ਕੇਂਦਰ ਸਰਕਾਰ ਸ਼ਿਲਾਂਗ ’ਚ ਸਿੱਖ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਖਤ ਕਦਮ ਚੁੱਕੇ-ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ

ਕਪੂਰਥਲਾ, ਵਿਸ਼ੇਸ਼ ਪ੍ਰਤੀਨਿਧ
ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿਚ ਸਿ¤ਖਾਂ ਵਿਰੁ¤ਧ ਹੋ ਰਹੇ ਹਮਲਿਆਂ ਵਿਚ ਸਿ¤ਖਾਂ ਦੀ ਸੁਰ¤ਖਿਆ ਯਕੀਨੀ ਬਣਾਉਣ ਲਈ ਅਤੇ ਇਨਸਾਫ਼ ਦਿਵਾਉਣ ਲਈ ਕੇਂਦਰ ਸਰਕਾਰ ਇਸ ਮਾਮਲੇ ਵਿਚ ਦਖਲ ਕੇ ਮੇਘਾਲਿਆ ਸਰਕਾਰ ਨਾਲ ਗੱਲ ਕਰਕੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਖਤ ਕਦਮ ਚੁੱਕੇ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੇ ਜ਼ਿਲ੍ਹਾ ਪ੍ਰਧਾਨ ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਨੇ ਕਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਕਿਹਾ ਕਿ ਮੀਡੀਆ ਖਬਰਾਂ ਮੁਤਾਬਿਕ ਸ਼ਲਾਂਗ ਵਿਚ ਸਥਿਤੀ ਅਜੇ ਵੀ ਬੜੀ ਖ਼ਤਰਨਾਕ ਬਣੀ ਹੋਈ ਹੈ। ਕਰਫ਼ਿਊ ਵਿਚ ਢਿ¤ਲ ਮਿਲਦਿਆਂ ਸਾਰ ਹੀ ਖ਼ਾਸੀ ਫ਼ਿਰਕੇ ਦੇ ਲੋਕਾਂ ਨੇ ਮੁੜ ਜਲੂਸ ਕ¤ਢਣ ਦੀ ਕੋਸ਼ਿਸ਼ ਕੀਤੀ ਅਤੇ ਗਲੀਆਂ ਵਿਚੋਂ ਦੀ ਆ ਕੇ ਸਿ¤ਖਾਂ ਦੇ ਘਰਾਂ ‘ਤੇ ਹਮਲੇ ਕੀਤੇ। ਲੋਕਾਂ ਵਿਚ ਅਜੇ ਵੀ ਆਪਣੀ ਜਾਨ-ਮਾਲ ਨੂੰ ਲੈ ਕੇ ਸਹਿਮ ਵਾਲਾ ਮਾਹੌਲ ਬਣਿਆ ਹੋਇਆ ਹੈ। ਪਰ ਸਿ¤ਖ ਪਰਿਵਾਰ ਸਹਿਮ ਦੇ ਬਾਵਜੂਦ ਡਟੇ ਹੋਏ ਹਨ।ਜਿਸ ਤੋਂ ਇਹ ਲੱਗ ਰਿਹਾ ਹੈ ਕਿ ਮੇਘਾਲਿਆ ਸਰਕਾਰ ਤੇ ਕੇਂਦਰ ਸਰਕਾਰ ਸਿੱਖਾਂ ਦੀ ਸੁਰੱਖਿਆ ਵਾਸਤੇ ਗੰਭੀਰ ਨਹੀ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਨੂੰ ਖੁਦ ਇਸ ਮਾਮਲੇ ਵਿਚ ਦਖਲ ਦੇ ਸ਼ਲਾਂਗ ਜਾਣਾ ਚਾਹੀਦਾ ਹੈ ਤੇ ਉਥੈ ਸੈਂਕੜੇ ਸਾਲਾ ਤੋਂ ਵਸਦੇ ਸਿੱਖ ਪਰਿਵਾਰਾਂ ਨੂੰ ਸੁਰੱਖਿਆ ਯਕੀਨੀ ਬਣਾਉਣ ਲਈ ਸਖਤ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਮੇਘਾਲਿਆ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਲਾਂਗ ਵਿਚ ਸਿ¤ਖਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਅਤੇ ਫ਼ਿਰਕੂ ਅਨਸਰਾਂ ਵਿਰੁ¤ਧ ਸ਼ਿਕੰਜਾ ਕ¤ਸਿਆ ਜਾਵੇ, ਤਾਂ ਜੋ ਭਵਿ¤ਖ ਵਿਚ ਫਿਰ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।

Geef een reactie

Het e-mailadres wordt niet gepubliceerd. Vereiste velden zijn gemarkeerd met *