬੇਡਕਰ ਸੁਸਾਇਟੀ ਵਲੋਂ ਪਿੰਡ ਹੁਸੈਨਾਬਾਦ ਵਿਖੇ ਸਿਲਾਈ ਸੈਂਟਰ ਖੋਲਣਾ ਪਿੰਡ ਵਾਸੀਆਂ ਲਈ ਬਹੁਤ ਹੀ ਮਾਣ ਦੀ ਗ¤ਲ ਹੈ। ਪਿੰਡ ਦੀਆਂ ਲੜਕੀਆਂ ਨੂੰ ਸਿਲਾਈ ਸਿ¤ਖਣ ਲਈ ਹੁਣ ਦੂਰ ਜਾਣ ਦੀ ਜਰੂਰਤ ਨਹੀਂ ਪਵੇਗੀ। ਉਨ•ਾਂ ਨੇ ਸੁਸਾਇਟੀ ਦੇ ਪ੍ਰਬੰਧਕਾਂ ਨੂੰ ਵਿਸ਼ਵਾਸ ਦੁਆਇਆ ਕਿ ਪੰਚਾਇਤ ਵਲੋਂ ਇਸ ਨੇਕ ਕਾਰਜ ਲਈ ਜਿਸ ਤਰ•ਾਂ ਦੀ ਸਹਾਇਤਾ ਦੀ ਆਸ ਰ¤ਖਣਗੇ ਉਸੇ ਤਰ•ਾਂ ਦਾ ਭਰਪੂਰ ਸਹਿਯੋਗ ਕੀਤਾ ਜਾਵੇਗਾ।ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜ¤ਸਲ ਨੇ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਿੰਡ-ਪਿੰਡ ਸਿਲਾਈ ਸੈਂਟਰ ਖੋਹਲ ਕੇ ਸੁਸਾਇਟੀ ਗਰੀਬ ਪ੍ਰੀਵਾਰਾਂ ਦੇ ਜੀਵਨ ਪ¤ਧਰ ਨੂੰ ਸੁਧਾਰਨ ਲਈ ਸਾਰਥਿਕ ਕਦਮ ਚੁ¤ਕਦੀ ਰਹਿੰਦੀ ਹੈ। ਸੁਸਾਇਟੀ ਨੇ ਹਮੇਸ਼ਾਂ ਹੀ ਆਪਣੇ ਸੀਮਤ ਸਾਧਨਾਂ ਨਾਲ ਇਲਾਕੇ ਦੇ ਗਰੀਬ ਲੋਕਾਂ ਦੀਆਂ ਬੁਨਿਆਦੀ ਜਰੂਰਤਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਅਤੇ ਕਰਦੀ ਰਹੇਗੀ। ਸ਼੍ਰੀ ਜ¤ਸਲ ਨੇ ਕਿਹਾ ਕਿ ਪਿੰਡ ਦੀਆਂ ਲੜਕੀਆਂ ਨੂੰ ਇਮਾਨਦਾਰੀ ਅਤੇ ਲਗਨ ਨਾਲ ਮੁਫਤ ਸਿਲਾਈ ਸੈਂਟਰ ਦਾ ਫਾਇਦਾ ਲੈਣਾ ਚਾਹੀਦਾ ਹੈ। ਉਨ•ਾਂ ਨੇ ਖਾਸ ਤੌਰ ਤੇ ਭਗਵਾਨ ਵਾਲਮੀਕ ਪਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ•ਾਂ ਨੇ ਸਿਲਾਈ ਸੈਂਟਰ ਲਈ ਇਮਾਰਤ ਅਤੇ ਬਿਜਲੀ-ਪਾਣੀ ਦੀ ਮੁਫਤ ਸਹੂਲਤ ਮੁਹ¤ਈਆ ਕਰਵਾਈ ਗਈ ਹੈ।
ਇਸ ਮੌਕੇ ਤੇ ਆਲ ਇੰਡੀਆ ਐਸਸੀ/ਐਸਟੀ ਰੇਲਵੇ ਕਰਮਚਾਰੀ ਐਸੋਸੀਏਸ਼ਨ ਦੇ ਵਰਕਿੰਗ ਪ੍ਰਧਾਨ ਰਣਜੀਤ ਸਿੰਘ, ਅੰਬੇਡਕਰੀ ਚਿੰਤਕ ਨਿਰਵੈਰ ਸਿੰਘ, ਮੈਂਬਰ ਪੰਚਾਇਤ ਰਾਜਬੀਰ ਸਿੰਘ, ਮਲਕੀਤ ਸਿੰਘ, ਬਲਕਾਰ ਸਿੰਘ, ਜੀਤ ਸਿੰਘ, ਜਸਵੀਰ ਪਾਲ, ਸੁਨੀਲ ਕੁਮਾਰ, ਰਾਜਵੰਤ ਰਾਮ, ਸੁਖਵਿੰਦਰ ਸਿੰਘ ਅਤੇ ਹੈ¤ਡ ਟੀਚਰ ਮੈਡਮ ਪਰਮਜੀਤ ਕੌਰ ਆਦਿ ਤੋਂ ਇਲਾਵਾ ਪਿੰਡ ਦੀਆਂ ਬਹੁਤ ਸਾਰੀਆਂ ਮਹਿਲਾਵਾਂ ਸ਼ਾਮਿਲ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *