ਭੈਣ ਮਾਇਆਵਤੀ ਖਿਲਾਫ ਵਰਤੀ ਮਾੜੀ ਸ਼ਬਦਾਵਲੀ ਦੇ ਰੋਸ ਵਜੋਂ ਬਸਪਾ ਨੇ ਸਿਮਰਨਜੀਤ ਸਿੰਘ ਮਾਨ ਦਾ ਸਾੜਿਆ ਪੁਤਲਾ

* ਮਾਨ ਨੇ ਮੁਆਫੀ ਨਾ ਮੰਗੀ ਤਾਂ ਕਰਾਂਗੇ ਤਿ¤ਖਾ ਸੰਘਰਸ਼-ਰਮੇਸ਼ ਕੌਲ
ਫਗਵਾੜਾ 5 ਜੂਨ (ਚੇਤਨ ਸ਼ਰਮਾ) ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਅਤੇ ਉ¤ਤਰ ਪ੍ਰਦੇਸ਼ ਦੀ ਸਾਬਕਾ ਮੁ¤ਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਦੇ ਖਿਲਾਫ ਬਰਗਾੜੀ ਵਿਖੇ ਬੀਤੇ ਦਿਨੀਂ ਕੀਤੀ ਗਈ ਅਪਸ਼ਬਦਾਂ ਦੀ ਵਰਤੋਂ ਦੇ ਰੋਸ ਵਜੋਂ ਬਹੁਜਨ ਸਮਾਜ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਨੇ ਜੋਨ ਇੰਚਾਰਜ ਰਮੇਸ਼ ਕੌਲ ਕੌਂਸਲਰ ਦੀ ਅਗਵਾਈ ਹੇਠ ਸਥਾਨਕ ਰੈਸਟ ਹਾਊਸ ਦੇ ਸਾਹਮਣੇ ਮਾਨ ਦਾ ਪੁਤਲਾ ਸਾੜ ਕੇ ਜਬਰਦਸਤ ਰੋਸ ਮੁਜਾਹਰਾ ਕੀਤਾ। ਮੁਜਾਹਰਾ ਕਾਰੀਆਂ ਨੂੰ ਸੰਬੋਧਨ ਕਰਦਿਆਂ ਕੋਂਸਲਰ ਰਮੇਸ਼ ਕੌਲ ਨੇ ਕਿਹਾ ਕਿ ਮਾਨ ਵਲੋਂ ਵਰਤੀ ਗਈ ਮਾੜੀ ਸ਼ਬਦਾਵਲੀ ਨਾ ਸਿਰਫ ਦਲਿਤ ਸਮਾਜ ਬਲਕਿ ਸਮੁ¤ਚੀ ਔਰਤ ਜਾਤੀ ਦਾ ਅਪਮਾਨ ਹੈ। ਬਸਪਾ ਨੇ ਹਮੇਸ਼ਾ ਔਰਤ ਜਾਤੀ ਦੇ ਸਨਮਾਨ ਦੀ ਲੜਾਈ ਲੜੀ ਹੈ ਪਰ ਸਿਮਰਨਜੀਤ ਸਿੰਘ ਮਾਨ ਵਲੋਂ ਸਰਬਤ ਖਾਲਸਾ ਦੇ ਹੋਏ ਇਕ¤ਠ ਦੌਰਾਨ ਭੈਣ ਕੁਮਾਰੀ ਮਾਇਆਵਤੀ ਬਾਰੇ ਜੋ ਗੰਦੀ ਸ਼ਬਦਾਵਲੀ ਵਰਤੀ ਗਈ ਹੈ ਉਹ ਖਿਮਾ ਯੋਗ ਨਹੀਂ ਹੈ ਫਿਰ ਵੀ ਬਸਪਾ ਆਸ ਕਰਦੀ ਹੈ ਕਿ ਮਾਨ ਆਪਣੀ ਹਰਕਤ ਤੇ ਸ਼ਰਮਿੰਦਗੀ ਮਹਿਸੂਸ ਕਰਦੇ ਹੋਏ ਤੁਰੰਤ ਮੁਆਫੀ ਮੰਗੇ ਨਹੀਂ ਤਾਂ ਬਸਪਾ ਤਿ¤ਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਉਹਨਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜ¤ਥੇਦਾਰਾਂ ਤੋਂ ਵੀ ਪੁਰਜੋਰ ਮੰਗ ਕੀਤੀ ਕਿ ਸਿ¤ਖੀ ਦੇ ਬਾਣੇ ਵਿਚ ਪੰਥ ਦੀਆਂ ਪਰੰਪਰਾਵਾਂ ਦੇ ਉਲਟ ਕਾਰਗੁਜਾਰੀਆਂ ਕਰਨ ਤੇ ਸਿਮਰਨਜੀਤ ਸਿੰਘ ਮਾਨ ਨੂੰ ਪੰਥ ਵਿਚੋਂ ਛੇਕਿਆ ਜਾਵੇ। ਉਹਨਾਂ ਦ¤ਸਿਆ ਕਿ 7 ਜੂਨ ਨੂੰ ਜਲੰਧਰ ਵਿਖੇ ਬੁਲਾਈ ਗਈ ਸਟੇਟ ਕਮੇਟੀ ਦੀ ਮੀਟਿੰਗ ਵਿਚ ਇਸ ਮੁ¤ਦੇ ਤੇ ਵਿਚਾਰਾਂ ਕਰਕੇ ਅਗਲੇ ਸੰਘਰਸ਼ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ। ਇਸ ਮੌਕੇ ਸੂਬਾ ਸਕ¤ਤਰ ਬੀਬੀ ਰਚਨਾ ਦੇਵੀ, ਲਖਬੀਰ ਚੌਧਰੀ ਜਿਲ•ਾ ਇੰਚਾਰਜ, ਪਰਮਿੰਦਰ ਪਲਾਹੀ ਮੀਤ ਪ੍ਰਧਾਨ ਜਿਲ•ਾ ਕਪੂਰਥਲਾ, ਐਡਵੋਕੇਟ ਕੁਲਦੀਪ ਭ¤ਟੀ ਜਿਲ•ਾ ਜਨਰਲ ਸਕ¤ਤਰ, ਚਿਰੰਜੀ ਲਾਲ ਕਾਲਾ ਪ੍ਰਧਾਨ ਹਲਕਾ ਫਗਵਾੜਾ, ਬੀਬੀ ਪੁਸ਼ਪਿੰਦਰ ਕੌਰ ਇੰਚਾਰਜ ਮਹਿਲਾ ਵਿੰਗ ਫਗਵਾੜਾ, ਹਰਭਜਨ ਖਲਵਾੜਾ ਮੈਂਬਰ ਜਿਲ•ਾ ਪਰੀਸ਼ਦ, ਸੁਰਜੀਤ ਭੁ¤ਲਾਰਾਈ, ਹੈਪੀ ਕਾਂਸ਼ੀ ਨਗਰ, ਸੰਜੀਵ ਭੁ¤ਲਾਰਾਈ, ਮੰਗਤ ਕਲੇਰ, ਅਵਤਾਰ ਕਜਲਾ, ਵਿਪਨ ਹਰਦਾਸਪੁਰ, ਹਰਮੇਸ਼ ਮੇਹਟਾਂ, ਰਾਮ ਲੁਭਾਇਆ ਕੌਲ, ਹੈਪੀ ਕੌਲ, ਬ¤ਬੀ ਪਲਾਹੀ, ਮੰਨਾ ਪੰਡਵਾ, ਰਾਜਨ ਨਿਗਾਹ ਅਠੌਲੀ, ਸੁਨੀਲ ਨਿਗਾਹ ਅਠੌਲੀ, ਗੁਰਮੇਲ ਚੰਦ ਨਾਨਕ ਨਗਰੀ ਆਦਿ ਤੋਂ ਇਲਾਵਾ ਹੋਰ ਬਸਪਾ ਆਗੂ ਅਤੇ ਵਰਕਰ ਵ¤ਡੀ ਗਿਣਤੀ ਵਿਚ ਹਾਜਰ ਸਨ।
ਤਸਵੀਰ-500-ਫਗਵਾੜਾ ਵਿਖੇ ਸਿਮਰਨਜੀਤ ਸਿੰਘ ਮਾਨ ਦਾ ਪੁਤਲਾ ਫੂਕਦੇ ਹੋਏ ਬਸਪਾ ਦੇ ਜੋਨ ਇੰਚਾਰਜ ਰਮੇਸ਼ ਕੌਲ ਕੌਂਸਲਰ, ਪਰਮਿੰਦਰ ਪਲਾਹੀ, ਬੀਬੀ ਰਚਨਾ ਦੇਵੀ ਅਤੇ ਹੋਰ।

Geef een reactie

Het e-mailadres wordt niet gepubliceerd. Vereiste velden zijn gemarkeerd met *