ਜੂਨ 84 ਚ ਟੈਂਕ ਹਰਿਮੰਦਰ ਸਾਹਿਬ ਦੀਆਂ ਪਰਕਰਮਾ ਅੰਦਰ ਨਹੀਂ ਸੀ ਚੜ੍ਹੇ ਬਲਕਿ ਸਿੱਖ ਕੌਮ ਦੀ ਆਪਣੀ ਛਾਤੀ ਤੇ ਚੜ੍ਹੇ ਨੇ -ਡਾਕਟਰ ਸੋਨੀਆ

5 ਜੂਨ (ਅਰੋੜਾ,ਸਵੀਡਨ) ਹਿਊਮਨ ਰਾਈਟ ਤੇ ਲਿਪ ਸਵੀਡਨ ਦੇ ਪ੍ਰਧਾਨ ਡਾਕਟਰ ਸੋਨੀਆ ਨੂੰ ਜੂਨ 84 ਨੀਲਾ ਤਾਰਾ ਬਾਰੇ ਜਦੋ ਸਵਾਲ ਪੁੱਛਿਆਂ ਤਾਂ ਉਹਨਾਂ ਬੜੇ ਜੋਸ਼ ਤੇ ਰੋਸ਼ ਨਾਲ ਕਿਹਾ ਜੂਨ 84 ਸ਼ਾਇਦ ਹੀ 84 ਜੂਨਾਂ ਮਗਰੋਂ ਭੁੱਲੀ ਜਾਵੇਗੀ। ਇਹ ਇੱਕ ਨਾ ਭੁੱਲਣ ਯੋਗ ਤੇ ਨਾ ਬਖਸ਼ਣ ਯੋਗ ਹੈਂ ਘਲੂਘਾਰਾ ਹੈਂ। ਜੇ ਭਾਈ ਮਣੀ ਸਿੰਘ ਜੀ ਸਿੱਖ ਕੌਮ ਨੂੰ ਤੇ ਗੁਰਦਵਾਰੇ ਨੂੰ ਬਚਾਉਣ ਲਈ ਆਪਣਾ ਬੰਦ-ਬੰਦ ਕਟਵਾ ਦਿੱਤੇ ਸੀ ਤਾਂ ਕੀ ਸੰਤ ਜਰਨੈਲ ਸਿੰਘ ਜੀ ਨੇ ਸਿੱਖ ਕੌਮ ਤੇ ਗੁਰੂ ਘਰ ਨੂੰ ਬਚਾਉਣ ਲਈ ਅਕਾਲ ਤਖਤ ਤੋਂ ਬਾਹਰ ਆ ਕੇ ਗ੍ਰਿਫ਼ਤਾਰੀ ਕਿਉਂ ਨਹੀਂ ਦਿੱਤੀ ਸੀ? ਸੋਚਣ ਵਾਲੀ ਗੱਲ ਹੈਂ। ਵੈਸੇ ਵੀ ਕਿਸੇ ਦੇ ਘਰ ਦੀ ਚਾਰ ਦੀਵਾਰੀ ਦੀਆਂ ਚਾਰ ਇੱਟਾਂ ਚੋਰੀ ਹੋ ਜਾਣ ਤਾਂ ਬੰਦਾ ਸਿਰ ਪਾੜਨੇ ਤੱਕ ਆਂ ਜਾਂਦਾ ਹੈਂ ਏਹ੍ਹ ਤਾਂ ਸਾਡੇ ਗੁਰੂ ਘਰ ਦੀ ਗੱਲ ਹੈਂ। ਪਰ ਸਾਡੇ ਤਾਂ ਗੁਰੂ ਘਰ ਨੂੰ ਕੁੱਜ ਲਾਲਚੀ ਨੇਤਾਵਾਂ ਨੇ ਆਪਣੀਆਂ ਕੁਰਸੀਆਂ ਦੇ ਲਾਲਚ ਕਰਕੇ ਟੈਕਾਂ ਤੋਪਾਂ ਨਾਲ ਢਹਿ ਢੇਰੀ ਕਰਨ ਚ ਪੂਰੀ ਮਦਦ ਕੀਤੀ ਸੀ ਦੱਸੋ ਹੁਣ ਅਸੀ ਕਿਵੇ ਭੁੱਲ ਜਾਈਏ? ਸਿੱਖ ਕੌਮ ਨੂੰ ਕੋਈ ਹੋਰ ਨਹੀਂ ਸਿੱਖ ਕੌਮ ਦੇ ਕੁੱਜ ਲਾਲਚੀ ਲੋਕ ਤਬਾਹ ਕਰਨ ਲੱਗੇ ਨੇ। ਵੈਸੇ ਵੀ 84 ਚ ਵਾਪਰੇ ਘਲੂਘਾਰੇ, ਅੱਜ ਸਿੱਖ ਇਤਿਹਾਸ ਦਾ ਅਜਿਹਾ ਅਨਿਖੜ ਅੰਗ ਬਣ ਚੁੱਕਾ ਹੈਂ ਕੀ ਇਸਨੂੰ ਅਸੀ ਚਾਹੁੰਦਿਆਂ ਵੀ ਭੁੱਲ ਨਹੀਂ ਸਕਦੇ । ਮੈਂ ਜੂਨ 84 ਦੌਰਾਨ ਸਿੱਖ ਕੌਮ ਦੀ ਦੀ ਆਨ-ਸ਼ਾਨ ਦੀ ਰਾਖੀ ਲਈ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਨੂੰ ਦਿਲੋਂ ਸ਼ਰਧਾਂ ਦੇ ਫੁੱਲ ਅਰਪਣ ਕਰਦੀ ਹਾਂ ।

Geef een reactie

Het e-mailadres wordt niet gepubliceerd. Vereiste velden zijn gemarkeerd met *